ਜੇ ਜ਼ਬਰਦਸਤੀ ਕੀਤੀ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਤਾਂ ਕਰਾਂਗੇ ਪਰਿਵਾਰ ਸਮੇਤ ਖ਼ੁਦਕੁਸ਼ੀ - ਕਿਸਾਨਾਂ ਨੇ ਦਿੱਤੀ ਚੇਤਾਵਨੀ
- ਲੈਂਡ ਪੋਲਿੰਗ ਸਕੀਮ ਤਹਿਤ 80 ਏਕੜ ਜਮੀਨ ਦੇ ਮਾਲਕਾਂ ਨੂੰ ਭੇਜੇ ਗਏ ਹਨ ਨੋਟਿਸ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 22 ਜੂਏ 2025 - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਲੈਂਡ ਪੋਲਿਸੀ ਨੂੰ ਕਿਸਾਨਾਂ ਦੀ ਖੁਸ਼ਹਾਲੀ ਦਾ ਕਾਰਨ ਦੱਸਣ ਦੇ ਬਾਵਜੂਦ ਪਿੰਡ ਘੁਰਾਲਾ ਜੇ ਜਮੀਨ ਮਾਲਕ ਕਿਸਾਨ ਦੇ ਵਿੱਚ ਆਪਣੀ ਜਮੀਨ ਸਰਕਾਰ ਨੂੰ ਦੇਣ ਲਈ ਤਿਆਰ ਨਹੀਂ ਹਨ। ਪਿੰਡ ਦੀ 80 ਏਕੜ ਦੇ ਕਰੀਬ ਜਮੀਨ ਲੈਂਡ ਪੋਲਿੰਗ ਦੇ ਤਹਿਤ ਅਕਵਇਰ ਕੀਤੇ ਜਾਣ ਦੇ ਨੋਟਿਸ ਪਿੰਡ ਘੁਰਾਲਾ ਦੇ ਜਮੀਨ ਮਾਲਕਾਂ ਨੂੰ ਮਿਲੇ ਹਨ।
ਜਿਸ ਤੋਂ ਬਾਅਦ ਉਹ ਲਗਾਤਾਰ ਉਹ ਇਸ ਦੇ ਖਿਲਾਫ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਰਹੇ ਹਨ ਅਤੇ ਅੱਜ ਫਿਰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋ ਕੇ ਕਿਹਾ ਕਿ ਸਰਕਾਰ ਜ਼ਬਰਦਸਤੀ ਨਾ ਕਰੇ ਕਿਉਂਕਿ ਪਹਿਲੀਆੰ ਸਰਕਾਰਾਂ ਦੋ ਵਾਰ ਪਹਿਲੇ ਵੀ ਸਾਡੇ ਪਿੰਡ ਵਾਸੀ ਕਿਸਨਾਂ ਦੀਆਂ ਜਮੀਨਾਂ ਤੇ ਕਬਜ਼ਾ ਕਰ ਚੁੱਕੀ ਹੈ ਪਰ ਹੁਣ ਉਹ ਸਰਕਾਰ ਨੂੰ ਜਮੀਨ ਦੇ ਕੇ ਬੇਜ਼ਮੀਨੇ ਨਹੀਂ ਹੋਣਗੇ । ਹੁਣ ਕਿਸੇ ਕਿਸਾਨ ਕੋਲ ਇੱਕ ਏਕੜ ਤੇ ਕਿਸੇ ਕੋਲ ਦੋ ਏਕੜ ਜਮੀਨ ਹੀ ਬਚੀ ਹੈ।
ਜੋ ਵੀ ਸਰਕਾਰ ਨੇ ਕਿਹਾ ਹੈ ਕਿ ਬਿਨਾਂ ਕਿਸਾਨ ਦੀ ਮਰਜ਼ੀ ਦੀ ਕਿਸਾਨਾਂ ਦੀ ਜਮੀਨ ਅਕਵਾਇਰ ਨਹੀਂ ਕਰੇਗੀ ਪਰ ਜੇਕਰ ਸਾਡੀ ਜਮੀਨ ਤੇ ਜ਼ਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨ ਪਰਿਵਾਰ ਸਮੂਹਿਕ ਆਤਮ ਹੱਤਿਆ ਕਰਨਗੇ।