ਵਾਤਾਵਰਨ ਅਤੇ ਨਹਿਰੀ ਪੱਟੜੀ ਨੂੰ ਬਚਾਉਣ ਲਈ ਕਰੀਮਪੁਰ ਦੇ ਲੋਕਾਂ ਵਲੋਂ 12 ਜੂਨ ਨੂੰ ਦਿੱਤਾ ਜਾਵੇਗਾ ਕੰਢੀ ਨਹਿਰ 'ਤੇ ਧਰਨਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 9 ਜੂਨ, 2025- ਕੰਢੀ ਸੰਘਰਸ਼ ਕਮੇਟੀ ਵਲੋਂ ਵਾਤਾਵਰਨ ਅਤੇ ਕੰਢੀ ਨਹਿਰ ਦੀ ਪੱਟੜੀ ਨੂੰ ਬਚਾਉਣ ਅਤੇ ਕਰੀਮਪੁਰ ਚਾਹਵਾਲਾ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੈਪਟਨ ਤੀਰਥ ਰਾਮ ਅਤੇ ਬ੍ਰਹਮ ਕੁਮਾਰ ਦੀ ਪ੍ਰਧਾਨਗੀ ਹੇਠ ਵਿਸ਼ਾਲ ਮੀਟਿੰਗ ਕੀਤੀ ਗਈ| ਇਸ ਮੀਟਿੰਗ ਦੌਰਾਨ ਵੱਡੀ ਗਿਣਤੀ ਚ ਸ਼ਾਮਿਲ ਹੋਏ ਕਰੀਂਮਪੁਰ ਚਾਹਵਾਲੇ ਦੀਆਂ ਔਰਤਾਂ ਅਤੇ ਮਰਦਾ ਨੇ ਦੱਸਿਆ ਕਿ ਖਾਲਸਾ ਕਰੈਸ਼ਰ ਵਾਲਿਆਂ ਵਲੋਂ ਪਿੰਡ ਦੀ ਜਮੀਨ ਅਤੇ ਨਹਿਰ ਦੀ ਪਟੜੀ ਦੇ ਉੱਤੇ ਓਵਰਲੋਡ ਟਿੱਪਰ ਅਤੇ ਟਰੈਕਟਰ ਟਰਾਲੀਆਂ ਨੂੰ ਬਿਨਾਂ ਕਿਸੇ ਰਸਤੇ ਦੇ ਨਜਾਇਜ਼ ਤੋਰ ਤੇ ਲੰਘਇਆ ਜਾ ਰਿਹਾ ਹੈ|
ਪਿੰਡ ਦੇ ਲੋਕਾਂ ਨੇ ਦੁੱਖੀ ਮਨ ਨਾਲ ਦੱਸਿਆ ਕਿ ਓਵਰਲੋਡ ਟਿੱਪਰਾਂ, ਟਰੈਕਟਰ ਟਰਾਲੀਆਂ ਵਲੋਂ ਉਡਾਈ ਜਾ ਰਹੀਂ ਬੇਹਿਸਾਬੀ ਧੂੜ ਅਤੇ ਖਾਲਾਸਾ ਕਰੈਸ਼ਰ ਦੀ ਦਿਨ ਰਾਤ ਦੀ ਖੜ ਖੜ ਦੀ ਆਵਾਜ਼ ਨਾਲ ਵੱਡੇ ਪੱਧਰ ਉੱਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ|ਪਿੰਡ ਦੇ ਲੋਕਾਂ ਨੇ ਕੰਢੀ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਦੱਸਿਆ ਕਿ ਦਿਨ ਰਾਤ ਧੂੜ ਉਡਦੀ ਧੂੜ ਨੇ ਜਿਥੇ ਲੋਕਾਂ ਦਾ ਸਾਹ ਲੈਣਾ ਔਖਾ ਕੀਤਾ ਹੋਇਆ ਉਥੇ ਪਸ਼ੂਆਂ ਲਈ ਬੀਜੇ ਪੱਠਿਆਂ ਦੀ ਵੀ ਬਰਵਾਦੀ ਹੋ ਰਹੀਂ ਹੈ|
ਕੰਢੀ ਸੰਘਰਸ਼ ਕਮੇਟੀ ਦੇ ਆਗੂ ਮਹਾਂ ਸਿੰਘ ਰੌੜੀ ਨੇ ਕਿਹਾ ਕਿ ਕਰੀਮਪੁਰ ਦੇ ਲੋਕ ਆਪਣੀਆਂ ਇਹਨਾਂ ਸਮਿਆਵਾਂ ਦੇ ਹੱਲ ਲਈ ਕੰਢੀ ਸੰਘਰਸ਼ ਕਮੇਟੀ ਦੀ ਅਗੁਵਾਈ ਹੇਠ ਜ਼ਿਲ੍ਹਾ ਸ਼ਹੀਦ ਭਗਤ ਨਗਰ ਦੇ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦੇ ਚੁੱਕੇ ਹਨ| ਪ੍ਰਸ਼ਾਸ਼ਨ, ਨਹਿਰ ਵਿਭਾਗ ਅਤੇ ਜੰਗਲਾਤ ਵਿਭਾਗ ਨਜਾਇਜ਼ ਮਾਈਨਿੰਗ ਕਰਨ ਵਾਲੇ ਮਾਫੀਏ ਦੇ ਖਿਲਾਫ ਕਾਰਵਾਈ ਕਰਨ ਦੀ ਵਜਾਏ ਵਾਤਾਵਰਨ, ਨਹਿਰੀ ਪੱਟੜੀ ਦੀ ਹੋ ਰਹੀਂ ਤਬਾਹੀ ਨੂੰ ਦੇਖ ਕੇ ਅਣਡਿੱਠ ਕਰ ਰਿਹਾ ਹੈ|
ਇਸ ਮੌਕੇ ਕੰਢੀ ਸੰਘਰਸ਼ ਕਮੇਟੀ ਦੇ ਗਰੀਬ ਦਾਸ ਬੀਤਣ, ਅਤੇ ਲੋਕ ਬਚਾਉ ਪਿੰਡ ਬਚਾਉ ਸੰਘਰਸ਼ ਕਮੇਟੀ ਦੇ ਕੁਲਭੁਸ਼ਨ ਕੁਮਾਰ ਨੇ ਕਿ ਉਹ ਲੋਕਾਂ ਨਾਲ ਖੜੇ ਹਨ ਉਹਨਾਂ ਦੀਆਂ ਜਥੇਬੰਦੀਆਂ ਕੀਤੇ ਜਾਣ ਵਾਲੇ ਸੰਘਰਸ਼ ਵਿੱਚ ਹਰ ਵੇਲੇ ਹਾਜਿਰ ਹੋਣਗੀਆਂ| ਪਿੰਡ ਦੇ ਵਸਨੀਕਾਂ ਅਤੇ ਕੰਢੀ ਸੰਘਰਸ਼ ਨੇ 12 ਜੂਨ ਨੂੰ ਕਰੀਮਪੁਰ ਚਾਹਵਾਲਾ ਵਿਖ਼ੇ ਕੰਢੀ ਨਹਿਰ ਉੱਤੇ ਧਰਨਾ ਦੇਣ ਦਾ ਫੈਸਲਾ ਕੀਤਾ|
ਇਸ ਮੀਟਿੰਗ ਚ ਰਾਜ ਭੂਬਲਾ, ਜਸਵੰਤ ਰਾਏ, ਸ਼ਾਂਤੀ ਬਸੀ, ਜਗਦੀਸ਼ ਕੁਮਾਰ, ਜੋਗ ਰਾਜ ਬਾਂਠ, ਨੀਲੂ ਬਾਂਠ, ਚੰਨਣ ਸਿੰਘ ਸਾਬਕਾ ਸਰਪੰਚ, ਕਾਲਾ ਖੇਪੜ, ਦੌਲਤ ਰਾਮ, ਬਾਲੂ ਰਾਮ, ਮਾਸਟਰ ਰਤਨ ਚੰਦ, ਨਰੇਸ਼ ਬਾਂਠ, ਚਮਨ ਲਾਲ ਪੰਚ, ਯੋਗਰਾਜ ਪੰਚ, ਹਰਬੰਸ ਲਾਲ ਪੰਚ, ਰਾਮ ਸ਼ਾਹ ਪੰਚ, ਨੰਦ ਲਾਲ ਖੇਪੜ ਸਮੇਤ ਵਧੇਰੇ ਗਿਣਤੀ ਪਿੰਡ ਵਾਸੀ ਮੌਜੂਦ ਸਨ| ਕੈਪਟਨ ਤੀਰਥ ਰਾਮ ਨੇ ਮੀਟਿੰਗ ਚ ਆਏ ਹੋਏ ਸਾਰੇ ਹੀ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ 12 ਜੂਨ ਦੇ ਧਰਨੇ ਨੂੰ ਸਫਲ ਬਣਾਉਣ ਦੀ ਅਪੀਲ ਵੀ ਕੀਤੀ|