NRI ਵਿੰਗ ਵੱਲੋਂ ਇਸ਼ਤਿਹਾਰੀ ਮੁਜ਼ਰਿਮ ਗ੍ਰਿਫ਼ਤਾਰ
ਹੁਸ਼ਿਆਰਪੁਰ, 12 ਨਵੰਬਰ 2025- ਵਧੀਕ ਡਾਇਰੈਕਟਰ ਜਨਰਲ ਪੁਲਿਸ, ਪ੍ਰਵਾਸੀ ਭਾਰਤੀ ਅਤੇ ਮਹਿਲਾ ਵਿੰਗ, ਮੁਹਾਲੀ ਪੰਜਾਬ ਆਰ.ਕੇ ਜਾਇਸਵਾਲ, ਸਹਾਇਕ ਇੰਸਪੈਕਟਰ ਜਨਰਲ ਪੁਲਿਸ ਪ੍ਰਵਾਸੀ ਭਾਰਤੀ ਮਾਮਲੇ ਵਿੰਗ, ਜਲੰਧਰ ਹਰਕੰਵਲਪ੍ਰੀਤ ਸਿੰਘ ਖੱਖ ਅਤੇ ਉਪ-ਕਪਤਾਨ ਪੁਲਿਸ ਪ੍ਰਵਾਸੀ ਭਾਰਤੀ ਮਾਮਲੇ ਵਿੰਗ, ਜਲੰਧਰ ਰਸ਼ਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੁਕੱਦਮਾ ਨੰਬਰ 9 ਮਿਤੀ 7 ਅਕਤੂਬਰ 2021 ਅ/ਧ 420,406 ਭ ਦ, 13 ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਥਾਣਾ ਐਨ.ਆਰ.ਆਈ ਜ਼ਿਲ੍ਹਾ ਹੁਸ਼ਿਆਰਪੁਰ ਵੱਲੋ ਬਲਜਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਮੌਲਾ ਵਾਹਿਦਪੁਰ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਹਾਲ ਵਾਸੀ ਅਮਰੀਕਾ ਬਰਖਿਲਾਫ਼ ਬਲਜੀਤ ਸਿੰਘ ਪੁੱਤਰ ਕੁਲਜੀਤ ਸਿੰਘ ਵਾਸੀ ਡੀ-69, ਜੇਲ੍ਹ ਰੋਡ ਫਤਹਿ ਨਗਰ, ਤਿਲਕ ਨਗਰ ਨਵੀ ਦਿੱਲੀ, ਹਾਲ ਵਾਸੀ ਆਫਿਸਰ ਸਿਟੀ 01, ਫਲੈਟ ਨੰਬਰ 901, ਥਾਣਾ ਰਾਜ ਨਗਰ ਐਕਸਟੈਂਸ਼ਨ ਗਾਜ਼ੀਆਬਾਦ, ਯੂ.ਪੀ. ਵਗੈਰਾ ਬਾਬਤ ਮੁਦੱਈ ਮੁਕੱਦਮਾ ਦੇ ਭਰਾ ਸੁਖਵਿੰਦਰ ਸਿੰਘ ਨੂੰ ਵਿਦੇਸ਼ ਨਿਊਜੀਲੈਂਡ ਭੇਜਣ ਦੇ ਨਾਮ 'ਤੇ 11 ਲੱਖ 50 ਹਜ਼ਾਰ ਰੁਪਏ ਠੱਗੀ ਮਾਰਨ ਸਬੰਧੀ ਦਰਜ਼ ਕੀਤਾ ਗਿਆ ਹੈ। ਦੋਸ਼ੀ ਬਲਜੀਤ ਸਿੰਘ ਨੂੰ ਮਾਨਯੋਗ ਅਦਾਲਤ ਕਰਨਵੀਰ ਸਿੰਘ ਜੇ.ਐਮ.ਆਈ.ਸੀ ਹੁਸ਼ਿਆਰਪੁਰ ਵੱਲੋ 24 ਸਤੰਬਰ 2024 ਨੂੰ ਇਸ਼ਤਿਹਾਰੀ ਮੁਜ਼ਰਿਮ ਘੋਸ਼ਿਤ ਕੀਤਾ ਗਿਆ ਸੀ। ਜਿਸ ਨੂੰ 11 ਨਵੰਬਰ 2025 ਨੂੰ ਸਬ ਇੰਸਪੈਕਟਰ ਰਾਜਵਿੰਦਰ ਸਿੰਘ ਮੁੱਖ ਅਫਸਰ ਥਾਣਾ ਵੱਲੋ ਨਿਯੁਕਤ ਕੀਤੀ ਪੁਲਿਸ ਪਾਰਟੀ ਏ.ਐਸ.ਆਈ. ਸੋਹਨ ਸਿੰਘ, ਏ.ਐਸ.ਆਈ. ਕ੍ਰਿਸ਼ਨ ਲਾਲ ਅਤੇ ਐਚ.ਸੀ ਮਨਦੀਪ ਸਿੰਘ ਥਾਣਾ ਐਨ.ਆਰ.ਆਈ, ਹੁਸ਼ਿਆਰਪੁਰ ਵਲੋਂ ਗ੍ਰਿਫਤਾਰ ਕੀਤਾ ਗਿਆ। ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।