ਆਉ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਹੱਲਾ ਮਾਰੀਏ ਹਰ ਖੇਤ ਹਰ ਘਰ ਨੂੰ ਨਹਿਰੀ ਪਾਣੀ ਮਿਲੇ ਅਵਾਜ਼ ਬੁਲੰਦ ਕਰੀਏ
ਪ੍ਰਮੋਦ ਭਾਰਤੀ
ਨਵਾਂਸ਼ਹਿਰ 16 ਜੂਨ 2024 - ਕਿਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਪਾਣੀ ਨੂੰ ਸਭ ਤੋਂ ਵੱਡਾ ਮਸਲਾ ਸਮਝਦੀ ਹੈ ਨਵੀਆਂ ਤੇ ਪੁਰਾਣੀਆਂ ਸਰਕਾਰਾਂ ਇਸ ਤੇ ਸਿਰਫ਼ ਸਿਆਸਤ ਕਰਦੀਆਂ ਰਹੀਆਂ ਹਨ ਤੇ ਨਵੀਂ ਸਰਕਾਰ ਵੀ ਇਸੇ ਰਾਹ ਤੇ ਹੈ ਝੂਠ ਨੂੰ ਸੱਚ ਬਨਾਉਣ ਲਈ ਨਹਿਰੀ ਪਟਵਾਰੀਆਂ ਤੋਂ ਜੋਰ ਨਾਲ ਇਹ ਲਿਖਾਇਆ ਜਾ ਰਿਹਾ ਹੈ ਕੇ ਪੰਜਾਬ ਸਾਰਾ ਨਹਿਰਾਂ ਨਾਲ ਸਿੰਜਾਈ ਕਰ ਰਿਹਾ ਹੈ ਪਰ ਹਕੀਕਤ ਵਿੱਚ ਕੁਝ ਵੀ ਹੈ ਨੀ ਮੋਘੇ ਸੰਨ ਸੰਤਾਲੀ ਦੇ ਹਨ ਅਸੀਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਆ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਕਿਨਾਰੇ ਆ ਸਰਕਾਰ ਉਪਰੋਂ ਐਂਮੇ ਜਬਲੀਆਂ ਮਾਰੀ ਜਾਂਦੀ ਆ ਪਰ ਰਿਜਲਟ ਜ਼ੀਰੋ ਆ ਇਹ ਲੜਾਈ ਜਾਰੀ ਰੱਖਾਂਗੇ।
ਹੁਣ ਅਸੀਂ ਲੋਕਾਂ ਨੂੰ ਬੇਨਤੀ ਕਰਦੇ ਆ ਕੇ ਜਿਥੇ ਨਹਿਰੀ ਪਾਣੀ ਲਗਦਾ ਹੈ ਜਾਂ ਲੱਗ ਸਕਦਾ ਹੈ ਉਥੇ ਆਪਾ ਅੜਿੱਕਾ ਨਾਂ ਬਣੀਏਂ ਖਾਲਾਂ ਨਿਕਲਣ ਦੇਈਏ ਸਗੋਂ ਆਉ ਰਲ਼ ਕੇ ਸਰਕਾਰ ਤੇ ਨਹਿਰੀ ਵਿਭਾਗ ਤੇ ਦਬਾਅ ਪਾਈਏ ਕੇ ਆਉ ਖਾਲਾਂ ਕੱਢੋ ਸਾਡੇ ਖੇਤਾਂ ਨੂੰ ਪਾਣੀ ਨਹਿਰੀ ਪਾਣੀ ਦਿਉ ਮੋਗੇ ਵੱਡੇ ਕਰਾਉਣ ਲਈ ਲੜਾਈ ਲੜੀਏ ਇਸ ਮਾਮਲੇ ਸਾਰੇ ਲੋਕ ਯੂਨੀਅਨ ਨਾਲ ਸੰਪਰਕ ਬਨਾਉਣ ਆਉ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਹੱਲਾ ਮਾਰੀਏ ਹਰ ਖੇਤ ਹਰ ਘਰ ਨੂੰ ਨਹਿਰੀ ਪਾਣੀ ਮਿਲੇ ਅਵਾਜ਼ ਬੁਲੰਦ ਕਰੀਏ।