ਸੁਲਤਾਨਪੁਰ ਲੋਧੀ ‘ਚ ਖੜ੍ਹੀ ਸਵਿਫਟ ਕਾਰ ‘ਤੇ ਹਮਲਾ
Balwinder Singh Dhaliwal
ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਡਡਵਿੰਡੀ ਰੋਡ ਤੇ ਬੀਤੀ ਸ਼ਾਮ ਕਰੀਬ 7.30 ਵਜੇ ਬੱਸ ਅੱਡਾ ਡਡਵਿੰਡੀ ਤੋਂ ਮੋਠਾਂਵਾਲਾ ਰੋਡ ਫਾਟਕ ਨੇੜੇ ਇਕ ਚਿੱਟੇ ਰੰਗ ਦੀ ਖੜ੍ਹੀ ਸਵਿਫਟ ਕਾਰ ‘ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ।
ਉਨ੍ਹਾਂ ਮੁਤਾਬਕ ਸਵਿਫਟ ਕਾਰ ਨੰਬਰ PB-41-D-5885 ਬਲਬੀਰ ਸਿੰਘ, ਪੁੱਤਰ ਦਲਬੀਰ ਸਿੰਘ, ਵਾਸੀ ਕਮਾਲਪੁਰ ਦੀ ਦੱਸੀ ਜਾ ਰਹੀ ਹੈ। ਅਣਪਛਾਤੇ ਹਮਲਾਵਰਾਂ ਨੇ ਬੇਸਬਾਲ ਬੱਲਿਆਂ ਅਤੇ ਡੰਡਿਆਂ ਨਾਲ ਕਾਰ ਦੀ ਤੋੜ-ਫੋੜ ਕੀਤੀ ਅਤੇ ਕਾਰ ਚਾਲਕ ‘ਤੇ ਵੀ ਹਮਲਾ ਕਰ ਦਿੱਤਾ, ਜਿਸ ਕਾਰਨ ਉਸਨੂੰ ਮਾਮੂਲੀ ਸੱਟਾਂ ਲੱਗੀਆਂ।
ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਜ਼ਖ਼ਮੀ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਭੇਜਿਆ। ਏਐਸਆਈ ਪੂਰਨ ਚੰਦ ਨੇ ਦੱਸਿਆ ਕਿ ਜ਼ਖ਼ਮੀ ਦੀ ਮੈਡੀਕਲ ਰਿਪੋਰਟ ਮਿਲਣ ਉਪਰੰਤ ਸਵੇਰੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।