← ਪਿਛੇ ਪਰਤੋ
ਜਗਰਾਉਂ: ਔਰਤ ਦੇ ਹੱਥੋਂ ਪਰਸ ਖੋਹਣ ਵਾਲਾ ਕਾਬੂ
ਦੀਪਕ ਜੈਨ, ਜਗਰਾਉਂ- ਥਾਣਾ ਸਿਟੀ ਜਗਰਾਉਂ ਵਿਖੇ ਇੱਕ ਪਰਸ ਖੋਹਣ ਵਾਲੇ ਬਦਮਾਸ਼ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਥਾਣਾ ਸਿਟੀ ਜਗਰਾਉਂ ਦੀ ਪੁਲਿਸ ਬਾਲਟੀ ਵੱਲੋਂ ਬਦਮਾਸ਼ ਨੂੰ ਗ੍ਰਫਤਾਰ ਕਰ ਲਿੱਤਾ ਗਿਆ ਹੈ। ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਸਿਟੀ ਜਗਰਾਉਂ ਦੇ ਮੁਖੀ ਇੰਸਪੈਕਟਰ ਵਰਿੰਦਰ ਸਿੰਘ ਨੇ ਦੱਸਿਆ ਕਿ ਕਰਮਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਅਟਾਰੀ ਥਾਣਾ ਕੋਟ ਈਸੇ ਖਾਂ ਜਿਲਾ ਮੋਗਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ 8 ਜੂਨ ਨੂੰ ਆਪਣੀ ਸੱਸ ਦੇ ਘਰ ਮਿਲਣ ਲਈ ਗਏ ਸੀ। ਜਦੋਂ ਇਹ ਦੋਵੇਂ ਜਾਣੇ ਮੋਟਰਸਾਈਕਲ ਤੇ ਝਾਂਸੀ ਚੌਂਕ ਤੋਂ ਰੇਲਵੇ ਪੁਲ ਉੱਪਰ ਪਹੁੰਚੇ ਤਾਂ ਇੱਕ ਮੋਟਰਸਾਈਕਲ ਸਵਾਰ ਇਹਨਾਂ ਦੇ ਬਰਾਬਰ ਆਇਆ ਅਤੇ ਸੱਸ ਦੇ ਹੱਥ ਵਿੱਚ ਪਕੜਿਆ ਹੋਇਆ ਹੈਂਡ ਪਰਸ ਖੋਹ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਸੀਸੀ ਟੀਵੀ ਕੈਮਰਿਆਂ ਦੀ ਮਦਦ ਨਾਲ ਦੋਸ਼ੀ ਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਦੋਸ਼ੀ ਲਵਪ੍ਰੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਗਾਗੇਵਾਲ ਜਿਲਾ ਬਰਨਾਲਾ ਵੱਲੋਂ ਇਹ ਪਰਸ ਖੋਹਿਆ ਗਿਆ ਹੈ। ਜਿਸ ਨੂੰ ਥਾਣਾ ਸਿਟੀ ਜਗਰਾਉਂ ਦੀ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਸਿਟੀ ਮੁਖੀ ਨੇ ਦੱਸਿਆ ਕਿ ਉਕਤ ਦੋਸ਼ੀ ਦੇ ਖਿਲਾਫ ਥਾਣਾ ਸਿਟੀ ਜਗਰਾਉਂ ਵਿਖੇ ਪਹਿਲਾਂ ਵੀ ਦੋ ਮੁਕਦਮੇ ਦਰਜ ਹਨ।
Total Responses : 100