BREAKING- ਨਿਤਿਨ ਨਬੀਨ ਆਉਣਗੇ ਪੰਜਾਬ! ਪੜ੍ਹੋ ਤਰੀਕ ਅਤੇ ਪੂਰਾ ਸ਼ਡਿਊਲ
ਚੰਡੀਗੜ੍ਹ/ਨਵੀਂ ਦਿੱਲੀ, 10 ਜੂਨ 2026- ਪੱਛਮੀ ਬੰਗਾਲ ਤੋਂ ਬਾਅਦ ਭਾਜਪਾ ਨੇ ਅਗਲੇ ਚੋਣ ਚੱਕਰ ਤੋਂ ਪਹਿਲਾਂ ਆਪਣਾ ਧਿਆਨ ਹੁਣ ਪੰਜਾਬ ਵੱਲ ਕਰ ਦਿੱਤਾ ਹੈ। ਜੂਨ ਮਹੀਨੇ ਵਿੱਚ ਭਾਜਪਾ ਪ੍ਰਧਾਨ ਨਿਤਿਨ ਨਬੀਨ ਦੇ ਉੱਚ-ਪੱਧਰੀ ਦੌਰਿਆਂ ਦੀ ਇੱਕ ਲੜੀ ਸੂਬੇ ਵਿੱਚ ਪਾਰਟੀ ਦੀ ਮੁਹਿੰਮ ਲਈ ਰਾਹ ਪੱਧਰਾ ਕਰੇਗੀ।
ਨਿਤਿਨ ਨਬੀਨ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਉਣ ਲਈ ਅੰਮ੍ਰਿਤਸਰ ਆ ਰਹੇ ਹਨ। ਸੂਤਰਾਂ ਅਨੁਸਾਰ ਉਹ 20 ਤੋਂ 22 ਜੂਨ ਤੱਕ ਪੰਜਾਬ ਵਿੱਚ ਰਹਿਣਗੇ। ਉਨ੍ਹਾਂ ਦੇ ਅੰਤਰਰਾਸ਼ਟਰੀ ਸਰਹੱਦ 'ਤੇ ਸਰਹੱਦੀ ਸੁਰੱਖਿਆ ਬਲ (BSF) ਦੇ ਜਵਾਨਾਂ ਨਾਲ ਯੋਗਾ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਵੀ ਸੰਭਾਵਨਾ ਹੈ।
ਨਬੀਨ ਦੇ ਦੌਰੇ ਤੋਂ ਪਹਿਲਾਂ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਅਤੇ ਅਰਜੁਨ ਰਾਮ ਮੇਘਵਾਲ ਵੀ ਪੰਜਾਜ ਦਾ ਦੌਰਾ ਕਰਨਗੇ। ਕੇਂਦਰੀ ਸਿਹਤ ਮੰਤਰੀ JP ਨੱਡਾ ਦੇ ਦੌਰੇ ਦੀ ਵੀ ਯੋਜਨਾ ਬਣ ਰਹੀ ਹੈ।
'ਟ੍ਰਿਬਿਊਨ' ਦੀ ਰਿਪੋਰਟ ਮੁਤਾਬਿਕ, ਨਿਤਿਨ ਨਬੀਨ ਨੇ ਕਿਹਾ ਕਿ ਪਾਰਟੀ ਪੰਜਾਬ ਨੂੰ ਤਰਜੀਹ ਵਾਲਾ ਸੂਬਾ ਮੰਨਦੀ ਹੈ ਅਤੇ ਇਸ ਸਰਹੱਦੀ ਸੂਬੇ ਵਿੱਚ ਵਿਆਪਕ ਗੱਠਜੋੜ ਬਣਾਉਣ ਦਾ ਇਰਾਦਾ ਰੱਖਦੀ ਹੈ। ਉਨ੍ਹਾਂ ਕਿਹਾ, “ਅਸੀਂ ਪੰਜਾਬ ਵਿੱਚ ਬਹੁਤ ਕੁਝ ਕਰਨਾ ਹੈ”।
- Download Babushahi App
-
-