Mohali Breaking: ਚੱਪੜਚਿੜੀ ਨੇੜੇ ਐਨਕਾਊਂਟਰ
ਮੋਹਾਲੀ , 21ਜੁਲਾਈ 2025 : ਮੋਹਾਲੀ ਦੇ ਸੀ. ਆਈ. ਏ. ਸਟਾਫ਼ ਨੇ 10 ਜੁਲਾਈ ਨੂੰ ਫ਼ਿਰੌਤੀ ਲਈ ਹੋਏ ਹਮਲੇ ਮਾਮਲੇ ਵਿੱਚ ਅੱਜ ਵੱਡਾ ਐਨਕਾਊਂਟਰ ਕੀਤਾ। ਚੱਪੜਚਿੜੀ ਦੇ ਨੇੜੇ, ਪ੍ਰਸਿੱਧ ਬੱਬਰ ਖਾਲਸਾ ਨਾਲ ਜੁੜੇ ਗੈਂਗਸਟਰ ਗੁਰਪ੍ਰੀਤ ਗੋਪੀ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਐਨਕਾਊਂਟਰ ਦੌਰਾਨ ਮੁਲਜ਼ਮ ਵੱਲੋਂ ਪੁਲਸ 'ਤੇ ਫਾਇਰਿੰਗ ਕੀਤੀ ਗਈ, ਜਿਸ 'ਤੇ ਪੁਲਸ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਗੁਰਪ੍ਰੀਤ ਗੋਪੀ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਐੱਸ. ਪੀ. ਡੀ ਸੌਰਵ ਜਿੰਦਲ ਮੁਤਾਬਕ, ਇਸ ਮਾਮਲੇ ਵਿੱਚ ਤਿੰਨ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਹੋ ਚੁੱਕੇ ਹਨ, ਜਦਕਿ ਚੌਥੇ ਦੀ ਭਾਲ ਜਾਰੀ ਸੀ।