ਮੁਹਾਲੀ ਨਗਰ ਨਿਗਮ ਦੇ ਨਵੇਂ ਮੇਅਰ ਦੀ ਚੋਣ ਅੱਜ, ਐਮ ਐਲ ਏ ਕੁਲਵੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ ਦੇ ਚੁਣੇ ਜਾਣ ਦੇ ਆਸਾਰ
ਬਾਬੂਸ਼ਾਹੀ ਨੈਟਵਰਕ
ਮੁਹਾਲੀ, 9 ਜੂਨ, 2026: ਮੁਹਾਲੀ ਨਗਰ ਨਿਗਮ ਦੇ ਨਵੇਂ ਮੇਅਰ ਦੀ ਚੋਣ ਅੱਜ 9 ਜੂਨ ਨੂੰ ਦੁਪਹਿਰ ਬਾਅਦ 3.00 ਵਜੇ ਐਮ ਸੀ ਦਫਤਰ ਵਿਚ ਹੋਵੇਗੀ।
ਹਾਲ ਹੀ ਵਿਚ ਹੋਈਆਂ ਚੋਣਾਂ ਵਿਚ ਆਮ ਆਦਮੀ ਪਾਰਟੀ (ਆਪ) ਨੇ 50 ਵਿਚੋਂ 27 ਸੀਟਾਂ ਜਿੱਤ ਕੇ ਬਹੁਮਤ ਹਾਸਲ ਕੀਤਾ ਸੀ। 12 ਸੀਟਾਂ ’ਤੇ ਕਾਂਗਰਸ ਅਤੇ 3 ਸੀਟਾਂ ’ਤੇ ਅਕਾਲੀ ਦਲ ਜੇਤੂ ਰਿਹਾ ਜਦੋਂ ਕਿ 4 ਸੀਟਾਂ ’ਤੇ ਆਜ਼ਾਦ ਉਮੀਦਵਾਰ ਤੇ 3 ਸੀਟਾਂ ’ਤੇ ਭਾਜਪਾ ਜੇਤੂ ਰਹੀ ਸੀ।
ਚੋਣ ਤੋਂ ਪਹਿਲਾਂ ਦੁਪਹਿਰ 12.00 ਵਜੇ ਆਪ ਦੇ ਕੌਂਸਲਰਾਂ ਦੀ ਮੀਟਿੰਗ ਐਮ ਐਲ ਏ ਕੁਲਵੰਤ ਸਿੰਘ ਦੀ ਰਿਹਾਇਸ਼ ’ਤੇ ਹੋਵੇਗੀ ਜਿਸਦੀ ਪ੍ਰਧਾਨਗੀ ਆਪ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਕਰਨਗੇ। ਇਸੇ ਮੀਟਿੰਗ ਵਿਚ ਨਵੇਂ ਮੇਅਰ ਦੇ ਨਾਮ ਦਾ ਐਲਾਨ ਕੀਤਾ ਜਾਵੇਗਾ। ਐਮ ਐਲ ਏ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ ਜੋ ਤਿੰਨ ਵਾਰ ਦੇ ਕੌਂਸਲਰ ਹਨ, ਦੇ ਨਵਾਂ ਮੇਅਰ ਚੁਣੇ ਜਾਣ ਦੀ ਸੰਭਾਵਨਾ ਹੈ ਹਾਲਾਂਕਿ ਦੌੜ ਵਿਚ ਸਨੀ ਆਹਲੂਵਾਲੀਆ ਤੇ ਸੁਖਦੇਵ ਸਿੰਘ ਪਟਵਾਰੀ ਵੀ ਦੌੜ ਵਿਚ ਹਨ।
- Download Babushahi App
-
-