'ਸਾਹਿਤਕ ਮੰਚ ਭਗਤਾ' ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਿਚਾਰਧਾਰਾ ਸਬੰਧੀ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਭਗਤਾ ਭਾਈ, 11 ਜੂਨ 2026 : ਭਗਤਾ ਭਾਈ ਇਲਾਕੇ ਦੀ ਸਾਹਿਤਕ ਸੰਸਥਾ "ਸਾਹਿਤਕ ਮੰਚ ਭਗਤਾ' ਨੇ ਪੰਜਵੇਂ ਪਾਤਸ਼ਾਹ ਸਾਹਿਬ 'ਸ਼੍ਰੀ ਗੁਰੂ ਅਰਜਨ ਦੇਵ ਜੀ ਸਮੁੱਚੀ ਵਿਚਾਰਧਾਰਾ ਅਤੇ ਗੁਰਮੁਖੀ ਲਿਪੀ ਨੂੰ ਦੇਣ' ਬਾਰੇ ਭਾਵਪੂਰਤ ਸਮਾਗਮ ਕਰਵਾਇਆ । ਸਮਾਗਮ ਦਾ ਆਗਾਜ਼ ਮੰਚ ਦੇ ਸਰਪ੍ਰਸਤ ਸ. ਨਛੱਤਰ ਸਿੰਘ ਸਿੱਧੂ ਦੇ ਸ਼ਬਦ ਗਾਇਨ ਨਾਲ ਹੋਇਆ। ਮੁੱਖ ਵਿਚਾਰਵਾਨ ਭਾਈ ਮਨਪ੍ਰੀਤ ਸਿੰਘ ਨੇ ਸ਼੍ਰੀ ਗੁਰੂ ਅਰਜਨ ਜੀ ਦੀ ਵਿਚਾਰਧਾਰਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਉੱਤੇ ਖੋਜ ਭਰਪੂਰ ਆਪਣੇ ਵਿਚਾਰ ਪੇਸ਼ ਕੀਤੇ। ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦੇ ਫਰਜ਼ੰਦ ਕੰਵਰ ਕੌਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਬਾਰੇ ਵਿਚਾਰ ਪੇਸ਼ ਕੀਤੇ । ਡਾ. ਬਲਵਿੰਦਰ ਸਿੰਘ ਸੋਢੀ ਨੇ ਸਿੱਖ ਫਲਸਫੇ ਨੂੰ ਉਤਮ ਦੱਸਿਆ।
ਮੰਚ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਗੰਗਾ ਨੇ ਗੁਰੂ ਸਾਹਿਬਾਨਾਂ ਦੇ ਫਲਸਫੇ ਨੂੰ ਅਵਾਮ ਤੱਕ ਪਹੁੰਚਾਉਣ ਦੀ ਗੱਲ ਕੀਤੀ।ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਇਲਾਕੇ ਦੇ ਉੱੱਘੇ ਸਵਰਨਕਾਰ ਸ. ਰਘੁਵੀਰ ਸਿੰਘ ਮਲੂਕਾ ਨੇ ਗੁਰੂਆਂ ਦੀ ਬਾਣੀ ਅਪਣਾਉਣ 'ਤੇ ਜ਼ੋਰ ਦਿੱਤਾ ਅਤੇ ਸਾਹਿਤਕ ਮੰਚ ਭਗਤਾ ਦੀਆਂ ਗਤੀ ਵਿਧੀਆਂ ਦੀ ਸਲਾਘਾ ਕੀਤੀ। ਇਸੇ ਦੌਰਾਨ ਰਘੁਵੀਰ ਸਿੰਘ ਮਲੂਕਾ ਨੇ ਸਾਹਿਤਕ ਮੰਚ ਭਗਤਾ ਨੂੰ 21000 ਹਜ਼ਾਰ ਰੁਪਏ ਸਹਾਇਤਾ ਵਜੋਂ ਦਿੱਤੇ ਅਤੇ ਭਵਿੱਖ ਵਿੱਚ ਯਕੀਨ ਦਵਾਇਆ ਕਿ ਸਾਹਿਤਕ ਮੰਚ ਭਗਤਾ ਨੂੰ ਵਿੱਤੀ ਪੱਖੋਂ ਘਾਟ ਨਹੀਂ ਆਉਣ ਦਿੱਤੀ ਜਾਵੇਗੀ, ਜਿਸ ਤੇ ਮੰਚ ਦੀ ਸਮੁੱਚੀ ਟੀਮ ਨੇ ਉਹਨਾਂ ਦਾ ਧੰਨਵਾਦ ਕੀਤਾ।
ਮੰਚ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ, ਸ.ਰਘੁਬੀਰ ਸਿੰਘ ਮਲੂਕਾ ਅਤੇ ਭਾਈ ਮਨਪ੍ਰੀਤ ਸਿੰਘ ਵੱਲੋਂ ਕੀਤੀ ਗਈ । ਮੰਚ ਦੇ ਵਿੱਤ ਸਕੱਤਰ ਰੰਗਕਰਮੀ ਸੁਖਵਿੰਦਰ ਚੀਦਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਮੰਚ ਸੰਚਾਲਨ ਸਕੱਤਰ ਅੰਮ੍ਰਿਤਪਾਲ ਕਲੇਰ ਕਰ ਰਹੇ ਸਨ। ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਮੰਚ ਦੇ ਪ੍ਰੈੱਸ ਸਕੱਤਰ ਰਜਿੰਦਰ ਸਿੰਘ ਮਰਾਹੜ,ਮਾਸਟਰ ਸੁਰਜੀਤ ਸਿੰਘ, ਸੋਹਣ ਸਿੰਘ ਕੇਸਰਵਾਲੀਆ, ਬਲਦੇਵ ਸਿੰਘ ਫੌਜੀ ਮਾਸਟਰ ਗੁਰਨਾਮ ਸਿੰਘ, ਸ਼੍ਰੀ ਆਤਮ ਤੇਜ ਸ਼ਰਮਾ, ਨੌਜਵਾਨ ਸ਼ਾਇਰ ਸਿਕੰਦਰਦੀਪ ਸਿੰਘ ਰੂਬਲ,ਮਾਸਟਰ ਲਾਭ ਸਿੰਘ, ਹਰਸ਼ਦੀਪ ਸਿੰਘ, ਸੰਦੀਪ ਸਿੰਘ ਭਗਤਾ, ਬਲਦੇਵ ਸਿੰਘ ਸਿੱਧੂ, ਮਨਪ੍ਰੀਤ ਸਿੰਘ ,ਰੂਹੀ , ਰੂਮੀ, ਗੁਰਲਾਲ ਸਿੰਘ, ਜਸਪ੍ਰੀਤ ਸਿੰਘ ਬੂਟਾ, ਪੱਪਾ ਸਿੰਘ, ਜਸਕਰਨ ਸਿੰਘ ਅਤੇ ਸੁਲੱਖਣ ਸਿੰਘ ਹਾਜ਼ਰ ਸਨ।
- Download Babushahi App
-
-