ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਬਾਇਓ ਗੈਸ ਫੈਕਟਰੀ ਖਿਲਾਫ਼ ਸੰਘਰਸ਼ ਕੀਤਾ ਤੇਜ਼
ਰਵਿੰਦਰ ਢਿੱਲੋਂ
ਖੰਨਾ, 16 ਜੂਨ 2024 - ਪਿੰਡ ਘੁੰਗਰਾਲੀ ਰਾਜਪੂਤਾਂ ਵਿਖੇ ਬਾਇਓ ਦੀ ਗੈਸ ਫੈਕਟਰੀ ਦੇ ਵਿਰੋਧ ਦਾ ਮਾਮਲਾ ਦਿਨੋਂ ਵਿਚ ਦਿਨ ਸੁਲਝਣ ਦੀ ਬਜਾਏ ਉਲਝਦਾ ਜਾ ਕਟਰ ਰਿਹਾ ਹੈ। ਪਿਛਲੇ 43 ਦਿਨਾਂ ਤੋਂ ਫੈਕਟਰੀ ਦੇ ਵਹਾ ਸਾਹਮਣੇ ਧਰਨੇ 'ਤੇ ਡਟੇ ਪਿੰਡ ਘੁੰਗਰਾਲੀ ਰਾਜਪੂਤਾਂ, ਕਿਸ਼ਨਗੜ੍ਹ, ਗਾਜ਼ੀਪੁਰ, ਇਨ੍ਹਾਂ ਤੋਂ ਇਲਾਵਾ 10 ਦੇ ਲੋਕਾਂ ਵਲੋਂ ਆਪਣੇ ਸੰਘਰਸ਼ ਨੂੰ ਹੋਰ ਪ੍ਰਚੰਡ ਕਰਨ ਲਈ, ਇਸ ਧਰਨੇ ਦੇ ਨਾਲ ਹੁਣ ਇਸ ਬਾਇਓ ਗੈਸ ਫ਼ੈਕਟਰੀ ਨੂੰ ਜਾਂਦੇ ਰਸਤਿਆਂ ਰੋਕ ਦਿੱਤੇ ਗਏ ਹਨ।
ਸਦਾਗਰ ਸਿੰਘ, ਜਸਵੀਰ ਸਿੰਘ ਅਸਗਰੀਪੁਰ ਆਦਿ ਨੇ ਸੰਬੋਧਨ ਕੀਤਾ। ਇਸ ਸਮੇਂ ਪ੍ਰਧਾਨ ਕਰਮਜੀਤ ਸਿੰਘ ਸਹੋਤਾ ਨੇ ਦੱਸਿਆ ਕਿ ਫ਼ੈਕਟਰੀ ਨੂੰ ਜਾਣ ਵਾਲੇ ਸਾਮਾਨ ਨੂੰ ਰੋਕ ਦਿੱਤਾ ਗਿਆ ਅਤੇ ਬਾਹਰੋਂ ਆਉਂਦੀ ਲੇਬਰ ਨੂੰ ਸਮਝਾ ਦਿੱਤਾ ਗਿਆ ਕਿ ਗੈਸ ਫ਼ੈਕਟਰੀ ਦੇ ਮਾਰੂ ਪੁਭਾਵ ਕਰ ਕੇ ਰਸਤੇ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਕਿਹਾ ਕਿ ਇਸ ਬਾਇਓ ਗੈਸ ਫੈਕਟਰੀ ਨੇ ਕਸਬਾ ਬੀਜਾ ਇਲਾਕੇ ਦੇ ਪਿੰਡਾਂ ਦੇ ਲੋਕਾਂ ਦਾ ਜੀਣਾ ਦੁਬਰ ਕੀਤਾ ਹੋਇਆ ਹੈ। ਇਹ ਫੈਕਟਰੀ ਇਲਾਕੇ ਦੇ ਪਾਣੀ ਹਵਾ ਪ੍ਰਦੂਸ਼ਣ ਬਿਲਕੁਲ ਗੰਧਲਾ ਕਰਨ ਜਾ ਰਹੀ। ਇਹ ਫੈਕਟਰੀ ਸਾਡੀ ਆਉਣ ਵਾਲੀਆਂ ਨਸਲਾਂ ਨੂੰ ਬਹੁਤ ਬਰਬਾਦ ਕਰ ਦਵੇਗੀ। ਫੈਕਟਰੀ ਦੇ ਪ੍ਰਬੰਧਕਾਂ ਵੱਲੋਂ ਸਾਡੇ ਧਰਨੇ ਵਾਲੀ ਥਾਂ ਵੱਲ ਨੂੰ ਆਪਣੇ ਸੀ ਸੀ ਟੀਵੀ ਕੈਮਰੇ ਲਗਾ ਦਿੱਤੇ ਗਏ। ਜਿਸ ਦੀ ਅਸੀਂ ਲਿਖਤੀ ਰੂਪ ਵਿੱਚ ਪੁਲਿਸ ਚੌਂਕੀ ਕੋਟਾਂ ਨੂੰ ਸ਼ਿਕਾਇਤ ਕਰ ਚੁੱਕੇ ਹਂ।
ਪੁਲਿਸ ਪ੍ਰਸ਼ਾਸਨ ਵੱਲੋਂ ਉਸ ਸ਼ਿਕਾਇਤ ਦਾ ਕੋਈ ਵੀ ਹੱਲ ਨਹੀਂ ਕੀਤਾ। ਇਹਨਾਂ ਕਿਹਾ ਕਿ ਹੁਣ ਅਸੀਂ ਆਰ ਪਾਰ ਦੀ ਲੜਾਈ ਤੇ ਆ ਗਏ ਹਨ ਫੈਕਟਰੀ ਵਿੱਚੋਂ ਕਿਸੇ ਵੀ ਤਰਾਂ ਦਾ ਕੋਈ ਵੀ ਸਮਾਨ ਸਮੇਤ ਕਿਸੇ ਵਿਅਕਤੀ ਨੂੰ ਬਾਹਰ ਨਾ ਅੰਦਰ ਜਾਣ ਦਿੱਤਾ ਜਾਵੇਗਾ। ਫੈਕਟਰੀ ਮੁਲਾਜ਼ਮ ਜੇ ਸਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਜਾਨੀ ਮਾਲੀ ਨੁਕਸਾਨ ਕਰਦੇ ਹਨ ਤਾਂ ਫੈਕਟਰੀ ਦੇ ਪ੍ਰਬੰਧਕ ਤੇ ਪ੍ਰਸ਼ਾਸਨ ਹੋਵੇਗਾ ਜਿੰਮੇਵਾਰ। ਅੱਜ ਦੇ ਧਰਨੇ ਵਿੱਚ ਪੁਲਿਸ ਜਲਾ ਖੰਨਾ ਦੇ ਡੀਐਸਪੀ, ਐਸਐਚ ਓ ਹਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਹਾਜ਼ਰ ਸਨ। ਉਹਨਾਂ ਕਿਹਾ ਕਿ ਫੈਕਟਰੀ ਦੇ ਰਸਤੇ ਉਦੋਂ ਤੱਕ ਨਹੀਂ ਖੋਲੇ ਜਾਣਗੇ ਜਦੋਂ ਤੱਕ ਫੈਕਟਰੀ ਬੰਦ ਨਹੀਂ ਕੀਤੀ ਜਾਵੇਗੀ।