ਸੁਖਪਾਲ ਖਹਿਰਾ ਦੇ ਦਾਅਵੇ ਮਗਰੋਂ ਬੋਲੀ ਗੁਰੂਗ੍ਰਾਮ ਪੁਲਿਸ ; ਕਿਸੇ ਵੀ ਲੈਬ ’ਤੇ ਕੋਈ ਛਾਪਾ ਨਹੀਂ ਮਾਰਿਆ
ਬਾਬੂਸ਼ਾਹੀ ਨੈਟਵਰਕ
ਗੁਰੂਗ੍ਰਾਮ, 22 ਜੂਨ, 2026: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਵੱਲੋਂ ਗੁਰੂ ਗ੍ਰਾਮ ਵਿਚ ਪ੍ਰਾਈਵੇਟ ਲੈਬ ’ਤੇ ਹਰਿਆਣਾ ਪੁਲਿਸ ਵੱਲੋਂ ਛਾਪੇਮਾਰੀ ਕਰ ਕੇ ਮਾਲਕਾਂ ਦੇ ਬਿਆਨ ਦੀ ਵੀਡੀਓ ਬਣਾਉਣ ਦੇ ਕੀਤੇ ਦਾਅਵੇ ਤੋਂ ਬਾਅਦ ਗੁਰੂ ਗ੍ਰਾਮ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਅਜਿਹੀ ਕੋਈ ਛਾਪੇਮਾਰੀ ਨਹੀਂ ਕੀਤੀ ਗਈ।
ਦਾ ਟ੍ਰਿਬਿਊਨ ਦੀ ਇਕ ਰਿਪੋਰਟ ਮੁਤਾਬਕ ਪੁਲਿਸ ਦੇ ਬੁਲਾਰੇ ਇੰਸਪੈਕਟਰ ਸੰਦੀਪ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਨਾ ਕੋਈ ਛਾਪੇਮਾਰੀ ਕੀਤੀ ਹੈ, ਨਾ ਕੋਈ ਬਿਆਨ ਦਰਜ ਕੀਤਾ ਹੈ ਤੇ ਨਾ ਹੀ ਕਿਸੇ ਨੂੰ ਹਿਰਾਸਤ ਵਿਚ ਲਿਆ ਹੈ। ਉਹਨਾਂ ਕਿਹਾ ਕਿ ਇਹ ਕੰਮ ਪੰਜਾਬ ਪੁਲਿਸ ਨੇ ਕਰਨਾ ਹੈ, ਅਸੀਂ ਨਹੀਂ।
ਜ਼ਿਕਰਯੋਗ ਹੈ ਕਿ ਖਹਿਰਾ ਨੇ ਦਾਅਵਾ ਕੀਤਾ ਸੀ ਕਿ ਗੁਰੂਗ੍ਰਾਮ ਨੇ ਛਾਪਾ ਮਾਰ ਕੇ ਲੈਬ ਮਾਲਕਾਂ ਦਾ ਬਿਆਨ ਕਲਮਬੱਧ ਕੀਤਾ ਹੈ ਜਿਸ ਵਿਚ ਉਹਨਾਂ ਦਾਅਵਾ ਕੀਤਾ ਸੀ ਕਿ ਲੈਬ ਮਾਲਕਾਂ ਨੇ ਮੰਨਿਆ ਹੈ ਕਿ ਪੰਜਾਬ ਪੁਲਿਸ ਦੇ ਇਕ ਸੀਨੀਅਰ ਅਫਸਰਾਂ ਨੇ ਸਾਨੂੰ ਪੈਸੇ ਦਿੱਤੇ ਤਾਂ ਅਸੀਂ ਜਾਅਲੀ ਰਿਪੋਰਟ ਬਣਾ ਕੇ ਦਿੱਤੀ ਹੈ।
- Download Babushahi App
-
-