ਬਟਾਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ! ਫਿਰੋਤੀ ਮੰਗਣ ਤੇ ਗੋਲੀਆਂ ਚਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼
ਰੋਹਿਤ ਗੁਪਤਾ
ਬਟਾਲਾ, 9 ਜੂਨ ਐਸ.ਐਸ.ਪੀ ਸ੍ਰੀ ਸੁਹੇਲ ਮੀਰ ਕਾਸਿਮ ਦੇ ਦਿਸ਼ਾ ਨਿਰਦੇਸਾ ਅਨੁਸਾਰ ਐਸ.ਪੀ ਇੰਨੀਵੈਸਟੀਗੇਸ਼ਨ ਬਟਾਲਾ ਦੀ ਨਿਗਰਾਨੀ ਹੇਠ ਡੀ.ਐਸ.ਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਤੇ ਡੀ.ਐਸ.ਪੀ ਇੰਨਵੈਸਟੀਗੇਸ਼ਨ ਬਟਾਲਾ, ਸੀ.ਆਈ.ਏ ਸਟਾਫ ਬਟਾਲਾ ਅਤੇ ਮੁੱਖ ਅਫਸਰ ਥਾਣਾ ਵਲੋਂ ਕੇਸ ਟਰੇਸ ਕਰਨ ਲਈ ਵੱਖ-ਵੱਖ ਟੀਮਾ ਬਣਾਈ ਗਈਆ।
ਡੀ.ਐਸ.ਪੀ ਇੰਨਵੈਸਟੀਗੇਸ਼ਨ ਬਟਾਲਾ, ਸੀ.ਆਈ.ਏ ਸਟਾਫ ਬਟਾਲਾ ਜੇ ਐੱਸ ਢਿੱਲੋਂ ਤੇ ਐਸ.ਐਚ.ਓ ਸੁਖਰਾਜ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 1-5- 2025 ਨੂੰ ਕ੍ਰੀਬ ਰਾਤ 8 ਵਜੇ ਗੋਲ ਹੱਟੀ ਦੁਕਾਨ ਚੋਂਕ ਘੁਮਾਣ ਦੇ ਮਾਲਕ ਤੇ ਮਾਰ ਦੇਣ ਦੀ ਨੀਯਤ ਨਾਲ 2 ਮੋਟਰ ਸਾਈਕਲ ਸਵਾਰ ਅਣਪਛਾਤੇ ਨੌਜਵਾਨਾ ਵੱਲੋ ਗੋਲੀਆ ਚਲਾਈਆ ਸਨ।ਇਸ ਵਾਰਦਾਤ ਨੂੰ ਟਰੇਸ ਕਰਨ ਲਈ ਟੀਮਾ ਵੱਲੋਂ ਹਰ ਸੰਭਵ ਕੋਸ਼ਿਸ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਕਿ ਮੁੱਕਦਮਾ ਨੂੰ ਟਰੇਸ ਕਰਕੇ ਗੋਲ ਹੱਟੀ ਦੁਕਾਨ ਚੌਕ ਤੇ ਗੋਲੀਆ ਚਲਾਉਣ ਵਾਲੇ ਦੋਸ਼ੀਆ ਅਕਾਸਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਮਹਿਤਾ ਚੌਕ, ਜਰਮਨਜੀਤ ਸਿੰਘ ਉਰਫ ਨਾਗ ਪੁੱਤਰ ਸੁਖਦੇਵ ਸਿੰਘ ਵਾਸੀ ਉਦੋਕੇ ਕਲਾਂ ਥਾਣਾ ਮੱਤੋਵਾਲ, ਜੁਗਰਾਜ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਲੰਘਿਆਵਾਲੀ ਥਾਣਾ ਘੁਮਾਣ, ਰੋਬਿਨਪ੍ਰੀਤ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਭੋਮਾ ਘੁਮਾਣ ਅਤੇ ਅਮਨਦੀਪ ਸਿੰਘ ਪੁੱਤਰ ਲਾਲ ਸਿੰਘ ਵਾਸੀ ਦੇਬੀ ਵਾਲਾ ਬਜਾਰ ਵੇਰਕਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਦੋਰਾਨੇ ਤਫਤੀਸ ਅਕਾਸਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਮਹਿਤਾ ਚੌਕ, ਜਰਮਨਜੀਤ ਸਿੰਘ ਉਰਫ ਨਾਗ ਪੁੱਤਰ ਸੁਖਦੇਵ ਸਿੰਘ ਵਾਸੀ ਉਦੋਕੇ ਕਲਾਂ ਥਾਣਾ ਮੱਤੇਵਾਲ ਨੇ ਪੁੱਛਗਿਛ ਵਿਚ ਮੰਨਿਆ ਕਿ ਮਿਤੀ 21-5-2025 ਨੂੰ ਜੇ ਸੁੱਖ ਪ੍ਰਾਪਰਟੀ ਡੀਲਰ ਦੇ ਮਾਲਕ ਤੇ ਮਾਰ ਦੇਣ ਦੀ ਨੀਯਤ ਨਾਲ ਕ੍ਰੀਬ 2-00/2-30 P.M ਵਜੇ ਗੋਲੀਆ ਚੱਲਾਈਆ ਗਈਆ ਸਨ ਉਹ ਗੋਲੀਆ ਅਸੀ ਬਲਵਿੰਦਰ ਸਿੰਘ ਉਰਫ ਡੋਨੀ ਬੱਲ ਤੇ ਅਮਰਜੀਤ ਸਿੰਘ ਖੱਬੇ ਰਾਜਪੂਤਾ ਦੇ ਕਹਿਣ ਤੇ ਚਲਾਈਆ ਸਨ, ਜਿਸ ਮੁੱਕਦਮਾ ਨੰਬਰ 85 ਮਿਤੀ 21-5-2025 ਜੁਰਮ 109.3(5) ਬੀ.ਐਨ.ਐਸ 25-54-59 ਅਸਲਾ ਐਕਟ ਥਾਣਾ ਘੁਮਾਣ ਨੂੰ ਟਰੇਸ ਕੀਤਾ ਗਿਆ
ਇਸ ਦੋਰਾਨ ਹੀ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਮੁੱਕਦਮਾ ਨੰਬਰ 44 ਮਿਤੀ 20-5-2025 ਜੁਰਮ 308(4). 351(2) ਬੀ.ਐਨ.ਐਸ ਥਾਣਾ ਖਿਲਚੀਆ ਤੇ ਮੁੱਕਦਮਾ ਨੰਬਰ 36 ਮਿਤੀ 25-4-2025 ਜੁਰਮ 109.3(5) ਬੀ.ਐਨ.ਐਸ ਥਾਣਾ ਮਹਿਤਾ ਨੂੰ ਵੀ ਟਰੇਸ ਕੀਤਾ ਗਿਆ
ਗ੍ਰਿਫਤਾਰ ਦੋਸ਼ੀਆ ਵਿੱਚ ਅਕਾਸ਼ਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਮਹਿਤਾ ਚੌਂਕ ਥਾਣਾ ਮਹਿਤਾ, ਜਰਮਨਜੀਤ ਸਿੰਘ ਉਰਫ ਨਾਗ ਪੁੱਤਰ ਸੁਖਦੇਵ ਸਿੰਘ ਵਾਸੀ ਉਦੋਕੇ ਕਲਾਂ ਥਾਣਾ ਮੱਤੇਵਾਲ, ਜੁਗਰਾਜ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਲੰਘਿਆਵਾਲੀ ਥਾਣਾ ਘੁਮਾਣ, ਰੋਬਿਨਪ੍ਰੀਤ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਭੋਮਾ ਥਾਣਾ ਘੁਮਾਣ ਅਤੇ ਅਮਨਦੀਪ ਸਿੰਘ ਪੁੱਤਰ ਲਾਲ ਸਿੰਘ ਵਾਸੀ ਦੇਬੀ ਵਾਲਾ ਬਜਾਰ ਵੇਰਕਾ ਸ਼ਾਮਲ ਹਨ।