ਸਹਾਇਕ ਡਾਇਰੈਕਟਰ ਅੰਜਨੀ ਕੁਮਾਰ ਸਿੰਘ ਨੇ ਜਲ ਸ਼ਕਤੀ ਅਭਿਆਨ ਤਹਿਤ ਛੱਪੜਾਂ ਦਾ ਲਿਆ ਜਾਇਜ਼ਾ
ਅਸ਼ੋਕ ਵਰਮਾ
ਬਠਿੰਡਾ, 26 ਜੂਨ 2025 : ਜਲ ਸ਼ਕਤੀ ਅਭਿਆਨ ਤਹਿਤ ਸਹਾਇਕ ਡਾਇਰੈਕਟਰ ਮੋਨੀਟਰਿੰਗ ਡਾਇਰੈਕਟੋਰੇਟ ਸ਼ਿਮਲਾ ਸ਼੍ਰੀ ਅੰਜਨੀ ਕੁਮਾਰ ਸਿੰਘ ਨੇ ਜ਼ਿਲ੍ਹੇ ਦੇ ਪਿੰਡਾਂ ਕਾਲਝਰਾਣੀ (ਬਲਾਕ ਸੰਗਤ), ਬਲਾਹੜ ਮਹਿਮਾ, ਖਿਆਲੀਵਾਲਾ (ਬਲਾਕ ਗੋਨਿਆਣਾ) ਅਤੇ ਨਿਓਰ (ਬਲਾਕ ਭਗਤਾ) ਵਿਖੇ ਦੌਰਾ ਕਰਕੇ ਛੱਪੜਾਂ ਦਾ ਜਾਇਜਾ ਲਿਆ ਗਿਆ। ਦੌਰੇ ਦੌਰਾਨ ਉਨ੍ਹਾਂ ਵੱਲੋਂ ਛੱਪੜਾਂ ਦੇ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਿਲ ਕੀਤੀ। ਉਨ੍ਹਾਂ ਵੱਲੋਂ ਤਸੱਲੀ ਪ੍ਰਗਟ ਕਰਦਿਆਂ ਅਧਿਕਾਰੀਆਂ ਨੂੰ ਜਲ ਸ਼ਕਤੀ ਅਭਿਆਨ ਤਹਿਤ ਕੀਤੇ ਜਾ ਰਹੇ ਕਾਰਜਾਂ ਪ੍ਰਤੀ ਪਾਣੀ ਦੀ ਮੁੜ ਵਰਤੋਂ ਅਤੇ ਸਾਂਭ-ਸੰਭਾਲ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।
ਇਸ ਦੌਰਾਨ ਨੋਡਲ ਅਫ਼ਸਰ ਐਸ.ਡੀ.ਓ ਗਰਾਊਂਡ ਵਾਟਰ ਉਪ ਮੰਡਲ ਮੈਡਮ ਵਤਨਦੀਪ ਕੌਰ ਨੇ ਦੱਸਿਆ ਕਿ ਜਲ ਸ਼ਕਤੀ ਅਭਿਆਨ ਤਹਿਤ ਜਲ ਸਾਂਚੇ ਪੋਰਟਲ ਤੇ ਆਨਲਾਈਨ ਜ਼ਿਲ੍ਹੇ ਦੀਆਂ ਸਾਰੀਆਂ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ (ਮੁੜ ਵਰਤੋਂ) ਕਰਨ ਵਾਲੀਆਂ ਵਾਟਰ ਬਾਡੀਜ਼ ਜਿਵੇਂ ਕਿ ਛੱਪੜਾਂ ਆਦਿ ਸਾਰਿਆਂ ਨੂੰ ਸਮੇਤ ਫੋਟੋ ਤੇ ਲੋਕੇਸ਼ਨ ਰਾਹੀਂ ਜੀਓ ਟੈਗ ਕੀਤਾ ਗਿਆ ਹੈ ਅਤੇ ਜਿਸ ਦੀ 99 ਫ਼ੀਸਦੀ ਵੈਰੀਫਿਕੇਸ਼ਨ ਡੈਸਕ ਰਾਹੀਂ ਹੁੰਦੀ ਹੈ, ਜਦਕਿ 1 ਫ਼ੀਸਦੀ ਵੈਰੀਫ਼ਿਕੇਸ਼ਨ ਫਿਜੀਕਲ ਤੌਰ ਤੇ ਕੀਤੀ ਜਾਂਦੀ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਸਬੰਧਤ ਬੀਡੀਪੀਓਜ਼ ਅਤੇ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ)ਦੇ ਨੁਮਾਇੰਦੇ ਗੁਰਲਾਲ ਸਿੰਘ ਆਦਿ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।