ਚੋਣ ਕਮਿਸ਼ਨ ਦੀਆਂ ਸਖ਼ਤ ਹਦਾਇਤਾਂ ਵਿਚਾਲੇ ਪੰਜਾਬ 'ਚ ਪ੍ਰਮੋਸ਼ਨਾਂ ਤੇ ਪੋਸਟਿੰਗਾਂ ਲਟਕੀਆਂ; ਮੁਲਾਜ਼ਮਾਂ ਨੇ SIR ਦੇ ਕੰਮ ਪ੍ਰਭਾਵਿਤ ਹੋਣ ਦਾ ਪ੍ਰਗਟਾਇਆ ਖ਼ਦਸ਼ਾ
ਪੰਜਾਬ ਵਿੱਚ ਤਹਿਸੀਲਾਂ ਅਤੇ ਸਬ ਤਹਿਸੀਲਾਂ ਵਿੱਚ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੀ ਵੱਡੀ ਘਾਟ ਨਵੇਂ ਸਟੇਸ਼ਨ ਅਲਾਟ ਨਾ ਹੋਣ ਕਾਰਨ ਪੰਜਾਬ ਦੀ ਜਨਤਾ ਪ੍ਰੇਸ਼ਾਨ
ਤਰੱਕੀ ਮਿਲਣ ਦੇ 40 ਦਿਨਾਂ ਬਾਅਦ ਵੀ 8 ਨਾਇਬ ਤਹਿਸੀਲਦਾਰਾਂ ਅਤੇ 9 ਕਾਨੂੰਗੋਆਂ ਨੂੰ ਅੱਜ ਤੱਕ ਨਹੀਂ ਮਿਲੀ ਪੋਸਟਿੰਗ
"ਅਫਸਰਾਂ ਦੀ ਘਾਟ ਕਾਰਨ ਦੇਸ਼ ਤੇ ਸਟੇਟ ਲਈ ਜ਼ਰੂਰੀ SIR ਪ੍ਰੋਜੈਕਟ ਦਾ ਕੰਮ ਚੜ੍ਹ ਸਕਦਾ ਹੈ ਬਲੀ" - ਮੁਲਾਜ਼ਮ ਆਗੂ
ਗੁਰਪ੍ਰੀਤ ਸਿੰਘ
ਚੰਡੀਗੜ੍ਹ, 7 ਜੂਨ 2026: ਪੰਜਾਬ ਵਿੱਚ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਸਖ਼ਤ ਹਦਾਇਤਾਂ ਦਰਮਿਆਨ ਪ੍ਰਸ਼ਾਸਨਿਕ ਕੰਮਕਾਜ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਨ੍ਹਾਂ ਹਦਾਇਤਾਂ ਕਾਰਨ ਜਿੱਥੇ ਕਈ ਸਰਕਾਰੀ ਅਫਸਰਾਂ ਦੀਆਂ ਪਦਉਨਤੀਆ ਹੋਣ ਉਪਰੰਤ ਵੀ ਅਧਿਕਾਰੀਆਂ ਨੂੰ ਨਵੇਂ ਸਟੇਸ਼ਨ ਅਲਾਟ ਨਹੀਂ ਕੀਤੇ ਗਏ। ਇਸ ਸਥਿਤੀ ਕਾਰਨ ਪੰਜਾਬ ਦੀਆਂ ਕਈ ਤਹਿਸੀਲਾਂ ਵਿੱਚ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੀ ਭਾਰੀ ਘਾਟ ਪੈਦਾ ਹੋ ਗਈ ਹੈ, ਜਿਸ ਕਾਰਨ ਅਫਸਰਾਂ ਦੀ ਘਾਟ ਕਰਕੇ ਸੂਬੇ ਵਿੱਚ ਚੱਲ ਰਹੇ SIR ਦੇ ਕੰਮਾਂ ਨੂੰ ਲੈ ਕੇ ਗੰਭੀਰ ਖ਼ਦਸ਼ੇ ਜ਼ਾਹਿਰ ਕੀਤੇ ਹਨ। ਯਾਦ ਰਹੇ ਕਿ ਇਹਨਾਂ ਅਫਸਰਾਂ ਨੇ ਏ.ਈ.ਆਰ.ਉ ਅਤੇ ਏ.ਈ.ਆਰ.ਉ-1 ਕੰਮ ਕਰਨਾ ਹੈ।
ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਪੰਜਾਬ ਦੇ ਅੰਦਰ SIR ਨੂੰ ਲੈ ਕੇ ਤਿਆਰੀਆਂ ਪੂਰੇ ਜ਼ੋਰਾਂ-ਸ਼ੋਰਾਂ 'ਤੇ ਚੱਲ ਰਹੀਆਂ ਹਨ, ਪਰ ਦੂਜੇ ਪਾਸੇ ਫੀਲਡ ਵਿੱਚ ਮੁਲਾਜ਼ਮਾਂ ਦੀ ਗਿਣਤੀ ਪੂਰੀ ਨਾ ਹੋਣ ਕਾਰਨ ਇਹ ਅਹਿਮ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦਾ ਹੈ। ਮੁਲਾਜ਼ਮਾਂ ਮੁਤਾਬਕ ਬੇਸ਼ੱਕ SIR ਦਾ ਕੰਮ ਸਟੇਟ (ਰਾਜ) ਅਤੇ ਦੇਸ਼ ਵਾਸਤੇ ਬਹੁਤ ਜ਼ਰੂਰੀ ਹੈ, ਪਰ ਜਦੋਂ ਤੱਕ ਫੀਲਡ ਵਿੱਚ ਲੋੜੀਂਦੇ ਅਧਿਕਾਰੀ ਤਾਇਨਾਤ ਨਹੀਂ ਹੋਣਗੇ, ਉਦੋਂ ਤੱਕ ਇਸ ਵੱਡੇ ਕੰਮ ਨੂੰ ਨੇਪਰੇ ਚਾੜ੍ਹਨਾ ਅਸੰਭਵ ਹੈ।
ਇੱਕ ਮੁਲਾਜ਼ਮ ਆਗੂ ਨੇ ਖ਼ੁਲਾਸਾ ਕਰਦਿਆਂ ਦੱਸਿਆ ਕਿ 27 ਅਪ੍ਰੈਲ 2026 ਨੂੰ ਵਿੱਤੀ ਕਮਿਸ਼ਨਰ (ਮਾਲ) ਪੰਜਾਬ ਸਰਕਾਰ ਜਾਰੀ ਕੀਤੇ ਗਏ ਇੱਕ ਸਰਕਾਰੀ ਪੱਤਰ ਅਨੁਸਾਰ 8 ਨਾਇਬ ਤਹਿਸੀਲਦਾਰਾਂ ਨੂੰ ਤਰੱਕੀ ਦੇ ਕੇ ਤਹਿਸੀਲਦਾਰ ਬਣਾਇਆ ਗਿਆ ਸੀ ਅਤੇ 9 ਕਾਨੂੰਗੋ ਨੁੰ ਪਦਉਨਤ ਕਰਕੇ ਨਾਇਬ ਤਹਿਸੀਲਦਾਰ ਬਣਾਇਆ ਗਿਆ ਹੈ, ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਕਰੀਬ 40 ਦਿਨ ਬੀਤ ਜਾਣ ਦੇ ਬਾਵਜੂਦ ਵੀ ਇਹ 17 ਅਧਿਕਾਰੀ ਆਪਣੀ ਅਗਲੀ ਨਿਯੁਕਤੀ ਦੀ ਉਡੀਕ ਕਰ ਰਹੇ ਹਨ ਅਤੇ ਹਾਲੇ ਤੱਕ ਪੋਸਟਿੰਗ (ਨਵੇਂ ਸਟੇਸ਼ਨ) ਨਹੀਂ ਦਿੱਤੀ ਗਈ।
ਜਾਣਕਾਰੀ ਅਨੁਸਾਰ ਡਿਪਟੀ ਕਮਿਸ਼ਨਰਾਂ ਦੇ ਦਫਤਰ ਦੇ ਸੁਪਰਡੰਟ ਗ੍ਰੇਡ-2 (ਮਾਲ) ਅਤੇ ਵਿੱਤੀ ਕਮਿਸ਼ਨਰ ਮਾਲ ਦੇ ਕਰਮਚਾਰੀਆਂ ਦੀਆਂ 9 ਪੋਸਟਾਂ ਤਹਿਸੀਲਦਾਰ ਦੀ ਪਦਉਨਤੀ ਦੀਆਂ ਖਾਲੀ ਹਨ, ਵਿੱਤੀ ਕਮਿਸ਼ਨਰ (ਮਾਲ) ਪੰਜਾਬ ਵੱਲੋਂ ਇਨ੍ਹਾਂ 9 ਤਹਿਸੀਲਦਾਰਾਂ ਦੀ ਤਰੱਕੀ ਵਾਸਤੇ ਰਿਕਾਰਡ ਵੀ ਮੰਗਵਾ ਲਿਆ ਹੈ, ਪਰ ਉਨ੍ਹਾਂ ਦੀ ਤਰੱਕੀ ਦੇ ਹੁਕਮ ਨਹੀਂ ਜਾਰੀ ਕੀਤੇ ਜਾ ਰਹੇ ਜਿਸਦਾ ਨਾਲ ਉਨ੍ਹਾਂ ਕਰਮਚਾਰੀਆਂ ਵਿੱਚ ਰੋਸ ਤਾਂ ਪਾਇਆ ਜਾ ਹੀ ਰਿਹਾ ਹੈ। ਨਾਲ ਦੀ ਨਾਲ ਇਨ੍ਹਾਂ ਕਰਮਚਾਰੀਆਂ ਦੀ ਤਰੱਕੀ ਹੋਣ ਉਪਰੰਤ ਇਨ੍ਹਾਂ ਦੀਆਂ ਨਿਯੁਕਤੀਆਂ ਜੇਕਰ ਛੇਤੀ ਹੋ ਜਾਣ ਤਾਂ, ਤਹਿਸੀਲਾਂ ਦੇ ਕੰਮ ਹੋਰ ਸੁਚਾਰੂ ਤਰੀਕੇ ਨਾਲ ਚੱਲ ਸਕੇਗਾ ਅਤੇ SIR ਦਾ ਕੰਮ ਵੀ ਨਹੀਂ ਪ੍ਰਭਾਵਿਤ ਹੋਵੇਗਾ।
ਸੁਪਰਡੈਂਟਾਂ ਦੀ ਪ੍ਰਮੋਸ਼ਨ ਵੀ ਇੱਕ ਸਾਲ ਤੋਂ ਲਟਕੀ
ਮੁਲਾਜ਼ਮ ਆਗੂ ਨੇ ਦੱਸਿਆ ਕਿ ਸਿਰਫ਼ ਪੋਸਟਿੰਗ ਹੀ ਨਹੀਂ, ਸਗੋਂ ਵਿਭਾਗ ਵਿੱਚ ਕਈ ਪ੍ਰਮੋਸ਼ਨਾਂ ਵੀ ਲੰਬੇ ਸਮੇਂ ਤੋਂ ਫਾਈਲਾਂ ਵਿੱਚ ਦੱਬੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ 9 ਸੁਪਰਡੈਂਟਾਂ ਦੀ ਪ੍ਰਮੋਸ਼ਨ ਪਿਛਲੇ ਇੱਕ ਸਾਲ ਤੋਂ ਲਟਕ ਰਹੀ ਹੈ। ਵਿਭਾਗ ਵੱਲੋਂ ਮੁਲਾਜ਼ਮਾਂ ਦਾ ਸਾਰਾ ਰਿਕਾਰਡ ਤਾਂ ਮੰਗਵਾ ਲਿਆ ਗਿਆ ਹੈ, ਪਰ ਅਗਲੇਰੀ ਕਾਰਵਾਈ ਨੂੰ ਲੈ ਕੇ ਵਿਭਾਗ ਪੂਰੀ ਤਰ੍ਹਾਂ ਸੁਸਤ ਨਜ਼ਰ ਆ ਰਿਹਾ ਹੈ।
ਇੱਕ ਮੁਲਾਜ਼ਮ ਆਗੂ ਨੇ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਲਟਕ ਰਹੀਆਂ ਪ੍ਰਮੋਸ਼ਨਾਂ ਨੂੰ ਤੁਰੰਤ ਮਨਜ਼ੂਰੀ ਦਿੱਤੀ ਜਾਵੇ। ਇਸ ਦੇ ਨਾਲ ਹੀ ਨਾਇਬ ਤਹਿਸੀਲਦਾਰਾਂ ਤੋਂ ਤਹਿਸੀਲਦਾਰ ਅਤੇ ਕਾਨੂੰਗੋ ਤੋਂ ਨਾਇਬ ਤਹਿਸੀਲਦਾਰ ਪ੍ਰਮੋਟ ਹੋਏ ਸਮੂਹ ਅਧਿਕਾਰੀਆਂ ਨੂੰ ਬਿਨਾਂ ਦੇਰੀ ਪੋਸਟਿੰਗ ਦੇ ਕੇ ਫੀਲਡ ਵਿੱਚ ਉਤਾਰਿਆ ਜਾਵੇ, ਤਾਂ ਜੋ ਤਹਿਸੀਲਾਂ ਵਿੱਚ ਖਾਲੀ ਪਏ ਅਹੁਦੇ ਭਰੇ ਜਾ ਸਕਣ ਅਤੇ ਦੇਸ਼ ਹਿੱਤ ਨਾਲ ਜੁੜੇ SIR ਪ੍ਰੋਜੈਕਟ ਦੇ ਕੰਮ ਨੂੰ ਨਿਰਵਿਘਨ ਚਲਾਇਆ ਜਾ ਸਕੇ।
- Download Babushahi App
-
-