ਰੋਟਰੀ ਡਿਸਟ੍ਰਿਕਟ ਗਵਰਨਰ ਨੇ ਕੀਤਾ ਰੋਟਰੀ ਕਲੱਬ ਬੰਗਾ ਦਾ ਸਾਲਾਨਾ ਨਿਰੀਖਣ
ਪ੍ਰਮੋਦ ਭਾਰਤੀ
ਨਵਾਂਸ਼ਹਿਰ 26 ਜੂਨ 2024 -ਰੋਟਰੀ ਇੰਟਰਨੈਸ਼ਨਲ ਦੀ ਗਾਈਡ ਲਾਈਨ ਅਨੁਸਾਰ ਅੱਜ ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3070 ਦੇ ਗਵਰਨਰ ਰੋਟੋ ਵਿਪਨ ਭਸੀਨ ਵਲੋਂ ਰੋਟਰੀ ਕਲੱਬ ਬੰਗਾ ਦਾ ਨਿਰੀਖਣ ਕੀਤਾ ਗਿਆ I ਰੋਟਰੀ ਕਲੱਬ ਬੰਗਾ ਦੇ ਪ੍ਰਧਾਨ ਰੋਟੋ ਪ੍ਰਿੰਸੀਪਲ ਗੁਰਜੰਟ ਸਿੰਘ ਨੇ ਰੋਟੋ ਵਿਪਨ ਭਸੀਨ ਅਤੇ ਰੋਟੋ ਜਤਿੰਦਰ ਸਿੰਘ, ਜ਼ੋਨਲ ਚੇਅਰ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ I ਪ੍ਰਧਾਨ ਜੀ ਨੇ ਗਵਰਨਰ ਜੀ ਦਾ ਹਾਰਦਿਕ ਅਭਿਨੰਦਨ ਕਰਦੇ ਹੋਏ ਉਨ੍ਹਾਂ ਦੀ ਸ਼ਖ਼ਸੀਅਤ ਸੰਬੰਧੀ ਕਲੱਬ ਮੈਂਬਰਾਂ ਨੂੰ ਜਾਣੂ ਕਰਵਾਇਆ ਅਤੇ ਰੋਟਰੀ ਕਲੱਬ ਬੰਗਾ ਦੀ ਕਾਰਗੁਜ਼ਾਰੀ ਬਾਰੇ ਵਿਚ ਸੰਖੇਪ ਵਿੱਚ ਦੱਸਿਆ ਕਿ ਇਹ ਕਲੱਬ 1986 ਵਿਚ ਹੋਂਦ ਚ ਆਇਆ ਸੀ ਅਤੇ ਹੁਣ ਤਕ ਬੰਗਾ ਹਲਕੇ ਵਿਚ ਸਮਾਜ ਸੇਵਾ ਕਰਦਾ ਰਿਹਾ ਹੈ I ਉਨ੍ਹਾਂ ਨੇ ਦੱਸਿਆ ਕੀ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਦੀ ਪ੍ਰਧਾਨਗੀ ਵਿਚ ਕਲੱਬ ਨੇ 531500 /- ਰੁਪਏ ਨਾਲ ਸਮਾਜ ਸੇਵਾ ਦੇ 48 ਪ੍ਰੋਜੈਕਟ ਕੀਤੇ ਹਨ I ਇਸ ਦੇ ਨਾਲ ਨਾਲ ਹੀ ਕਲੱਬ ਮੈਂਬਰਾਂ ਵਲੋਂ ਰੋਟਰੀ ਫਾਊਂਡੇਸ਼ਨ ਨੂੰ ਵੀ ਸਮਾਜ ਸੇਵਾ ਦੇ ਕੰਮਾਂ ਲਈ 225000 ਰੁਪਏ ਦਾ ਯੋਗਦਾਨ ਦਿੱਤਾ ਗਿਆ ਹੈ I ਉਨ੍ਹਾਂ ਕਿਹਾ ਕੀ ਮੈਨੂੰ ਇਹ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਅਗਵਾਈ ਵਿੱਚ ਕਲੱਬ ਨੇ ਰੋਟਰੀ ਇੰਟਰਨੈਸ਼ਨਲ ਵੱਲੋਂ ਪ੍ਰੈਜ਼ੀਡੈਂਸੀ਼ਅਲ ਸਾਈਟੇਸ਼ਨ ਹਾਸਲ ਕੀਤੀ ਅਤੇ ਇਸ ਸਾਲ ਵੀ ਇਸ ਲਈ ਯੋਗਤਾ ਹਾਸਲ ਕਰ ਲਈ ਹੈ ਜੋ ਕਿ ਇਕ ਇਤਿਹਾਸਕ ਪ੍ਰਾਪਤੀ ਹੈ। ਸਾਡੇ ਕਲੱਬ ਦੇ 34 ਮੈਂਬਰਾਂ ਵਿਚੋਂ 12 ਮੈਂਬਰ ਪੌਲ ਹੈਰਿਸ ਫੈਲੋਸ਼ਿਪ ਹਨ ਅਤੇ ਇਕ ਮੈਂਬਰ ਪੌਲ ਹੈਰਿਸ ਸੋਸਾਇਟੀ ਵਿਚ ਵੀ ਹੈ I ਇਸ ਤੋਂ ਬਾਅਦ ਰੋਟੋ ਸਰਨਜੀਤ ਸਿੰਘ, ਫਾਇਨਾਂਸ ਸੇਕ੍ਰੇਟਰੀ ਵਲੋਂ ਕਲੱਬ ਵਲੋਂ ਕੀਤੇ ਗਏ 48 ਪ੍ਰੋਜੈਕਟਾਂ ਦਾ ਪੂਰਾ ਵੇਰਵਾ ਦਿੱਤਾ ਗਿਆ ਅਤੇ ਕਲੱਬ ਦਾ ਲੇਖਾ ਜੋਖਾ ਵਿਸਥਾਰ ਨਾਲ ਪੇਸ਼ ਕੀਤਾ ਗਿਆ I ਫਾਇਨਾਂਸ ਸੇਕ੍ਰੇਟਰੀ ਨੇ ਗਵਰਨਰ ਨੂੰ ਦੱਸਿਆ ਕੀ ਰੋਟਰੀ ਕਲੱਬ ਬੰਗਾ ਨੂੰ ਪੂਰੀ ਤਰਾਂ ਨਾਲ ਪੇਪਰ ਮੁਕਤ ਕਰਦੇ ਹੋਏ ਅਸੀਂ ਕਲੱਬ ਦੇ ਪ੍ਰੋਜੈਕਟਾਂ ਅਤੇ ਲੇਖੇ ਜੋਖੇ ਸਮੇਤ ਕਲੱਬ ਦਾ ਪੂਰਾ ਕੰਮਕਾਜ ਆਨਲਾਈਨ ਕਰ ਦਿੱਤਾ ਹੈ ਅਤੇ ਕਲੱਬ ਦੀ ਹਰ ਕਾਰਵਾਈ ਨੂੰ ਰੋਟਰੀ ਇੰਟਰਨੈਸ਼ਨਲ ਅਤੇ ਰੋਟਰੀ ਇੰਡੀਆ ਦੀ ਸਾਈਟ ਉਪਰ ਤੁਰੰਤ ਅੱਪਲੋਡ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਇਕ ਪਾਸੇ ਰੋਟਰੀ ਇੰਟਰਨੈਸ਼ਨਲ ਦੇ ਪੇਪਰ ਫ੍ਰੀ ਹੋਣ ਦੇ ਸੁਝਾਅ ਦੀ ਪਾਲਣਾ ਹੁੰਦੀ ਹੈ ਅਤੇ ਦੂਜੇ ਪਾਸੇ ਕਲੱਬ ਦਾ ਰਿਕਾਰਡ ਵੀ ਲੰਮੇ ਸਮੇਂ ਲਈ ਸੰਭਾਲ ਹੋ ਜਾਂਦਾ ਹੈ I ਗਵਰਨਰ ਰੋਟੋ ਵਿਪਨ ਭਸੀਨ ਜੀ ਨੇ ਕਲੱਬ ਦਾ ਵਿਧੀਵਤ ਢੰਗ ਨਾਲ ਨਿਰੀਖਣ ਕਰਨ ਉਪਰੰਤ ਕਿਹਾ ਕੀ ਰੋਟਰੀ ਕਲੱਬ ਬੰਗਾ ਦੀ ਟੀਮ ਜਿਸ ਦ੍ਰਿੜਤਾ ਨਾਲ ਇਸ ਕਲੱਬ ਨੂੰ ਉਚਾਈਆਂ ਤੇ ਲੈ ਕੇ ਜਾ ਰਹੀ ਹੈ ਇਹ ਬਹੁਤ ਹੀ ਕਾਬਲੇ ਤਾਰੀਫ ਹੈ ਅਤੇ ਕਲੱਬ ਦੀ ਕਾਰਜਸ਼ੈਲੀ ਉਤੇ ਤਸੱਲੀ ਪ੍ਰਗਟ ਕੀਤੀ I ਉਨ੍ਹਾਂ ਨੇ ਕਿਹਾ ਕੀ ਮੈਂ ਆਸ ਕਰਦਾ ਹੈ ਕੀ ਰੋਟਰੀ ਕਲੱਬ ਬੰਗਾ ਆਉਣ ਵਾਲੇ ਸਮੇਂ ਵਿਚ ਹੋਰ ਵੀ ਅੱਗੇ ਜਾਵੇਗਾ ਅਤੇ ਸਮਾਜ ਸੇਵਾ ਦੇ ਨਵੇਂ ਕੰਮ ਹਮੇਸ਼ਾਂ ਇਸੇ ਤਰ੍ਹਾਂ ਕਰਦਾ ਰਹੇਗਾ I ਇਸ ਉਪਰੰਤ ਰੋਟੋ ਸੁਰਿੰਦਰ ਪਾਲ, ਪ੍ਰੈਜ਼ੀਡੈਂਟ ਇਲੈਕਟ ਵਲੋਂ ਗਵਰਨਰ ਜੀ ਦਾ ਧੰਨਵਾਦ ਕੀਤਾ ਗਿਆ I ਕਲੱਬ ਦਾ ਨਿਰੀਖਣ ਹੋਣ ਉਪਰੰਤ ਪ੍ਰਧਾਨ ਰੋਟੋ ਪ੍ਰਿੰਸੀਪਲ ਗੁਰਜੰਟ ਸਿੰਘ ਵਲੋਂ ਗਵਰਨਰ ਰੋਟੋ ਵਿਪਨ ਭਸੀਨ ਅਤੇ ਰੋਟੋ ਜਤਿੰਦਰ ਸਿੰਘ, ਜ਼ੋਨਲ ਚੇਅਰ ਅੰਮ੍ਰਿਤਸਰ ਦਾ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ I ਇਸ ਮੌਕੇ ਰੋਟੋ ਰਾਜ ਕੁਮਾਰ ਏ ਜੀ ਇਲੈਕਟ, ਰੋਟੋ ਨਿਤਿਨ ਦੁੱਗਲ, ਰੋਟੋ ਕਿੰਗ ਭਾਰਗਵ, ਰੋਟੋ ਇਕਬਾਲ ਸਿੰਘ ਬਾਜਵਾ, ਰੋਟੋ ਗੁਰਵਿੰਦਰ ਸਿੰਘ ਅਟਵਾਲ, ਰੋਟੋ ਮਨਧੀਰ ਸਿੰਘ ਚੱਠਾ, ਰੋਟੇ ਇੰਦਰਜੀਤ ਸਿੰਘ, ਰੋਟੋ ਹਰਸ਼ ਕੁਮਾਰ ਸ਼ਰਮਾ ਅਤੇ ਰੋਟੇ ਜਸਵਿੰਦਰ ਸਿੰਘ ਮਾਨ, ਅਤੇ ਹੋਰ ਮੈਂਬਰਾ ਹਾਜ਼ਰ ਹੋਏ I