Breaking : ਬਿਕਰਮ ਮਜੀਠੀਆ ਦਾ ਵਿਜੀਲੈਂਸ ਨੂੰ ਮਿਲਿਆ 7 ਦਿਨ ਦਾ ਰਿਮਾਂਡ
ਚੰਡੀਗੜ੍ਹ , 26 ਜੂਨ 2025 : ਸੀਨੀਅਰ ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਬੀਤੇ ਦਿਨ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਮਜੀਠੀਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਨੇ ਉਹਨਾਂ ਦਾ ਸੱਤ ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਇਸ ਕੇਸ ਦੀ ਅਗਲੀ ਸੁਣਵਾਈ ਹੁਣ 2 ਜੁਲਾਈ ਨੂੰ ਹੋਵੇਗੀ।
ਇਥੇ ਦੱਸ ਦਈਏ ਕਿ ਬਿਕਰਮ ਸਿੰਘ ਮਜੀਠੀਆ ਉੱਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਪਰਚਾ ਦਰਜ ਕੀਤਾ ਗਿਆ ਹੈ।
ਇਥੇ ਇਹ ਵੀ ਦਸ ਦਈਏ ਕਿ ਵਿਜੀਲੈਂਸ ਨੇ ਅਦਾਲਤ ਤੋਂ 12 ਦਿਨ ਦਾ ਰਿਮਾਂਡ ਮੰਗਿਆ ਸੀ ਪਰ ਰਿਮਾਂਡ 7 ਦਿਨ ਦਾ ਹੀ ਮਿਲ ਸਕਿਆ ਹੈ।
ਇ ਵਿਜੀਲੈਂਸ ਹੁਣ 540 ਕਰੋੜ ਦੇ ਵਿਤੀ ਲੈਣ ਦੇਣ ਦੇ ਮਾਮਲੇ ਦੀ ਜਾਂਚ ਕਰੇਗੀ।
ਮਜੀਠੀਆ ਦੇ ਵਕੀਲ ਨੇ ਅੱਜ ਕਿਹਾ ਕਿ ਇਹ ਸਾਰਾ ਕੇਸ ਝੂਠਾ ਹੈ ਅਤੇ ਇਹ ਸਿਰਫ ਬਦਲਾਖ਼ੋਰੀ ਕੀਤੀ ਜਾ ਰਹੀ ਹੈ।