ਔਰਤ ਹੋਣ ਦਾ ਫ਼ਾਇਦਾ ਲੰਮੀਆਂ ਕਤਾਰਾਂ ਵਿੱਚ ਨਾ ਲਈਏ ਜ਼ਿੰਦਗੀ ਵਿੱਚ ਵੀ ਅਹਿਮੀਅਤ ਦਈਏ ....--ਗੁਰਪ੍ਰੀਤ ਸਿੰਘ ਜਖਵਾਲੀ
ਬੇਸ਼ੱਕ ਕਹਿਣ ਨੂੰ ਇਹ ਸਮਾਜ ਮਰਦ ਪ੍ਰਧਾਨ ਸਮਾਜ ਕਿਹਾ ਜਾਂਦਾ ਹੈ, ਪਰ ਵੇਖਿਆ ਜਾਵੇਂ ਔਰਤ ਵੀ ਅਪਣੇ ਆਪ ਨੂੰ ਘੱਟ ਨਹੀਂ ਸਮਝਦੀ, ਘੱਟ ਸਮਝਣ ਵੀ ਕਿਉਂ. ?
ਔਰਤ ਦਾ ਫ਼ਾਇਦਾ ਚੁੱਕਣਾ ਇਕੱਲਾ ਸਰੀਰਕ ਸੋਸ਼ਣ ਨਹੀਂ ਹੈ, ਇਸ ਤੋਂ ਵੀ ਇਲਾਵਾਂ ਔਰਤਾਂ ਨੂੰ ਮਰਦ ਕਿੱਥੇ ਕਿੱਥੇ ਤੇ ਕਦੋਂ ਵਰਤਦੇ ਅੱਜ ਇਸ ਵਾਰੇ ਗੱਲਬਾਤ ਕਰਾਂਗੇ, ਭਾਵ ਕਿੱਥੇ ਤੇ ਕਦੋਂ ਕੰਮ ਲੈਂਦੇ ਹਨ, ਜਿਵੇਂ ਕਿ ਕੋਈ ਵੀ ਲੰਮੀ ਲਾਈਨ ਹੋਵੇਂ ਤਾਂ ਨਾਲ ਆਇਆ ਮਰਦ ਵੇਖਦਾ ਹੈ ਕਿ ਔਰਤਾਂ ਦੀ ਲਾਈਨ ਕਿੰਨੀ ਕੁ ਹੈ ਜਾਂ ਭੀੜ ਕਿੰਨੀ ਹਾਂ ਤਾਂ ਆਦਮੀ ਅਪਣੀ ਸਮਝ ਅਨੁਸਾਰ ਔਰਤ ਨੂੰ ਕਹਿੰਦਾ ਹੈ,ਕਿ ਤੂੰ ਔਰਤਾਂ ਵਾਲ਼ੀ ਲਾਈਨ ਵਿੱਚ ਲੱਗਕੇ ਇਹ ਕੰਮ ਕਰ ਆਇਆ,ਕੋਈ ਔਰਤ ਨਹੀਂ ਹੈ ਜਾਂ ਭੀੜ ਘੱਟ ਹੈ, ਚਾਹੇ ਬੰਦਿਆ ਦੀ ਲਾਈਨ ਵਿੱਚ ਦੱਸ ਮਿੰਟ ਹੀ ਲੱਗਣੇ ਹੋਣ, ਪਰ ਉਹ ਵੀ ਪਹਾੜ ਜਿੱਡੇ ਲੱਗਦੇ ਹਨ,ਉਸ ਮੌਕੇ ਆਖਦੇ ਹਨ ਕਿ ਅਪਣਾ ਸਮਾਂ ਵੀ ਬਚੇਗਾ ਅਤੇ ਅਪਣਾ ਕੰਮ ਵੀ ਛੇਤੀ ਹੋ ਜਾਵੇਂਗਾ,
ਇਹ ਲੰਮੀ ਕਤਾਰ ਕਿਸੇ ਵੀ ਥਾਂ, ਕਿਸੇ ਵੀ ਸਰਕਾਰੀ ਸਕੀਮ, ਕਿਸੇ ਵੀ ਮਹਿਕਮੇਂ ਵਿੱਚ ਵੇਖ਼ਕੇ ਔਰਤ ਤੋਂ ਕੰਮ ਲਿਆ ਜਾਂਦਾ, ਜਿਵੇਂ ਕਿ ਕਿਸੇ ਬੈਂਕ ਵਿੱਚ ਆਦਮੀ ਲੰਮੀ ਕਤਾਰ ਵਿੱਚ ਖੜੇ ਹੁੰਦੇ ਹਨ, ਕੋਈ ਅਪਣੀ ਦੋਸਤ, ਘਰਵਾਲੀ, ਰਿਸ਼ਤੇਦਾਰ ਨਾਲ ਆਇਆ ਤਾਂ ਉਸ ਤੋਂ ਉਹ ਸਾਈਡ ਵਿੱਚ ਨੂੰ ਹੋਕੇ ਅਪਣਾ ਕੰਮ ਕਰਵਾਉਣ ਦਾ ਫ਼ਾਇਦਾ ਲੈ ਲੈਂਦੇ ਹਨ,
ਪਿੱਛੇ ਲਾਈਨ ਵਿੱਚ ਖੜੇ ਮਰਦ ਸਮਾਜ ਦੇ ਲ਼ੋਕ ਕੌੜਾ ਕੌੜਾ ਉਸ ਬੰਦੇ ਵੱਲ ਵੇਖ਼ਦੇ ਹਨ ਕਿ ਅਸੀਂ ਉੱਲੂ ਹਾਂ ਜ਼ੋ ਲਾਈਨ ਵਿੱਚ ਲੱਗੇ ਹੋਏ ਹਾਂ, ਕੋਈ ਸੋਚਦਾ ਹੈ ਇਹਦੀ ਮੌਜ ਹੈ ਜ਼ਨਾਨੀ ਨੂੰ ਨਾਲ ਲਿਆਇਆ ਤੇ ਅਪਣਾ ਕੰਮ ਕਰਕੇ ਲੰਘਦਾ ਹੋਇਆ, ਵੇਖਿਆ ਜਾਵੇਂ ਔਰਤ ਦੀ ਹੋਰ ਪਾਸੇ ਪੁੱਛ ਹੋਵੇਂ ਨਾ ਹੋਵੇਂ ਤਾਂ ਪਰ ਲੰਮੀ ਕਤਾਰ ਵੇਲ਼ੇ ਜ਼ਰੂਰ ਪੁੱਛ ਪੜਤਾਲ਼ ਹੋਣ ਲੱਗ ਜਾਂਦੀ ਹੈ,
ਅਸਲ ਵਿੱਚ ਮੇਰਾ ਗੱਲ ਕਰਨ ਦਾ ਮਕਸਦ ਇਹ ਸੀ ਕਿ ਔਰਤ ਨੂੰ ਕੇਵਲ ਲੰਬੀ ਕਤਾਰ ਵੇਖ਼ਕੇ ਹੀ ਨਾ ਪਹਿਲ ਦਿਆ ਕਰੋਂ, ਜ਼ਿੰਦਗੀ ਦੇ ਰਾਹ ਚੱਲਦੇ ਹੋਏ ਜਾਂ ਪਰਿਵਾਰਕ ਫ਼ੈਸਲੇ ਲੈਂਦੇ ਹੋਏ ਜਾਂ ਕਾਰਜ਼ ਵਿਹਾਰ ਕਰਦੇ ਹੋਏ,ਵਪਾਰ ਕਰਦਿਆਂ ਅਪਣੇ ਹਮਸਫ਼ਰ ਦੀ ਜ਼ਰੂਰ ਸਲਾਹ ਮਸ਼ਵਰਾ ਕਰ ਲਿਆ ਕਰੋਂ,ਕਿਉਂਕਿ ਅੱਜ ਦੀ ਨਾਰੀ ਵੀ ਕਾਫ਼ੀ ਹੱਦ ਤੱਕ ਪੜੀ ਲਿਖੀ ਹੋਣ ਕਰਕੇ,ਕਈ ਕੰਮਾਂ ਵਿੱਚ ਰੁੱਚੀ ਰੱਖਦੀ ਹੈ, ਔਰਤ ਨੂੰ ਜਿੱਥੇ ਲੰਮੀ ਕਤਾਰ ਜਾਂ ਭੀੜ ਵਿੱਚ ਅਪਣਾ ਕੰਮ ਸੁਖਾਲ਼ਾ ਕਰਨ ਲਈ ਮੁਢਲੀ ਕਤਾਰ ਵਿੱਚ ਖੜਾ ਦਿੰਦੇ ਹੋ, ਉੱਥੇ ਹੀ ਅਪਣੇ ਕਈ ਫੈਸਲਿਆਂ ਵਿੱਚ ਔਰਤ ਤੋਂ ਸਲਾਹ ਮਸ਼ਵਰਾ ਲੈ ਲਿਆ ਕਰੋਂ, ਕਿ ਪਤਾ ਉਹ ਖ਼ੁਦ ਦਾ ਲਿਆ ਹੋਇਆ ਫ਼ੈਸਲਾ ਸਾਡੇ ਲਈ ਅੱਗੇ ਕੋਈ ਭੀੜ ਦਾ ਜਾਂ ਸੰਕਟ ਦਾ ਰੂਪ ਧਾਰ ਲਵੇ,
ਸੋ ਹਰੇਕ ਔਰਤ ਮੂਰਖ਼ ਨਹੀਂ ਹੁੰਦੀ ਨਾ ਹੀ ਮੂਰਖਾਂ ਵਾਲ਼ੀ ਸਲਾਹ ਦੇਵੇਗੀ, ਕਈ ਵਾਰੀ ਔਰਤ ਦੀ ਦਿੱਤੀ ਸਲਾਹ ਕਈ ਪੀੜੀਆਂ ਸਵਾਰ ਦਿੰਦੀ ਹੈ, ਉਹ ਔਰਤ ਤੁਹਾਡੀ ਜ਼ਿੰਦਗੀ ਵਿੱਚ ਕੋਈ ਵੀ ਹੋ ਸਕਦੀ ਹੈ ਤੇ ਕਿਸੇ ਵੀ ਰੂਪ ਵਿੱਚ ਹੋ ਸਕਦੀ ਹੈ, ਬਸ ਲੋੜ ਹੈ ਇੱਕ ਵਿਸ਼ਵਾਸ ਭਰੇ ਕਦਮ ਦੀ ਤੇ ਚੰਗੀ ਸੋਚ ਦੀ,
ਸੋ ਨਾਰੀ ਸਮਾਜ ਨੂੰ ਵੀ ਭੀੜ ਵਾਲ਼ੀ ਥਾਂ ਤੇ ਨਾ ਇਸਤੇਮਾਲ ਕਰਿਆ ਕਰੋਂ ਸਗੋਂ ਜ਼ਿੰਦਗੀ ਦੇ ਪਰਿਵਾਰ ਦੇ ਫ਼ੈਸਲੇ ਕਰਦਿਆਂ ਹੋਇਆ, ਉਸਦੀ ਸਲਾਹ ਲੈ ਲਿਆ ਕਰੋਂ,ਕਿਉਂਕਿ ਔਰਤ ਜ਼ੋ ਤੁਹਾਡੀ ਪ੍ਰਤੀ ਵਫ਼ਾਦਾਰ ਹੈ, ਤੁਹਾਡੀ ਸੁਭਚਿਤਕ ਹੈ, ਉਹ ਤੁਹਾਨੂੰ ਕਦੇ ਵੀ ਗ਼ਲਤ ਸਲਾਹ ਨਹੀਂ ਦੇਵੇਗੀ ਨਾ ਹੀ ਤੁਹਾਨੂੰ ਕਦੇ ਵੀ ਗ਼ਲਤ ਰਸਤੇ ਉੱਤੇ ਜਾਣ ਦੇਵੇਗੀ, ਸੋ ਆਉ ਬਣਦਾ ਮਾਣ ਸਨਮਾਨ ਸਮੇਂ ਸਮੇਂ ਉੱਤੇ ਹਰੇਕ ਰਿਸ਼ਤੇ ਨੂੰ ਦਈਏ ਤੇ ਵਧੀਆਂ ਸਮਾਜ ਦੀ ਬਣਤਰ ਕਰੀਏ.
ਗੁਰਪ੍ਰੀਤ ਸਿੰਘ ਜਖਵਾਲੀ (ਫ਼ਤਹਿਗੜ੍ਹ ਸਾਹਿਬ )
ਮੋਬਾਇਲ ਨੰਬਰ :-98550 36444
.jpg)
-
ਗੁਰਪ੍ਰੀਤ ਸਿੰਘ ਜਖਵਾਲੀ (ਫ਼ਤਹਿਗੜ੍ਹ ਸਾਹਿਬ ), writer
jakhwali89@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.