ਲੁਧਿਆਣਾ: ਸਾਢੇ 4 ਕਿਲੋ ਅਫ਼ੀਮ ਸਮੇਤ ਤਸਕਰ ਗ੍ਰਿਫ਼ਤਾਰ
ਸੁਖਮਿੰਦਰ ਭੰਗੂ
ਲੁਧਿਆਣਾ 7 ਜੂਨ 2026- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ, IPS ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਹਰਪਾਲ ਸਿੰਘ, PPS ਡੀਸੀਪੀ (ਇਨਵੈਸਟੀਗੇਸ਼ਨ), ਅਮਨਦੀਪ ਸਿੰਘ ਬਰਾੜ, PPS ਏਡੀਸੀਪੀ (ਇਨਵੈਸਟੀਗੇਸ਼ਨ) ਅਤੇ ਦੀਪ ਕਰਨ ਸਿੰਘ, PPS ਏ.ਸੀ.ਪੀ. ਡਿਟੈਕਟਿਵ-2 ਲੁਧਿਆਣਾ ਦੀ ਨਿਗਰਾਨੀ ਹੇਠ ਇੰਸਪੈਕਟਰ ਨਵਦੀਪ ਸਿੰਘ ਇੰਚਾਰਜ ਕ੍ਰਾਈਮ ਬ੍ਰਾਂਚ ਲੁਧਿਆਣਾ ਦੀ ਪੁਲਿਸ ਪਾਰਟੀ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਕ੍ਰਾਈਮ ਬ੍ਰਾਂਚ ਦੀ ਪੁਲਿਸ ਪਾਰਟੀ ਬਾਈਪਾਸ ਡੇਹਲੋਂ ਵਿਖੇ ਗਸ਼ਤ, ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਚੈਕਿੰਗ ਦੌਰਾਨ ਮੌਜੂਦ ਸੀ, ਜਦੋਂ ਮੁਖਬਰ ਖਾਸ ਤੋਂ ਸੂਚਨਾ ਪ੍ਰਾਪਤ ਹੋਈ ਕਿ ਹਿਤੇਸ਼ੀ ਸ਼ਰਮਾ ਉਰਫ਼ ਨੰਨਾ ਪੁੱਤਰ ਯਸਪਾਲ ਵਾਸੀ ਜੱਸੀਆ ਰੋਡ, ਲੁਧਿਆਣਾ ਭਾਰੀ ਮਾਤਰਾ ਵਿੱਚ ਅਫੀਮ ਰਾਜਸਥਾਨ ਤੋਂ ਲਿਆ ਕੇ ਲੁਧਿਆਣਾ ਵਿੱਚ ਸਪਲਾਈ ਕਰਦਾ ਹੈ ਅਤੇ ਇਸ ਮਕਸਦ ਲਈ ਸਕੋਡਾ ਕਾਰ ਨੰਬਰ DL8CAQ1451 ਦੀ ਵਰਤੋਂ ਕਰਦਾ ਹੈ।
ਸੂਚਨਾ ਦੇ ਆਧਾਰ 'ਤੇ ਤੁਰੰਤ ਨਾਕਾਬੰਦੀ ਕਰਕੇ ਕਾਰਵਾਈ ਕੀਤੀ ਗਈ ਅਤੇ ਮੁਕੱਦਮਾ ਨੰਬਰ 107 ਮਿਤੀ 05.06.2026 ਅਧੀਨ ਧਾਰਾ 18/25/61/85 NDPS ਐਕਟ ਥਾਣਾ ਡੇਹਲੋਂ, ਲੁਧਿਆਣਾ ਵਿਖੇ ਦਰਜ ਕਰਕੇ ਦੋਸ਼ੀ ਨੂੰ 04 ਕਿਲੋ 560 ਗ੍ਰਾਮ ਅਫੀਮ ਅਤੇ ਉਕਤ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
- Download Babushahi App
-
-