ਧਿਆਨ ਪੁਰ ਕਸਬੇ ਵਿੱਚ ਅਕਾਲੀ ਦਲ ਨੂੰ ਲੱਗਿਆ ਝਟਕਾ, ਰਾਮ ਸਿੰਘ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਿਲ : ਮਹਾਜਨ
ਕ੍ਰਿਸ਼ਨ ਚੰਦਰ
ਪਠਾਨਕੋਟ : ਅੱਜ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸੀ ਉਮੀਦਵਾਰ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਬੱਲ ਮਿਲਿਆ ਜੱਦ ਆਕਾਲੀ ਦਲ ਦੇ ਕੱਟੜ ਸਮਰਥਕ ਅਤੇ ਅਕਾਲੀ ਦਲ ਦਾ ਬੂਥ ਲਾਉਣ ਵਾਲੇ ਸਰਦਾਰ ਰਾਮ ਸਿੰਘ ਆਪਣੇ ਸੈਂਕੜਿਆਂ ਸਾਥੀਆਂ ਸਮੇਤ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਉਹਨਾਂ ਕਿਹਾ ਕਿ ਉਹ ਸਾਰੇ ਧਿਆਨਪੁਰ ਕਸਬੇ ਦੇ ਆਕਾਲੀ ਵਰਕਰਾਂ ਨੂੰ ਨਾਲ ਲੈ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਜਿੱਤ ਲਈ ਦਿਨ ਰਾਤ ਇਕ ਕਰਨ ਦਾ ਅਹਿਦ ਕਰਦੇ ਹੋਏ ਉਹਨਾਂ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਵੱਡੀ ਲੀਡ ਨਾਲ ਧਿਆਨਪੁਰ ਕਸਬੇ ਵਿਚੋਂ ਜਿਤਾਉਣਗੇ ਇਸ ਮੌਕੇ ਤੇ ਧਿਆਨਪੁਰ ਕਸਬੇ ਦੇ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਅਤੇ ਮਹਿਲਾ ਕਾਂਗਰਸ ਪੰਜਾਬ ਦੀ ਜਨਰਲ ਸਕੱਤਰ ਰਿੰਕੀ ਨੇਬ ਹਾਜ਼ਰ ਸਨ ਮੀਡੀਆ ਨੂੰ ਇਹ ਜਾਣਕਾਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਕਰੀਬੀ ਸਾਥੀ ਕਿਸ਼ਨ ਚੰਦਰ ਮਹਾਜ਼ਨ ਨੇ ਦਿੱਤੀ