ਹੜਤਾਲ ਦੇ ਚਲਦੇ ਹਨ ਫਿਰ ਯੂਨੀਅਨ ਵੱਲੋਂ ਸਰਕਾਰ ਦੇ ਖਿਲਾਫ ਕੀਤਾ ਗਿਆ ਪ੍ਰਦਰਸ਼ਨ
ਰੋਹਿਤ ਗੁਪਤਾ
ਗੁਰਦਾਸਪੁਰ 09 ਜੁਲਾਈ 2025 - ਕੇਂਦਰ ਤੇ ਪੰਜਾਬ ਸਰਕਾਰ ਦੇ ਮਜ਼ਦੂਰ ਵਿਰੋਧੀ ਤੇ ਦੇਸ਼ ਵਿਰੋਧੀ ਫੈਸਲਿਆਂ ਖਿਲਾਫ ਅੱਜ 09 ਜੁਲਾਈ ਦੇਸ਼ ਵਿਆਪੀ ਹੜਤਾਲ ਦੇ ਸੱਦੇ ਤਹਿਤ ਗੁਰਦਾਸਪੁਰ ਜਿਲੇ ਦੀਆਂ ਟਰੇਡ ਯੂਨੀਅਨਾਂ ਏਟਕ, ਸੀਟੂ, ਏਕਟੂ ਅਤੇ ਸੀ ਟੀ ਯੂ ਪੰਜਾਬ ਦੇ ਆਗੂ ਕਾਮਰੇਡ ਰੂਪ ਸਿੰਘ ਪੱਡਾ, ਬਲਵਿੰਦਰ ਸਿੰਘ ਉਦੀਪੁਰ, ਜਸਵੰਤ ਸਿੰਘ ਬੁੱਟਰ, ਪ੍ਰੇਮ ਮਸੀਹ ਸੋਨਾ, ਪ ਸ ਸ ਫ ਦੇ ਦਿਲਦਾਰ ਸਿੰਘ ਭੰਡਾਲ, ਆਂਗਣਵਾੜੀ ਵਰਕਰ ਯੂਨੀਅਨ ਤੋਂ ਬੀਬੀ ਪ੍ਰੇਮ ਕੁਮਾਰੀ ਦੀਨਾਨਗਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੰਜੀਵ ਕੁਮਾਰ, ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂ ਗੁਰਮੁੱਖ ਸਿੰਘ ਖਹਿਰਾ ਬੀ ਕੇ ਯੂ ਉਗਰਾਹਾਂ, ਬਲਬੀਰ ਸਿੰਘ ਕੱਤੋਵਾਲ ਕੁਲ ਹਿੰਦ ਕਿਸਾਨ ਸਭਾ,ਗੁਰਦੀਪ ਸਿੰਘ ਮੁਸਤਫਾਬਾਦ, ਅਸ਼ਵਨੀ ਕੁਮਾਰ ਪੰਜਾਬ ਕਿਸਾਨ ਯੂਨੀਅਨ ,ਮੰਗਤ ਸਿੰਘ ਜੀਵਨਚੱਕ ਬੀ ਕੇ ਯੂ ਡਕੌਂਦਾ, ਧੀਰ ਸਿੰਘ ਸਿੱਧੂ ਕੁਲ ਹਿੰਦ ਕਿਸਾਨ ਸਭਾ, ਐਸ ਪੀ ਸਿੰਘ ਗੋਸਲ ਸਾਬਕਾ ਸੈਨਿਕ ਸੰਘਰਸ਼ ਕਮੇਟੀ, ਪਰਮਜੀਤ ਕੌਰ ਘਰਾਲਾ ਜਮੀਨ ਬਚਾਓ ਸੰਘਰਸ਼ ਕਮੇਟੀ ਪ੍ਰਧਾਨਗੀ ਹੇਠ ਰੈਲੀ ਤੇ ਰੋਸ ਪ੍ਰਦਰਸ਼ਨ ਕੀਤਾ।
ਪ੍ਰਧਾਨਗੀ ਮੰਡਲ ਤੋਂ ਇਲਾਵਾ ਇਕੱਠ ਨੂੰ ਸਬੋਧਨ ਕਰਦਿਆਂ ਸਾਥੀ ਵਿਜੇ ਕੁਮਾਰ ਸੋਹਲ, ਧਿਆਨ ਸਿੰਘ ਠਾਕੁਰ, ਮਾਇਆਧਾਰੀ, ਵਰਿੰਦਰ ਕੌਰ, ਬਲਬੀਰ ਸਿੰਘ ਬੈਂਸ, ਬਲਬੀਰ ਸਿੰਘ ਮੱਲੀ, ਹਜਾਰਾ ਸਿੰਘ ਗਿੱਲ, ਕੁਲਦੀਪ ਪੂਰੋਵਾਲ , ਜਸਵੰਤ ਸਿੰਘ ਬੁੱਟਰ, ਅਸ਼ਵਨੀ ਕੁਮਾਰ ਲੱਖਣ ਕਲਾਂ, ਹਰਜੀਤ ਸਿੰਘ ਕਾਹਲੋਂ, ਅਸ਼ਵਨੀ ਕੁਮਾਰ ਜਮਹੂਰੀ ਅਧਿਕਾਰ ਸਭਾ ਗੁਰਦਿਆਲ ਸਿੰਘ ਸੋਹਲ, ਸੁਖਦੇਵ ਸਿੰਘ ਭਾਗੋਕਾਂਵਾਂ, ਮੱਖਣ ਸਿੰਘ ਕੁਹਾੜ, ਕਰਨੈਲ ਸਿੰਘ ਚਿੱਟੀ ਡੀ ਟੀ ਐਫ, ਅਮਰਜੀਤ ਸਿੰਘ ਸੈਣੀ, ਅਨਿਲ ਕੁਮਾਰ ਲਾਹੋਰੀਆ, ਨੀਲਮ ਆਂਗਨਵਾੜੀ, ਵਿਸਵਾ, ਅੰਮ੍ਰਿਤਪਾਲ, ਕੁਲਜੀਤ ਸਿੰਘ ਸਿਧਵਾਂ ਦਵਿੰਦਰ ਸਿੰਘ ਲਾਡੀ,ਰਘਬੀਰ ਸਿੰਘ ਚਾਹਲ ਅਤੇ ਹੋਰ ਸਾਥੀਆਂ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਨੇ ਮਜ਼ਦੂਰ ਜਮਾਤ ਨਾਲ ਧ੍ਰੋਹ ਕਰਦਿਆਂ ਮਜ਼ਦੂਰ ਪੱਖੀ ਕਿਰਤ ਕਾਨੂੰਨ ਨੂੰ ਖਤਮ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਮਜ਼ਦੂਰਾਂ ਦੀ ਆਰਥਿਕ ਤੇ ਜਿਸਮਾਨੀ ਲੁਟ ਕਰਨ ਲਈ ਚਾਰ ਲੇਬਰ ਕੋਡ ਬਣਾਏ ਹਨ ਇਹਨਾਂ ਨੂੰ ਫੌਰੀ ਤੌਰ ਤੇ ਰੱਦ ਕਰਨ, ਘੱਟੋ ਘੱਟ ਉਜਰਤ 26000/- ਰੁਪਏ ਪ੍ਰਤੀ ਮਹੀਨਾ ਨਿਸਚਿਤ ਕਰਨ, ਕੰਮ ਦੇ ਅੱਠ ਘੰਟੇ ਪਹਿਲਾਂ ਦੀ ਤਰਾਂ ਬਹਾਲ ਰੱਖਣ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋ ਵੀ ਮੋਦੀ ਸਰਕਾਰ ਦੇ ਉਪਰੋਕਤ ਲੋਕ ਵਿਰੋਧੀ ਕਦਮਾਂ ਦੀ ਅਲੋਚਨਾ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਬਾਰਾ ਸਾਲ ਤੋ ਰੋਕੀ ਮਿਨੀਮਮ ਵੇਜ਼ ਸੋਧ ਨੂੰ ਮਾਨ ਸਰਕਾਰ ਨੇ ਵੀ ਜਾਰੀ ਨਹੀਂ ਕੀਤਾ, ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਲੈਂਡ ਪੂਲ ਪਾਲਿਸੀ ਜਾਰੀ ਕਰਕੇ ਕਿਸਾਨੀ ਨੂੰ ਜਮੀਨ ਤੋਂ ਬੇਦਖਲ ਕਰਨ ਦਾ ਕੋਝਾ ਯਤਨ ਕੀਤਾ ਪਰ ਕਿਸਾਨ ਭਗਵੰਤ ਮਾਨ ਸਰਕਾਰ ਦਾ ਇਹ ਯਤਨ ਸਫਲ ਨਹੀਂ ਹੋਣ ਦੇਣਗੇ, ਲਾਅ ਐਂਡ ਆਰਡਰ ਦੀ ਮਾੜੀ ਸਥਿਤੀ ਲਈ ਮਾਨ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ ਕਿਉਂਕਿ ਪੁਲਸ ਤੇ ਸਿਵਲ ਪ੍ਰਸ਼ਾਸਨ ਨਸ਼ਾ ਤੇ ਮਾਈਨਿੰਗ ਮਾਫੀਆ ਨਾਲ ਸ਼ਰੇਆਮ ਮਦਦ ਕਰ ਰਿਹਾ ਹੈ।