← ਪਿਛੇ ਪਰਤੋ
ਬਦਲੀਆਂ ਲਈ ਸਰਕਾਰੀ ਸਕੂਲਾਂ ਅੰਦਰ ਅਧਿਆਪਕਾਂ ਦੀਆਂ ਪੋਸਟਾਂ ਸੈਂਕਸ਼ਨ ਨਾ ਹੋਣ ਤੇ ਵੀ ਵਧੇਰੇ ਪੋਸਟਾਂ ਕੀਤੀਆਂ ਸ਼ੋਅ -ਗੌਰਮਿੰਟ ਟੀਚਰਜ਼ ਯੂਨੀਅਨ ਸਕੂਲਾਂ ਅੰਦਰ ਬੱਚਿਆਂ ਦੀ ਗਿਣਤੀ ਘੱਟ ਤੇ ਅਧਿਆਪਕਾਂ ਦੀ ਵਧੇਰੇ ਕੀਤੀ ਸ਼ੋਅ -ਜਸਵਿੰਦਰ ਸਿੰਘ ਸਮਾਣਾ ਸਿੱਖਿਆ ਕ੍ਰਾਂਤੀ ਦੇ ਨਾਅਰੇ ਹੇਠ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਤੇ ਅਤੇ ਅਧਿਆਪਕਾਂ ਦਾ ਕੱਢਿਆ ਕਚੂੰਮਰ ਪਰਮਜੀਤ ਸਿੰਘ ਪਟਿਆਲਾ ਗੁਰਪ੍ਰੀਤ ਸਿੰਘ ਜਖਵਾਲੀ। ਪਟਿਆਲਾ 23 ਜੂਨ 2026:- ਸਿੱਖਿਆ ਵਿਭਾਗ ਪੰਜਾਬ ਹਮੇਸ਼ਾ ਹੀ ਆਪਣੇ ਕੰਮਾਂ ਕਰਕੇ ਚਰਚਾ ਵਿੱਚ ਰਹਿੰਦਾ ਹੈ। ਇਸ ਵਾਰ ਬਦਲੀਆਂ ਦਾ ਪੋਰਟਲ ਖੁੱਲਣ ਤੇ ਹੀ ਸਿੱਖਿਆ ਵਿਭਾਗ ਦੀ ਸਿੱਖਿਆ ਕ੍ਰਾਂਤੀ ਦੀ ਨਵੀਂ ਪੋਲ ਖੁੱਲ ਗਈ ਹੈ। ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਬਦਲੀਆਂ ਦਾ ਦੌਰ ਸੁਣਦੇ ਸ਼ੁਰੂ ਹੁੰਦੇ ਹੀ ਜਿਨਾਂ ਸਕੂਲਾਂ ਵਿੱਚ ਜਿੰਨੀਆਂ ਸੈਂਕਸ਼ਨ ਪੋਸਟਾਂ ਹਨ ਉਹਨਾਂ ਸਕੂਲਾਂ ਵਿੱਚ ਵੀ ਬੱਚਿਆਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਵੀ ਵੱਡੇ ਪੱਧਰ ਤੇ ਅਧਿਆਪਕਾਂ ਦੀਆਂ ਪੋਸਟਾਂ ਸ਼ੋਅ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇੱਕ ਦੋ ਪੋਸਟਾਂ ਨਹੀਂ ਕਈ ਸਕੂਲਾਂ ਵਿੱਚ ਤਾਂ 30-35 ਬੱਚਿਆਂ ਪਿੱਛੇ 2 ਪੋਸਟਾਂ ਵੀ ਸ਼ੋਅ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਅਧਿਆਪਕ ਬੱਚਿਆਂ ਦੀ ਰੇਸ਼ੋ ਤਾਂ ਦੁਨੀਆਂ ਭਰ ਦੇ ਕਿਸੇ ਵੀ ਸਕੂਲ ਵਿੱਚ ਲਾਗੂ ਨਹੀਂ ਹੁੰਦੀ ਜੋ ਸਿੱਖਿਆ ਵਿਭਾਗ ਨੇ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਪੰਜਾਬ ਦਾ ਆਪਣੇ ਮਹਿਕਮੇ ਵਿੱਚੋਂ ਬਿਲਕੁਲ ਹੀ ਧਿਆਨ ਹਟ ਗਿਆ ਹੈ। ਉਹ ਸਿਰਫ ਆਪਣੇ ਹਲਕੇ ਤੱਕ ਹੀ ਸੀਮਿਤ ਰਹਿ ਗਏ ਹਨ। ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਕਰਕੇ ਅਧਿਆਪਕ ਮਾਨਸਿਕ ਤੌਰ ਪਰੇਸ਼ਾਨ ਹੋ ਰਹੇ ਹਨ ਤੇ ਸਿੱਖਿਆ ਮੰਤਰੀ ਦਾ ਬਿਲਕੁਲ ਵੀ ਇਸ ਵੱਲ ਧਿਆਨ ਨਹੀਂ ਹੈ। ਉਹ ਆਪਣੀ ਫੋਕੀ ਸ਼ੋਹਰਤ ਲਈ ਇਸ਼ਤਿਹਾਰਬਾਜ਼ੀ ਤੱਕ ਸੀਮਤ ਹੋ ਚੁੱਕੇ ਹਨ। ਆਗੂਆਂ ਨੇ ਕਿਹਾ ਕਿ ਜੇਕਰ ਇਹ ਛੇਤੀ ਤੋਂ ਛੇਤੀ ਠੀਕ ਨਹੀਂ ਕੀਤਾ ਗਿਆ ਤਾਂ ਆਉਂਦੇ ਦਿਨਾਂ ਵਿੱਚ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ।
Total Responses : 14