ਲੰਪੀ ਸਕਿਨ ਬਿਮਾਰੀ ਖ਼ਿਲਾਫ਼ ਮੋਗਾ ਪ੍ਰਸ਼ਾਸਨ ਸਖ਼ਤ; ਜ਼ਿਲ੍ਹੇ ਵਿੱਚ 1.12 ਲੱਖ ਖ਼ੁਰਾਕਾਂ ਨਾਲ ਟੀਕਾਕਰਨ ਮੁਹਿੰਮ ਸ਼ੁਰੂ
ਲੰਪੀ ਸਕਿੰਨ ਬਿਮਾਰੀ ਤੋਂ ਬਚਾਅ ਲਈ ਮਿਸ਼ਨ ਮੋਡ ਵਿੱਚ ਚੱਲ ਰਹੀ ਟੀਕਾਕਰਨ ਮੁਹਿੰਮ
ਪਸ਼ੂ ਪਾਲਣ ਵਿਭਾਗ ਮੋਗਾ ਨੂੰ ਪ੍ਰਾਪਤ ਹੋਈਆਂ ਲੱਖ ਤੋਂ ਵਧੇਰੇ ਖੁਰਾਕਾਂ, ਮਿਸ਼ਨ ਮੋਡ ਵਿੱਚ ਲਗਾਈਆਂ ਜਾਣਗੀਆਂ-ਡਾ. ਹਿੰਮਾਸ਼ੂ ਸਿਆਲ
ਮੋਗਾ, 07 ਫਰਵਰੀ 2026- ਸਾਲ-2022 ਦੌਰਾਨ ਪੰਜਾਬ ਦੀਆਂ ਗਾਵਾਂ ਵਿੱਚ ਲੰਪੀ ਸਕਿਨ ਮਹਾਂਮਾਰੀ ਦਾ ਪ੍ਰਕੋਪ ਦੇਖਣ ਨੂੰ ਮਿਲਿਆ ਸੀ, ਜਿਸ ਦੀ ਰੋਕਥਾਮ ਵਾਸਤੇ ਪੰਜਾਬ ਸਰਕਾਰ ਵੱਲੋਂ ਮੁਫਤ ਗੋਟਪੌਕਸ ਵੈਕਸੀਨ ਸਾਰੀਆਂ ਗਾਵਾਂ ਦੇ ਲਗਾਈ ਗਈ। ਹਰੇਕ ਸਾਲ ਮਹੀਨਾ ਫਰਵਰੀ ਵਿੱਚ ਇਸ ਬਿਮਾਰੀ ਨੂੰ ਰੋਕਣ ਵਾਸਤੇ ਇਹ ਵੈਕਸੀਨ ਜਿਲ੍ਹੇ ਦੀਆਂ ਸਾਰੀਆਂ ਗਾਵਾਂ ਨੂੰ ਗਊਸ਼ਾਲਾਵਾਂ ਅਤੇ ਪਸ਼ੂ ਪਾਲਕਾਂ ਦੇ ਘਰ-ਘਰ ਜਾ ਕੇ ਬਿਲਕੁੱਲ ਮੁਫਤ ਲਗਾਈ ਜਾਂਦੀ ਹੈ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਮੋਗਾ ਡਾ. ਹਿਮਾਂਸੂੰ ਸਿਆਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਗੋਟਪੈਕਸ ਵੈਕਸੀਨ ਦੀਆਂ 01 ਲੱਖ 1200 ਖੁਰਾਕਾਂ ਗੋਕੇ ਪਸ਼ੂਆਂ ਲਈ ਪ੍ਰਾਪਤ ਹੋਈਆਂ ਹਨ। ਇਹ ਖੁਰਾਕਾਂ ਪਸ਼ੂਆਂ ਨੂੰ ਮਿਸ਼ਨ ਮੋਡ ਵਿੱਚ ਲਗਾਈਆਂ ਜਾ ਰਹੀਆਂ ਹਨ ਜਿਸਨੂੰ 26 ਫਰਵਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਡਾ. ਹਿਮਾਂਸੂੰ ਸਿਆਲ ਨੇ ਜ਼ਿਲ੍ਹਾ ਮੋਗਾ ਦੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਇਹ ਵੈਕਸੀਨ ਨੂੰ ਲਗਾਉਣ ਵਾਸਤੇ ਪਸ਼ੂ ਪਾਲਣ ਵਿਭਾਗ ਦਾ ਸਹਿਯੋਗ ਕੀਤਾ ਜਾਵੇ ਅਤੇ ਵੈਕਸੀਨ ਲਗਾਉਣ ਲਈ ਨੇੜੇ ਦੀ ਪਸ਼ੂ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਵੇ।