ਭਾਈ ਦਵਿੰਦਰ ਸਿੰਘ ਖਾਲਸਾ ਵੱਲੋਂ ਨਵੇਂ ਮੇਅਰ ਸਰਬਜੀਤ ਸਿੰਘ ਸਮਾਣਾ ਦਾ ਸਨਮਾਨ
ਮੋਹਾਲੀ 11 ਜੂਨ ,2026 ਭਾਈ ਸਾਹਿਬ ਭਾਈ ਦਵਿੰਦਰ ਸਿੰਘ ਖਾਲਸਾ ਜੀ ਅਤੇ ਜੱਥੇ ਨੂੰ ਤਿੰਨ ਮਹੀਨੇ ਦੇ ਕਨੇਡਾ, ਇੰਗਲੈਂਡ ਅਤੇ ਯੂਰਪੀ ਦੇਸ਼ਾਂ ਦੇ ਗੁਰਮਤਿ ਪ੍ਰਚਾਰ ਦੌਰੇ ਲਈ ਪ੍ਰੇਮ ਸਹਿਤ ਵਿਦਾਇਗੀ ਦਿੱਤੀ, ਇਸ ਮੌਕੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਐਮ ਐਲ ਏ ਕੁਲਵੰਤ ਸਿੰਘ ਅਤੇ ਮੇਅਰ - ਸਰਬਜੀਤ ਸਿੰਘ ਸਮਾਣਾ ਉਚੇਚੇ ਤੌਰ ਤੇ ਹਾਜ਼ਰ ਹੋਏ । ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪਰਮਾਤਮਾ ਦਾ ਉਹ ਸ਼ੁਕਰਾਨਾ ਕਰਦੇ ਹਨ ਜਿਨਾਂ ਦੀ ਬਖਸ਼ਿਸ਼ ਅਤੇ ਓਟ ਆਸਰੇ ਤੇ ਚੱਲਦਿਆਂ ਸਰਬਜੀਤ ਸਿੰਘ ਸਮਾਣਾ ਨੂੰ ਮੋਹਾਲੀ ਕਾਰਪੋਰੇਸ਼ਨ ਦੇ ਬਤੌਰ ਮੇਹਰ ਵਜੋਂ ਜਿੰਮੇਵਾਰੀ ਮਿਲੀ ਹੈ, ਇਹ ਸਭ ਸੰਗਤਾਂ ਵੱਲੋਂ ਕੀਤੀ ਗਈ ਸਮੂਹਿਕ ਅਰਦਾਸ ਦੇ ਚਲਦਿਆਂ ਹੀ ਸੰਭਵ ਹੋ ਸਕਿਆ ਹੈ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਉਹ ਮੋਹਾਲੀ ਨਿਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ, ਇਸ ਮੌਕੇ ਤੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖਾਲਸਾ ਹੋਰਾਂ ਨੇ ਮੋਹਾਲੀ ਕਾਰਪੋਰੇਸ਼ਨ ਦੇ ਨਵੇਂ ਚੁਣੇ ਗਏ ਮੇਅਰ ਸਰਬਜੀਤ ਸਿੰਘ ਸਮਾਣਾ ਗੁਰੂ ਦੀ ਬਖਸ਼ਿਸ਼ ਸਿਰਪਾਓ ਭੇਟ ਕੀਤਾ ਗਿਆ, ਇਸ ਮੌਕੇ ਤੇ ਗੁਰਦੁਆਰਾ ਅਕਾਲ ਆਸ਼ਰਮ ਸੁਹਾਣਾ ਵਿਖੇ ਵਿਧਾਇਕ ਕੁਲਵੰਤ ਸਿੰਘ ਮੇਅਰ ਸਰਬਜੀਤ ਸਿੰਘ ਸਮਾਣਾ, ਸਟੇਟ ਅਵਾਰਡੀ - ਫੂਲਰਾਜ ਸਿੰਘ ਸਿੰਘ ਵੀ ਸੰਗਤਾਂ ਸਮੇਤ ਹਾਜ਼ਰ ਸਨ|
- Download Babushahi App
-
-