ਸੁਨੀਲ ਜਾਖੜ ਵੱਲੋਂ ਆਪ ਦੀ ਧਰਮ ਦੇ ਨਾਂਅ ਤੇ ਵੰਡੀਆਂ ਪਾਉਣ ਦੀ ਸਾਜਿਸ਼ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ
-ਕੇਜਰੀਵਾਲ ਤੇ ਮਾਨ ਨੂੰ ਗੰਦੀ ਰਾਜਨੀਤੀ ਕਰਨ ਤੋਂ ਵਰਜਿਆ
ਚੰਡੀਗੜ੍ਹ 10 ਜੂਨ 2026- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਲੋਕਾਂ ਨੂੰ ਧਰਮ ਤੇ ਭਾਸ਼ਾ ਦੇ ਨਾਂਅ ਤੇ ਵੰਡਨ ਦੀ ਕੋਸਿਸ਼ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਉਨ੍ਹਾਂ ਨੂੰ ਅਜਿਹੀ ਗੰਦੀ ਰਾਜਨੀਤੀ ਕਰਨ ਤੋਂ ਵਰਜਿਆ ਹੈ।
ਇਸ ਸਬੰਧੀ ਇਕ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਸੁਨੇਹੇ ਵਿਚ ਸੁਨੀਲ ਜਾਖੜ ਨੇ ਲਿਖਿਆ ਹੈ, ਕੇਜਰੀਵਾਲ ਜੀ/ਭਗਵੰਤ ਮਾਨ ਜੀ, ਜਿਹੜੀ ਅੱਗ ਤੁਸੀਂ ਬੁਝਾ ਨਹੀਂ ਸਕਦੇ, ਉਹ ਲਾਓ ਨਾ। ਪੰਜਾਬ ਨੂੰ ਧਰਮਾਂ ਦੇ ਨਾਂ ਤੇ ਵੰਡਣ ਦੀ ਇਹ ਗੰਦੀ ਰਾਜਨੀਤੀ ਤੋਂ ਬਾਜ ਆਓ। ਪੰਜਾਬ ਗੁਰੂ ਸਾਹਿਬਾਨ ਵੱਲੋਂ ਦਿੱਤੇ ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ ਦੇ ਰੱਬੀ ਸਿਧਾਂਤ ਤੇ ਚਲਦਾ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਫਿਰ ਉਨ੍ਹਾਂ ਤੋਂ ਆਏ ਹੁਕਮ ਅਨੁਸਾਰ ਭਗਵੰਤ ਮਾਨ ਵੱਲੋਂ ਹਿੰਦੀ ਭਾਸ਼ਾ ਵਿਚ ਟਵਿੱਟ ਕਰਕੇ ਆਪਣੇ ਆਪ ਨੂੰ ਹਿੰਦੂਆਂ ਦੇ ਖੈਰਖੁਆਹ ਦੱਸਣ ਦੀ ਕੋਸਿਸ਼ ਪਿੱਛੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਆਪ ਪਾਰਟੀ ਦੀ ਇਕ ਸਾਜਿਸ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਅਜਿਹੇ ਸਿਆਸੀ ਆਗੂਆਂ ਦੀ ਅਸਲੀਅਤ ਬਹੁਤ ਜਲਦੀ ਪਹਿਚਾਣ ਲੈਂਦਾ ਹੈ।
- Download Babushahi App
-
-