ਈਦ-ਉਲ-ਅਜ਼ਹਾ ਦੇ ਤਿਉਹਾਰ ਦੌਰਾਨ ਮਲੇਰਕੋਟਲਾ ਸ਼ਹਿਰ ਨਿਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ : ਪ੍ਰਧਾਨ ਨਸਰੀਨ ਅਸ਼ਰਫ ਅਬਦੁੱਲਾ
- ਕੁਰਬਾਨੀ ਦੇ ਪਸ਼ੂਆਂ ਦੀ ਰਹਿੰਦ-ਖੂੰਹਦ ਦੇ ਵੱਖ-ਵੱਖ ਚੌਕਾਂ ਵਿੱਚ ਖੜੀਆਂ ਕੀਤੀਆਂ ਟਰਾਲੀਆਂ ਜਾਂ ਕੰਟੇਨਰਾਂ ਵਿੱਚ ਹੀ ਸੁਟਿਆ ਜਾਵੇ
- ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਨਗਰ ਕੌਂਸਲ ਵੱਲੋਂ ਵੰਡੇ ਗਏ ਪੰਫਲੇਟ ਵੱਖ-ਵੱਖ ਥਾਵਾਂ ਤੇ ਸਫਾਈ ਰੱਖਣ ਸਬੰਧੀ ਜਾਗਰੂਕ ਕਰਨ ਲਈ ਲਗਾਏ ਜਾਣਗੇ ਫਲੈਕਸ
- ਕਿਹਾ ਇਲਾਕਾ ਨਿਵਾਸੀ ਵੀ ਸਫ਼ਾਈ ਅਤੇ ਹੋਰ ਸੇਵਾਵਾਂ ਲਈ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਸਹਿਯੋਗ ਦੇਣ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 16 ਜੂਨ 2024 - ਮੁਸਲਿਮ ਭਾਈਚਾਰੇ ਦੇ ਸ਼ੁਰੂ ਹੋਣ ਵਾਲੇ ਪਵਿੱਤਰ ਤਿਉਹਾਰ ਹੈ ਈਦ-ਉਲ-ਅਜ਼ਹਾ ਤੋਂ ਪਹਿਲਾਂ ਨਗਰ ਕੌਂਸਲ ਮਾਲੇਰਕੋਟਲਾ ਦੀ ਪ੍ਰਧਾਨ ਨਸਰੀਨ ਅਸ਼ਰਫ ਅਬਦੁੱਲਾ ਅਤੇ ਪ੍ਰਧਾਨ ਅਸ਼ਰਫ ਅਬਦੁੱਲਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਲਕਾ ਵਿਧਾਇਕ ਡਾ.ਜਮੀਲ ਉਰ ਰਹਿਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਈਦ ਉਲ ਅਜਹਾ ਦੇ ਤਿੰਨੋ ਦਿਨ ਤਿਉਹਾਰ ਦੌਰਾਨ ਸ਼ਹਿਰ ਨਿਵਾਸੀਆਂ ਨੂੰ ਵਾਟਰ ਸਪਲਾਈ, ਸਟਰੀਟ ਲਾਈਟ ਅਤੇ ਸੀਵਰੇਜ ਦੀ ਸਫ਼ਾਈ ਆਦਿ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਕਿਉਂਕਿ ਪਿਛਲੇ ਦਿਨਾਂ ਤੋ ਡਾਕਟਰ ਜਮੀਲ ਉਰ ਰਹਿਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਵੱਲੋਂ ਸਥਾਨਕ ਨਗਰ ਕੌਂਸਲ ਦੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਇਸ ਸਬੰਧੀ ਵਿਸ਼ੇਸ਼ ਤੌਰ ਤੇ ਮੀਟਿੰਗਾਂ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿਨਾਂ 'ਚ ਕਿਸੇ ਵੀ ਵਿਅਕਤ ਨੂੰ ਮੁਸ਼ਕਲ ਨਾ ਆਵੇ। ਇਸ ਸਬੰਧੀ ਨਗਰ ਕੌਂਸਲ ਵੱਲੋਂ ਪੁਖ਼ਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਸਬੰਧਤ ਕਰਮਚਾਰੀਆਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਸਨ। ਪ੍ਰਧਾਨ ਨਸਰੀਨ ਅਸ਼ਰਫ ਅਬਦੁੱਲਾ ਨੇ ਕਿਹਾ ਕਿ ਸ਼ਹਿਰ ਨਿਵਾਸੀਆਂ ਨੂੰ ਵਾਟਰ ਸਪਲਾਈ, ਸਟਰੀਟ ਲਾਈਟ, ਸੀਵਰੇਜ ਦੀ ਸਫ਼ਾਈ ਆਦਿ ਜੇਕਰ ਕਿਸੇ ਤਰ੍ਹਾਂ ਦੀ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਨਗਰ ਕੌਂਸਲ ਦੇ ਸਬੰਧਤ ਅਧਿਕਾਰੀਆਂ ਦੇ ਮੋਬਾਇਲ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਜਿਸ ਨੂੰ ਮੌਕੇ ਤੇ ਹੀ ਹੱਲ ਕਰਨ ਲਈ ਆਪੋ ਆਪਣੇ ਵਿਭਾਗਾਂ ਦੇ ਕਰਮਚਾਰੀਆਂ ਨੂੰ ਭੇਜ ਕੇ ਸੰਬੰਧਤ ਮੁਸ਼ਕਿਲ ਨੂੰ ਹੱਲ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਨਗਰ ਕੌਂਸਲ ਦੇ ਸਫਾਈ ਲਈ ਸੈਨੇਟਰੀ ਸੁਪਰਵਾਈਜ਼ਰ ਪ੍ਰਮਜੀਤ ਸਿੰਘ ਦੇ ਮੋਬਾਇਲ ਨੰ. 94631-28358, ਸੈਨੇਟਰੀ ਲਈ ਇਸਪੈਕਟਰ ਗੁਰਿੰਦਰ ਪਾਲ ਸਿੰਘ ਦੇ ਮੋਬਾਇਲ ਨੰ.-82888-10013,ਸੀਵਰੇਜ਼ ਲਈ ਦੀਪਕ ਕੁਮਾਰ ਬੱਗਣ ਸੁਪਰਵਾਈਜ਼ਰ ਦੇ ਮੋਬਾਇਲ-81022-20000, ਫ਼ਰਸ਼ ਦੀ ਰਿਪੇਅਰ, ਮੇਨ ਹੋਲ ਕਵਰ, ਰੋਡ ਗਲੀ ਦੀ ਐਮਰਜੈਂਸੀ ਮੁਰੰਮਤ ਲਈ ਕੁਲਜਿੰਦਰ ਸਿੰਘ ਦੇ ਮੋਬਾਇਲ-80540-52202,ਸਟਰੀਟ ਲਾਈਟਾਂ ਲਈ ਅਮਰਜੀਤ ਸਿੰਘ ਦੇ ਮੋਬਾਇਲ ਨੰਬਰ -9417003744,ਪਾਣੀ ਸਪਲਾਈ ਆਦਿ ਲਈ ਗੁਰਚਰਨ ਸਿੰਘ ਜੇ.ਈ.ਦੇ ਮੋਬਾਇਲ ਨੰਬਰ 77172- 45402 ਦੇ ਮੋਬਾਇਲ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।ਉਹਨਾਂ ਦੱਸਿਆ ਕਿ ਅਗਰ ਉਹਨਾਂ ਦੀ ਸਮੱਸਿਆ ਦਾ ਮੌਕੇ ਤੇ ਹੱਲ ਨਹੀਂ ਹੁੰਦਾ ਤਾਂ ਉਹ ਕਾਰਜ਼ ਸਾਧਕ ਅਫਸਰ ਸ੍ਰੀ ਅਪਰ ਅਪਾਰ ਸਿੰਘ ਨਾਲ ਉਹਨਾਂ ਦੇ ਮੋਬਾਇਲ ਨੰਬਰ - 9876829714 ਤੇ ਸੰਪਰਕ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਈਦ-ਉਲ-ਅਜ਼ਹਾ ਦੇ ਤਿੰਨ ਦਿਨ ਕੁਰਬਾਨੀ ਦੇ ਪਸ਼ੂ ਦੀ ਰਹਿੰਦ-ਖੂੰਹਦ ਨੂੰ ਖੁੱਲੇ ਵਿੱਚ ਨਾ ਸੁੱਟੋ, ਨਾ ਹੀ ਨਾਲੀਆਂ ਵਿੱਚ ਪਾਓ ਅਤੇ ਨਾ ਹੀ ਸੀਵਰੇਜ ਵਿੱਚ ਵਹਾਓ। ਇਸ ਰਹਿੰਦ-ਖੂੰਹਦ ਦੇ ਯੋਗ ਨਿਪਟਾਰੇ ਲਈ ਇਸ ਨੂੰ ਨਗਰ ਕੌਂਸਲ ਵੱਲੋਂ ਵੱਖ-ਵੱਖ ਚੌਕਾਂ ਵਿੱਚ ਖੜੀਆਂ ਕੀਤੀਆਂ ਟਰਾਲੀਆਂ ਜਾਂ ਕੰਨਟੇਨਰਾਂ ਵਿੱਚ ਹੀ ਸੁਟਿਆ ਜਾਵੇ ।
ਇਸ ਮੁਹਿੰਮ ਤਹਿਤ ਨਗਰ ਕੌਂਸਲ ਵੱਲੋਂ ਕਿਲ੍ਹਾ ਰਹਿਮਤਗੜ੍ਹ, ਈਦ ਗਾਹ ਦੇ ਸਾਹਮਣੇ, ਨੇੜੇ ਟਿਊਬਵੈਲ ਜਮਾਲਪੁਰਾ, ਪੱਕਾ ਦਰਵਾਜਾ, ਨੇੜੇ ਟਿਊਬਵੈਲ ਜਮਾਲਪੁਰਾ, ਕੱਚਾ ਦਰਵਾਜਾ, ਨੇੜੇ ਪਾਰਕ,ਸੱਟਾ ਚੌਂਕ,ਸਰਹੰਦੀ ਗੇਟ, ਨੇੜੇ ਨਿਜ਼ਾਮ ਹਸਪਤਾਲ,ਕੇਲੋਂ ਗੇਟ, ਨਹਿਰੂ ਮਾਰਕਿਟ, ਨੇੜੇ ਵੱਡਾ ਨਾਲਾ ,ਦਾਰੂਸ ਸਲਾਮ ਧਰਮਸ਼ਾਲਾ, ਪਿੱਛੇ ਲੋਹਾ ਬਾਜ਼ਾਰ,ਭੁਮਸੀ ਬੈਕਸਾਈਡ ਮਾਮਾ ਜੀ ਦੀ ਮਸਜਿਦ, ਨੇੜੇ ਖੜ੍ਹੀਆਂ ਕੀਤੀਆਂ ਜਾ ਰਹੀਆਂ ਟਰਾਲੀਆਂ/ਕੰਟੇਨਰਾਂ ਵਿੱਚ ਹੀ ਪੌਣਾ ਯਕੀਨੀ ਬਣਾਉਣ ਤਾਂ ਜੋ ਮਾਲੇਰਕੋਟਲਾ ਨੂੰ ਸਾਫ ਸੁਥਰਾ ਰੱਖਣ ਪੱਖੋਂ ਕਿਸੇ ਤਰ੍ਹਾਂ ਦੀ ਕਮੀ ਪੇਸ਼ ਨਾ ਆਵੇ।ਪ੍ਰਧਾਨ, ਨਗਰ ਕੌਂਸਲ ਨੇ ਕਿਹਾ ਕਿ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਈਦ ਉਲ ਅਜਹਾ ਦੇ ਪਵਿੱਤਰ ਤਿੰਨੋਂ ਦਿਨ ਆਪੋ ਆਪਣੇ ਵਿਭਾਗਾਂ ਵਿੱਚ ਹਾਜ਼ਰ ਰਹਿਣ ਲਈ ਪਹਿਲਾਂ ਹੀ ਦਿਸ਼ਾ ਨਿਰਦੇਸ਼ ਦਿੱਤੇ ਹੋਏ ਹਨ।
ਉਨਾਂ ਕਿਹਾ ਕਿ ਇਹਨਾਂ ਦਿਨਾਂ ਦੌਰਾਨ ਅਗਰ ਕੋਈ ਅਧਿਕਾਰੀ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਕਿਸੇ ਵੀ ਤਰਾਂ ਦੀ ਕੁਤਾਹੀ ਵਰਤਦਾ ਪਾਇਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਇਹ ਸ਼ਹਿਰ ਤੁਹਾਡਾ ਆਪਣਾ ਹੈ ਅਤੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਜਿੱਥੇ ਨਗਰ ਕੌਂਸਲ ਵੱਲੋਂ ਪੰਫਲੇਟ ਵੀ ਵੰਡੇ ਗਏ ਹਨ ਅਤੇ ਵੱਖ-ਵੱਖ ਥਾਵਾਂ ਤੇ ਸਫਾਈ ਰੱਖਣ ਸਬੰਧੀ ਫਲੈਕਸ ਵੀ ਲਗਾਏ ਜਾਣਗੇ।