ਟੀਕਾਕਰਨ ਨਾਲ ਬਚਾਈ ਜਾ ਸਕਦੀ ਹੈ ਬੱਚਿਆਂ ਦੀ ਜਾਨ-ਡਾ. ਮਮਤਾ
ਰੋਹਿਤ ਗੁਪਤਾ
ਗੁਰਦਾਸਪੁਰ 23 ਜੂਨ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚਾਈਲਡ ਡੈਥ ਰੀਵਿੳ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ 5 ਕੇਸ ਵਿਚਾਰੇ ਗਏ ।
ਇਸ ਮੌਕੇ ਜਿਲਾ ਟੀਕਾਕਰਨ ਅਫਸਰ ਡਾਕਟਰ ਮਮਤਾ ਨੇ ਕਿਹਾ ਕਿ ਬੱਚਿਆਂ ਦਾ ਸੰਪੂਰਣ ਟੀਕਾਕਰਨ ਕੀਤਾ ਜਾਵੇ ਅਤੇ ਅਨੀਮੀਆਂ ਮੁਕਤ ਭਾਰਤ ਪ੍ਰੋਗਰਾਮ ਤੇ ਵੀ ਜ਼ੋਰ ਦਿੱਤਾ ਜਾਵੇ | ਬੀਮਾਰੀਆਂ ਤੋ ਸੁਰਖਿਆ ਲ਼ਈ ਟੀਕਾਕਰਨ ਬਹੁਤ ਜਰੂਰੀ ਹੈ ।ਰੁਟੀਨ ਟੀਕਾਕਰਨ ਦਾ ਟਾਰਗਟ ਪੂਰਾ ਕਰਦੇ ਹੌਏ ਯੂਵਿਨ ਪੋਰਟਲ ਤੇ ਐੰਟਰੀ ਕੀਤੀ ਜਾਵੇ ।
ਇਸ ਮੌਕੇ ਡਾ. ਵਿਕਾਸ ਮਿਨਹਾਸ ਨੇ ਕਿਹਾ ਕਿ ਜਨਮ ਤੋ ਲੈ ਕੇ 9ਮਹੀਨੇ ਤਕ ਪੂਰਨ ਜਦਕਿ 2 ਸਾਲ ਤਕ ਸੰਪੂਰਨ ਟੀਕਾਕਰਨ ਕਰਵਾਇਆ ਜਾਵੇ। ਸਿਹਤ ਵਿਭਾਗ 100 ਫੀਸਦੀ ਟੀਕਾਕਰਨ ਦਾ ਟੀਚਾ ਪੂਰਾ ਕਰਨ ਲਈ ਯਤਨਸ਼ੀਲ ਹੈ, ਜਿਸ ਲਈ ਲ਼ੋਕਾਂ ਦਾ ਸਹਿਯੋਗ ਜਰੂਰੀ ਹੈ।ਉਨਾਂ ਸਿਹਤ ਕਾਮਿਆਂ ਨੂੰ ਹਿਦਾਇਤ ਕੀਤੀ ਕਿ ਟੀਕਾਕਰਨ ਦਾ ਰਿਕਾਰਡ ਆਨਲਾਈਨ ਕੀਤਾ ਜਾਵੇ।
ਉਨਾਂ ਕਿਹਾ ਕਿ ਬੱਚਿਆਂ ਦੀ ਮੌਤ ਦਰ ਘਟਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਹਰੇਕ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਐਮਸੀਪੀ ਕਾਰਡ ਨੂੰ ਧਿਆਨ ਨਾਲ ਪੜਣ ਅਤੇ ਕਾਰਡ ਤੇ ਦਿਤੀਆਂ ਹਿਦਾਇਤਾਂ ਦੀ ਪਾਲਨਾ ਕੀਤੀ ਜਾਵੇ। ਜਨਨੀ ਸ਼ਿਸ਼ੂ ਸੁਰੱਖਿਆ ਕਾਰਇਆਕ੍ਰਮ ਅਤੇ ਰਾਸ਼ਟਰੀ ਬਾਲ ਸੁਰੱਖਿਆ ਕਾਰਇਆਕ੍ਰਮ ਤਹਿਤ ਬੱਚਿਆਂ ਦੇ ਮੁਫ਼ਤ ਇਲਾਜ ਦੀ ਸੁਵਿਧਾ ਮੁਹੱਈਆ ਹੈ। ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ|