ਆਧੁਨਿਕ ਭਗਤ ਸਿੰਘ ਦੀ ਰੂਹ- ਡਾ ਪਿਆਰੇ ਲਾਲ ਗਰਗ –ਡਾ ਅਮਰਜੀਤ ਟਾਂਡਾ
ਉਹ ਬਾਣੀ ਦੇ ਹਵਾਲੇ ਇੰਝ ਦਿੰਦਾ ਹੈ ਜਿਵੇਂ ਹੁਣੇ ਹੀ ਬਾਬੇ ਨਾਨਕ ਨੂੰ ਮਿਲ ਕੇ ਨਨਕਾਣਿਓਂ ਆਇਆ ਹੋਵੇ।
ਉਹ ਪੰਜਾਬ ਦਾ ਹਿੰਦੂ ਸੱਚਾ ਸਿੱਖ ਹੈ।
ਪੰਜਾਬ ਦੀ ਬੋਲੀ, ਪੰਜਾਬ ਦਾ ਸਕਾ ਭਰਾ ਹੈ।
ਰਜਵਾੜਿਆਂ ਤੇ ਜ਼ੁਲਮ ਕਰਦੀ ਸੱਤਾ ਨੂੰ ਉਹ ਠੁੱਡ ਮਾਰ ਕੇ ਲੰਘ ਜਾਂਦਾ ਹੈ।
ਅਨਿਆਏ ਤੇ ਜ਼ੁਲਮ ਨਾਲ ਮੇਰੇ ਵਾਂਗ ਉਹਦੀ ਵੀ ਨਹੀਂ ਕਦੇ ਬਣੀ ਤੇ ਨਾ ਹੀ ਬਣੇਗੀ।
ਉਹਨੂੰ ਮੂੰਹ ਜ਼ੁਬਾਨੀ ਜਿਵੇਂ ਸਾਰੀ ਗੁਰਬਾਣੀ ਯਾਦ ਹੋਵੇ।
ਉਹਦੇ ਬੋਲਾਂ ਵਿੱਚ ਇਨਾ ਜੋਸ਼ ਹੈ ਕਿ ਉਸਨੂੰ ਸੁਣ ਕੇ ਗਰਮ ਹਵਾਵਾਂ ਵੀ ਰੁਕ ਜਾਂਦੀਆਂ ਹਨ, ਪੰਛੀ ਵੀ ਸੁਣਦੇ ਹਨ ਉਹਦਾ ਸੁਨੇਹਾ ਨੀਝ ਲਾ ਕੇ।
ਪੰਜਾਬ ਦੀ ਮਿੱਟੀ ਵਿੱਚ ਇੱਕ ਖਾਸ ਖੁਸ਼ਬੂ ਹੈ– ਸ਼ਹੀਦਾਂ ਦਾ ਲਹੂ, ਸੰਤਾਂ ਦੀ ਅਰਦਾਸ, ਤੇ ਗਿਆਨੀਆਂ ਦੀ ਕਲਮ ਨਾਲ ਰਚੇ ਚਿੰਤਨਾਂ ਦੀ ਮਿੱਠਾਸ।
ਬਹੁਤ ਘੱਟ ਲੋਕ ਸਿਧਾਂਤਾਂ ਉਪਰ ਚਲਦੇ ਲੋਕ ਭਲਾਈ ਦੇ ਕੰਮ, ਗ਼ਰੀਬਾਂ ਦੀ ਸੇਵਾ ਅਤੇ ਪੇਂਡੂ ਖੇਤਰਾਂ 'ਚ ਮੁਸ਼ਕਲਾਂ ਭਰੀ ਜ਼ਿੰਦਗੀ ਜੀਅ ਰਹੇ ਹਨ, ਪਰ ਮਜਲੂਮਾਂ ਖ਼ਾਤਰ ਅਪਣਾ ਵਕਤ, ਸ਼ਕਤੀ ਤੇ ਧਨ ਖ਼ਰਚ ਕੋਈ ਕੋਈ ਕਰਦਾ ਹੈ।
ਨਿੱਜੀ ਇਛਾਵਾਂ ਤੇ ਪਰਿਵਾਰਕ ਲੋੜਾਂ ਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦਿੰਦੇ, ਇਹ ਉਹਨਾਂ ਦੀ ਖਾਸੀਅਤ ਹੈ।
ਉਹਨਾਂ ਨੇ ਅਜੇ ਤੱਕ ਕੋਈ ਆਪਣਾ ਘਰ ਨਹੀਂ ਬਣਾਇਆ।
ਸਿਆਸੀ, ਆਰਥਿਕ, ਧਾਰਮਿਕ, ਸਮਾਜਿਕ ਤੇ ਵਿਦਿਅਕ ਖੇਤਰ ਤੋਂ ਇਲਾਵਾ ਮੈਡੀਕਲ ਤੇ ਸਿਹਤ ਸੇਵਾਵਾਂ ਦੇ ਖੇਤਰ 'ਚ ਵੀ ਹੁਣ ਡਾਕਟਰ, ਆਈ.ਏ.ਐਸ. ਅਧਿਕਾਰੀ ਅਤੇ ਪੁਲਿਸ ਅਦਾਰੇ ਬੇਈਮਾਨੀ ਕਰਨ ਲਈ ਬਦਨਾਮ ਹੋ ਚੁੱਕੇ ਹਨ। ਕਿਤੇ-ਕਿਤੇ ਦਿਆਨਤਦਾਰੀ, ਭਗਤੀ ਭਾਵਨਾ, ਸਾਦਗੀ ਅਤੇ ਸੱਚੇ-ਸੁੱਚੇਪਣ ਦੀ ਉਹ ਰੌਸ਼ਨੀ ਹਨ।
ਇਹੋ ਜਿਹੀਆਂ ਰਿਸ਼ਮਾਂ ਸਵੇਰੇ-ਸ਼ਾਮ ਜਗਦੀਆਂ ਵਿਖਾਈ ਦਿੰਦੀਆਂ ਰਹਿਣਗੀਆਂ, ਜਿਸ ਦੇ ਆਸਰੇ ਆਉਣ ਵਾਲੀਆਂ ਪੀੜ੍ਹੀਆਂ ਸੁੱਖ ਦਾ ਸਾਹ ਭਰਨ ਲਈ ਆਸਵੰਦ ਬਣਾ ਸਕਣਗੀਆਂ।
ਇਸੀ ਮਿੱਟੀ ਤੋਂ ਉੱਭਰੇ ਹਨ ਡਾ ਪਿਆਰੇ ਲਾਲ ਗਰਗ, ਜਿਹੜੇ ਨਾ ਸਿਰਫ਼ ਵਿਦਵਾਨ ਹਨ, ਸਗੋਂ ਸਮੇਂ ਦੇ ਤਿਖੇ ਦਰਪਣ ਵੀ ਹਨ।
ਉਹ ਭਗਤ ਸਿੰਘ ਦੀ ਧਾਰਾ ਦੇ ਆਧੁਨਿਕ ਪ੍ਰਤੀਕ ਹਨ — ਜੋ ਗੋਲੀ ਨਹੀਂ ਚਲਾਉਂਦੇ, ਪਰ ਜਾਗਰਤੀ ਦੇ ਸ਼ਬਦਾਂ ਨਾਲ ਮਨੁੱਖੀ ਚੇਤਨਾ ਨੂੰ ਜ਼ਿੰਦਾ ਕਰਦੇ ਹਨ।
ਉਹ ਜਿੱਥੇ ਵੀ ਭਾਸ਼ਣ ਦੇਣ ਮੀਟਿੰਗ ਤੇ ਜਾਣਗੇ ਆਪਣਾ ਰੋਟੀ ਵਾਲਾ ਡੱਬਾ ਨਾਲ ਲੈ ਕੇ ਜਾਂਦੇ ਹਨ।
ਉਹਨਾਂ ਨੇ ਆਪਣੀ ਪੈਨਸ਼ਨ ਡੇਢ ਲੱਖ ਘਟਾਉਣ ਨੂੰ ਹਰ ਵੇਲੇ ਕਿਹਾ ਹੈ।
ਉਹ ਜੂਝਦਾ ਹਰ ਕਣ ਕਣ ਦਾ ਪਹਿਲਾ ਸੁਪਨਾ ਹੈ।
ਸਾਡੀ ਫ਼ੋਨ ਤੇ ਆਮ ਹੀ ਗੱਲ ਹੁੰਦੀ ਰਹਿੰਦੀ ਹੈ।
ਉਹ ਮੇਰਾ ਲਿਖਿਆ ਪੜਦਾ ਹਨ ਤੇ ਮੈਂ ਉਹਨਾਂ ਨੂੰ ਪੜ੍ਹਦਾ ਸੁਣਦਾ ਰਹਿੰਦਾ ਹਾਂ।
ਉਹ ਹਿੰਦੂ ਆਤਮਿਕਤਾ ਅਤੇ ਸਿੱਖ ਸਰਦਾਰਤਾ ਦੇ ਅਨੋਖੇ ਮੇਲ ਦਾ ਜੀਵੰਤ ਉਦਾਹਰਣ ਹਨ।
ਉਨ੍ਹਾਂ ਦੇ ਵਿਚਾਰਾਂ ਵਿੱਚ ਵੇਦਾਂ ਦੀ ਗਹਿਰਾਈ ਵੀ ਹੈ ਤੇ ਗੁਰੂ ਗ੍ਰੰਥ ਸਾਹਿਬ ਦੀ ਮਨੁੱਖਤਾ ਦੀ ਸੁਰਭੀ ਵੀ ਹੈ।
ਡਾਕਟਰ ਗਰਗ ਦਾ ਵਿਸ਼ਵਾਸ ਹੈ ਕਿ ਇਨਸਾਨ ਦੇ ਅੰਦਰ ਸਭ ਤੋਂ ਵੱਡਾ ਧਰਮ ਸਚਾਈ, ਕਰੂਣਾ ਅਤੇ ਹਿੰਮਤ ਹੈ।
ਉਹ ਕਹਿੰਦੇ ਹਨ ਕਿ ਜੋ ਮਨੁੱਖ ਆਪਣੇ ਆਪ ਵਿੱਚ ਨਵਾਂ ਪ੍ਰਕਾਸ਼ ਪੈਦਾ ਕਰਦਾ ਹੈ, ਉਹੀ ਦੂਜਿਆਂ ਲਈ ਰਾਹ ਬਣਦਾ ਹੈ।
ਉਨ੍ਹਾਂ ਦਾ ਹਰ ਲੇਖ ਅਤੇ ਹਰ ਵਿਚਾਰ ਸਮਾਜ ਲਈ ਨਵੀਂ ਦਿਸ਼ਾ ਬਣਦਾ ਹੈ। ਉਹ ਕਿਸੇ ਦਲ ਜਾਂ ਧਰਮ ਦੇ ਨਹੀਂ, ਸਗੋਂ ਸਾਰੀ ਮਨੁੱਖਤਾ ਦੇ ਸੇਵਕ ਹਨ।
ਉਹ ਪਟਿਆਲਾ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ. ਅਤੇ ਪੀ.ਜੀ.ਆਈ. ਚੰਡੀਗੜ੍ਹ ਤੋਂ ਐਮ.ਸੀ.ਐਚ. ਦੀ ਡਿਗਰੀ ਰੱਖਦੇ ਹਨ, ਅਤੇ ਸੋਸ਼ਿਉਲਾਜੀ ਵਿੱਚ ਮਾਸਟਰਜ਼ ਵੀ ਕੀਤੀ ਹੈ। ਉਨ੍ਹਾਂ ਨੇ ਪੰਜਾਬ ਦੇ ਕਈ ਮੈਡੀਕਲ ਕਾਲਜਾਂ ਵਿੱਚ ਪੜ੍ਹਾਇਆ ਅਤੇ 31 ਸਾਲ ਸਰਕਾਰੀ ਸੇਵਾ ਵਿੱਚ ਰਹਿ ਕੇ ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਵਜੋਂ ਸੇਵਾ ਕੀਤੀ।
ਉਹ ਸਿੱਖਾਂ ਦੀ ਸ਼ਾਨ ਅਤੇ ਹਿੰਦੂ ਦਰਸ਼ਨ ਦੀ ਵਿਸ਼ਾਲਤਾ ਨੂੰ ਇਕੱਠੇ ਜੀਵਨ ਰੂਪ ਵਿੱਚ ਉਤਾਰਦੇ ਹਨ। ਉਨ੍ਹਾਂ ਦੀ ਕਲਮ ਭਗਤ ਸਿੰਘ ਦੇ ਜ਼ੋਸ਼ ਨਾਲ ਭਰੀ ਹੋਈ ਹੈ, ਪਰ ਉਸ ਵਿੱਚ ਗੁਰੂ ਨਾਨਕ ਦੀ ਸਹਿਣਸ਼ੀਲਤਾ ਦੀ ਮਿੱਠਾਸ ਵੀ ਹੈ।
ਡਾਕਟਰ ਪਿਆਰੇ ਲਾਲ ਗਰਗ ਦਾ ਜੀਵਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਕ੍ਰਾਂਤੀ ਸਿਰਫ਼ ਸੱਤਾ ਬਦਲ ਨਹੀਂ, ਮਨੁੱਖ ਦੀ ਅੰਦਰੂਨੀ ਸੋਚ ਬਦਲਣ ਦਾ ਪ੍ਰਯਾਸ ਹੈ।
ਉਹ ਮੰਨਦੇ ਹਨ ਕਿ ਜਦ ਤੱਕ ਮਨੁੱਖ ਆਪਣੇ ਮਨ ਵਿੱਚ ਦਾਸਤਾ ਦੇ ਬੰਧਨ ਨਹੀਂ ਤੋੜਦਾ, ਤਦ ਤੱਕ ਕੋਈ ਬਾਹਰਲੀ ਆਜ਼ਾਦੀ ਮੁਕੰਮਲ ਨਹੀਂ।
ਡਾਕਟਰ ਪਿਆਰੇ ਲਾਲ ਗਰਗ ਪੰਜਾਬ ਦੇ ਇੱਕ ਮਸ਼ਹੂਰ ਸਰਜਨ, ਸਿੱਖਿਆ ਕਾਰਕੁੰਨ ਅਤੇ ਸਮਾਜ ਸੇਵੀ ਹਨ।
ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਅੱਜ ਦਾ ਭਗਤ ਸਿੰਘ ਕਿਹਾ ਜਾ ਸਕਦਾ ਹੈ – ਜਿਹੜਾ ਧਰਮ ਦੀ ਸੱਚੀ ਆਤਮਾ ਨਾਲ ਜੁੜ ਕੇ ਇਨਸਾਨੀ ਖੁਦਦਾਰੀ ਦਾ ਪਾਠ ਪੜ੍ਹਾ ਰਿਹਾ ਹੈ।
ਉਹ ਸਾਨੂੰ ਸਿਖਾਉਂਦੇ ਹਨ ਕਿ ਧਰਮ, ਵਿਗਿਆਨ ਤੇ ਮਨੁੱਖਤਾ ਤਿੰਨੇ ਇਕ ਧਾਰਾ ਦੇ ਭਿੰਨ ਰੂਪ ਹਨ – ਜਿਹੜੀ ਚਲਦੀ ਹੈ ਸੱਚ ਦੇ ਦਿਸ਼ਾ ਵਿੱਚ।
ਡਾਕਟਰ ਗਰਗ ਦਾ ਨਾਮ ਭਵਿੱਖ ਦੇ ਪੰਜਾਬੀ ਇਤਿਹਾਸ ਵਿੱਚ ਉਸੇ ਸ਼ਾਨ ਨਾਲ ਲਿਖਿਆ ਜਾਵੇਗਾ, ਜਿਵੇਂ ਭਗਤ ਸਿੰਘ ਦਾ ਨਾਮ ਸ਼ਹੀਦਾਂ ਦੇ ਦਰਜਿਆਂ ਵਿੱਚ ਅਮਰ ਹੈ।
ਉਹ ਜੀਵੰਤ ਪ੍ਰਮਾਣ ਹਨ ਕਿ ਕਲਮ ਵੀ ਕ੍ਰਾਂਤੀ ਕਰ ਸਕਦੀ ਹੈ, ਜੇ ਉਸਦੀ ਮੀਹਣਤ ਵਿਚ ਵਿਸ਼ਵਾਸ ਤੇ ਇਰਾਦੇ ਦੀ ਅੱਗ ਹੋਵੇ।
ਅਸੀਂ ਦੁਆਵਾਂ ਕਰਦੇ ਹਾਂ ਕਿ ਉਹ ਸਿਹਤਮੰਦ ਰਹਿਣ, ਸੇਧ ਦਿੰਦੇ ਰਹਿਣ ਤੇ ਉਹਨਾਂ ਦੀ ਉਮਰ ਲੰਬੀ ਹੋਵੇ ਪੰਜਾਬੀ ਬੋਲੀ ਵਰਗੀ।
ਸੰਪਰਕ +61 412913021
drtanda193@gmail.com

-
ਡਾ ਅਮਰਜੀਤ ਟਾਂਡਾ, writer
drtanda193@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.