ਵੀਡੀਓ ਕੋਈ ਰਾਜਨੀਤਿਕ ਮੁੱਦਾ ਨਹੀਂ ਸਗੋਂ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਗੰਭੀਰ ਮਾਮਲਾ-ਸੁਨੀਲ ਜਾਖੜ
ਸੱਤਾ ਦੇ ਨਸ਼ੇ ਵਿਚ ਚੂਰ ਮੁੱਖ ਮੰਤਰੀ ਦੇ ਰਹੇ ਹਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ
Punjab, 24 ਜੂਨ 2026- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਦੀ ਵਾਇਰਲ ਵੀਡੀਓ ਬਾਰੇ ਸੋਸ਼ਲ ਮੀਡੀਆ ਦੇ ਸਾਂਝੀ ਕੀਤੀ ਪੋਸਟ ਵਿਚ ਲਿਖਿਆ ਹੈ ਕਿ ਇਹ ਰਾਜਨੀਤਿਕ ਨਹੀਂ ਸਗੋਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ।
ਸੁਨੀਲ ਜਾਖੜ ਨੇ ਆਪਣੇ ਲੰਬੇ ਸੋਸਲ ਮੀਡੀਆ ਸੁਨੇਹੇ ਵਿਚ ਲਿਖਿਆ ਹੈ, “ਭਗਵੰਤ ਮਾਨ ਦੀ ਵਾਇਰਲ ਵੀਡੀਓ ਕੋਈ ਰਾਜਨੀਤਿਕ ਮੁੱਦਾ ਹੈ ਹੀ ਨਹੀਂ। ਇਹ ਤਾਂ ਨਾਨਕ ਨਾਮ ਲੇਵਾ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ। ਇਹ ਤਾਂ ਮੁੱਦਾ ਹੈ ਕਿ ਕਿਸ ਤਰਾਂ ਇਕ ਹੰਕਾਰੀ ਮਨੁੱਖ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਹੈ।
ਇੰਨ੍ਹਾਂ ਕੁਝ ਹੋਣ ਦੇ ਬਾਵਜੂਦ ਵੀ ਜੇਕਰ ਗੁਰੂ ਸਾਹਿਬਾਨ ਦੀ ਬੇਅਦਬੀ ਕਰਨ ਵਾਲਾ ਸਖ਼ਸ ਗੁਰੂਆਂ ਦੀ ਧਰਤੀ ਤੇ ਹੀ ਕੁਰਸੀ ਤੇ ਬਣਿਆ ਰਹਿੰਦਾ ਹੈ ਤਾਂ ਅਸੀਂ ਆਪਣੇ ਧਰਮ ਖਿਲਾਫ ਦੁਨੀਆਂ ਭਰ ਵਿਚ ਪੈਦਾ ਹੋਣ ਵਾਲਿਆਂ ਚੁਣੌਤੀਆਂ ਖਿਲਾਫ ਅਵਾਜ਼ ਕਿਵੇਂ ਚੁੱਕ ਸਕਾਂਗੇ। ਇਹ ਪੰਜਾਬ ਲਈ ਸੋਚਣ ਵਾਲੀ ਗੱਲ ਹੈ। ਕੀ ਇਕ ਸਿੱਖ ਇਹ ਬਰਦਾਸ਼ਤ ਕਰ ਸਕਦਾ ਹੈ? ਤੇ ਭਗਵੰਤ ਮਾਨ ਜੀ, ਜੇਕਰ ਤੁਸੀਂ ਲੋਕਾਂ ਤੇ ਹੀ ਫ਼ੈਸਲਾ ਛੱਡਣਾ ਹੈ ਤਾਂ ਜਿਵੇਂ ਦਿੱਲੀ ਚ ਅਰਵਿੰਦ ਕੇਜਰੀਵਾਲ ਜੀ ਨੇ ਲੋਕਾਂ ਤੋਂ ਫਤਵਾ ਮੰਗਿਆ ਸੀ (ਤੇ ਲੋਕਾਂ ਨੇ ਘਰ ਭੇਜ ਦਿੱਤਾ ਸੀ) ਉੇਵੇਂ ਅਸਤੀਫਾ ਦੇਕੇ ਲੋਕਾਂ ਵਿਚ ਜਾ ਕੇ ਵੇਖ ਲਵੋ। ਗੁਰੂ ਸਾਹਿਬ ਦੇ ਸਿੱਖ ਉਹਨਾਂ ਵੱਲੋਂ ਦਿੱਤੀ ਸੇਧ.. “ਸੀਸੁ ਦੀਆ ਪਰ ਸਿਰਰੁ ਨ ਦੀਆ” ਨੂੰ ਮੰਨਦੇ ਹਨ। ਸੱਤਾ ਨਾਲ ਇਸ ਬਜਰ ਗੁਨਾਹ ਤੋਂ ਬਚਿਆ ਨਹੀਂ ਜਾਣਾ । ਸਿੱਖ ਨੂੰ ਗੁਰੂ ਤੋਂ ਉੱਪਰ ਕੋਈ ਨਹੀਂ । ਗੁਰੂ ਸਾਹਿਬ ਅਤੇ ਸੰਗਤ ਇਨਸਾਫ਼ ਕਰਨਗੇ ।“
ਸੁਨੀਲ ਜਾਖੜ ਨੇ ਕਿਹਾ ਕਿ ਬੇਹੱਦ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪੰਜਾਬ ਦੀ ਧਰਤੀ ਤੇ ਜੰਮਿਆ ਤੇ ਪੰਜਾਬ ਦੇ ਧਰਮ ਤੇ ਇਤਿਹਾਸ ਤੋਂ ਜਾਣੂ ਇਕ ਸ਼ਖਸ ਅੱਜ ਸੱਤਾ ਦੇ ਨਸ਼ੇ ਵਿਚ ਇਸ ਕਦਰ ਮਦਹੋਸ਼ ਹੋ ਗਿਆ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੁਣੋਤੀ ਦੇ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲਈ ਹੈ ਉਸਦਾ ਵਜੂਦ ਮਿੱਟ ਗਿਆ ਹੈ।
- Download Babushahi App
-
-