ਗੱਡੀ ਲੰਘਾਉਣ ਨੂੰ ਲੈ ਕੇ ਹੋਏ ਝਗੜੇ ਵਾਲੇ ਸਰਪੰਚ ਖ਼ਿਲਾਫ਼ ਮਾਮਲਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ 23 ਜੂਨ
ਬੀਤੇ ਦੋ ਦਿਨਾਂ ਤੋ ਚਰਚਾ ਵਿੱਚ ਚੱਲ ਰਹੇ ਰਿਵਾਲਵਰ ਕੱਢ ਕਿ ਪਰਿਵਾਰ ਨੂੰ ਧਮਕਾਉਣ ਤੇ ਸਾਥੀਆਂ ਸਮੇਤ ਥਾਰ ਦੀ ਤੋੜ ਫੋੜ ਕਰਨ ਵਾਲੇ ਸਰਪੰਚ ਦੇ ਪਤੀ ਖਿਲਾਫ ਆਖਰ ਕਾਨੂਨ ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਵਿੱਚ ਸਰਪੰਚ ਸਮੇਤ ਉਸ ਦਾ ਇੱਕ ਸਾਥੀ ਅਤੇ ਤਿੰਨ ਚਾਰ ਅਣਪਛਾਤੇ ਵਿਅਕਤੀ ਵੀ ਨਾਮਜਦ ਕੀਤੇ ਗਏ ਹਨ।
ਸ਼ਿਕਾਇਤ ਕਰਤਾ ਕਮਲਜੀਤ ਸਿੰਘ ਪੁੱਤਰ ਮੇਹਰ ਸਿੰਘ ਵਾਸੀ ਝੰਡਾ ਗੁਜਰਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਸੀ ਕਿ ਉਹ ਥਾਰ ਗੱਡੀ ਤੇ ਜਾ ਰਹੇ ਸੀ ਜਦਕਿ ਸਾਹਮਣੇ ਪਾਸਿਓਂ ਇੱਕ ਕਰੇਟਾ ਕਾਰ ਤੇ ਪਿੰਡ ਦੀ ਸਰਪੰਚ ਦਾ ਪਤੀ ਦਲਜੀਤ ਸਿੰਘ ਸਵਾਰ ਹੋ ਕੇ ਆ ਰਿਹਾ ਸੀ । ਗੱਡੀ ਲੰਘਾਨ ਨੂੰ ਲੈ ਕੇ ਉਹਨਾਂ ਦੀ ਆਪਸ ਵਿੱਚ ਬਹਿਸਬਾਜ਼ੀ ਹੋਈ ਤੇ ਦਲਜੀਤ ਸਿੰਘ ਨੇ ਰਿਵਾਲਵਰ ਕੱਢ ਕੇ ਉਨ੍ਹਾਂ ਨੂੰ ਧਮਕੀਆਂ ਦੇਣੀਆਂ ਸੁਰੂ ਕਰ ਦਿੱਤੀਆਂ ਅਤੇ ਆਪਣ ਵਿੱਚ ਧੱਕਾ ਮੁੱਕੀ ਕਰਨ ਲੱਗ ਪਏ ਇਸ ਦੋਰਾਂਨ ਸਰਪੰਚ ਦਾ ਰਿਵਾਲਵਰ ਘਾਹ ਫੁਸ ਵਿੱਚ ਡਿੱਗ ਗਿਆ ਦੋਸੀ ਗੱਡੀ ਭਜਾ ਕੇ ਮੋਕਾ ਤੋਂ ਚਲਾ ਗਿਆ ਤਾਂ ਮੁਦਈ ਨੇ ਰਿਵਾਲਵਰ ਚੁੱਕ ਕੇ ਥਾਣਾ ਕਾਹਨੂੰਵਾਂਨ ਵਿਖੇ ਦੇ ਕੇ ਜਦ ਘਰ ਨੂੰ ਵਾਪਿਸ ਆ ਰਹੇ ਸੀ ਜਦ ਉਹ ਨਾਗ ਮੰਡੀ ਪੁੱਜੇ ਤਾਂ ਦੋਸੀਆਂ ਨੇ ਉਨਾਂ ਨੂੰ ਰਸਤੇ ਵਿੱਚ ਰੋਕ ਕੇ ਮੁਦਈ ਦੀ ਮਾਰ ਕੁਟਾਈ ਕੀਤੀ ਅਤੇ ਗੱਡੀ ਦੀ ਭੰਨ ਤੋਂ ਕੀਤੀ ਹੈ ।