SSP ਬਰਨਾਲਾ ਨੂੰ ਆਪਣਿਆਂ ਸਮੱਸਿਆਵਾਂ ਦੱਸਦੇ ਹੋਏ ਪੁਲਿਸ ਮੁਲਾਜ਼ਮ
ਦੀਦਾਰ ਗੁਰਨਾ
ਬਰਨਾਲਾ 21 ਜੂਨ 2025 : ਜ਼ਿਲ੍ਹਾ ਪੁਲਿਸ ਮੁਲਾਜ਼ਮਾਂ ਦੀਆਂ ਨਿੱਜੀ ਅਤੇ ਵਿਭਾਗੀ ਪੱਧਰ ਦੀਆਂ ਸਮੱਸਿਆਵਾਂ ਦੇ ਤੁਰੰਤ ਨਿਪਟਾਰੇ ਲਈ SSP ਬਰਨਾਲਾ ਵੱਲੋਂ ਇੱਕ ਅਰਦਲ ਰੂਮ ਲਗਾਇਆ ਗਿਆ , ਇਸ ਮੌਕੇ ਐਸ.ਐਸ.ਪੀ. ਬਰਨਾਲਾ ਵੱਲੋਂ ਪੁਲਿਸ ਵਿਭਾਗ ਦੇ ਵੱਖ-ਵੱਖ ਥਾਣਿਆਂ ਅਤੇ ਯੂਨੀਟਾਂ ਤੋਂ ਆਏ ਹੋਏ ਸਟਾਫ਼ ਮੈਂਬਰਾਂ ਦੀਆਂ ਗੱਲਾਂ ਧਿਆਨ ਨਾਲ ਸੁਣੀਆਂ ਗਈਆਂ , ਅਰਦਲ ਰੂਮ ਦੌਰਾਨ ਮੁਲਾਜ਼ਮਾਂ ਨੇ ਆਪਣੀਆਂ ਨਿੱਜੀ ਸਮੱਸਿਆਵਾਂ (ਜਿਵੇਂ ਕਿ ਤਬਾਦਲੇ, ਛੁੱਟੀਆਂ, ਪਰਿਵਾਰਕ ਮਸਲੇ ਆਦਿ) ਅਤੇ ਡਿਊਟੀ ਸੰਬੰਧੀ ਚੁਣੌਤੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ , ਐਸ.ਐਸ.ਪੀ. ਵੱਲੋਂ ਹਰ ਇਕ ਮੁਲਾਜ਼ਮ ਦੀ ਗੱਲ ਧੀਰਜ ਨਾਲ ਸੁਣੀ ਗਈ ਅਤੇ ਸੰਬੰਧਤ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਲਈ ਨਿਰਦੇਸ਼ ਜਾਰੀ ਕੀਤੇ ਗਏ
ਇਸ ਮੌਕੇ ਗੱਲਬਾਤ ਕਰਦਿਆਂ ਐਸ.ਐਸ.ਪੀ ਸਰਫਰਾਜ ਆਲਮ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੀ ਭਲਾਈ ਅਤੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਨਿਵਾਰਣ ਵਿਭਾਗ ਦੀ ਪ੍ਰਾਥਮਿਕਤਾ ਹੈ , ਇਸ ਤਰ੍ਹਾਂ ਦੇ ਅਰਦਲ ਰੂਮ ਨਿਰੰਤਰ ਲਗਾ ਕੇ, ਅੰਦਰੂਨੀ ਸੰਚਾਰ ਨੂੰ ਮਜ਼ਬੂਤ ਕੀਤਾ ਜਾਵੇਗਾ ਤਾਂ ਕਿ ਲੋਕ ਸੇਵਾ ਵਿੱਚ ਹੋਰ ਨਿਖਾਰ ਆਵੇ
- Download Babushahi App
-
-