ਪਿੰਡ ਘਰਾਲਾ ਦੀ 80 ਏਕੜ ਜਮੀਨ ਅਕਵਾਇਰ ਕਰਨ ਵਿਰੁੱਧ ਐਸਕੇਐਮ ਵੱਲੋਂ ਦੋ ਜੁਲਾਈ ਨੂੰ ਕੀਤੀ ਜਾਵੇਗੀ ਵੱਡੀ ਰੈਲੀ
- 9 ਜੁਲਾਈ ਦੀ ਦੇਸ਼ ਵਿਆਪੀ ਹੜਤਾਲ ਦਾ ਪੂਰਨ ਸਮੱਰਥਨ
ਰੋਹਿਤ ਗੁਪਤਾ
ਗੁਰਦਾਸਪੁਰ 27 ਜੂਨ 2025 - ਅੱਜ ਸਥਾਨਕ ਸ਼ਹੀਦ ਬਲਜੀਤ ਸਿੰਘ ਭਵਨ ਆਰ ਐਮ ਪੀ ਆਈ ਦਫਤਰ ਵਿਖੇ ਸੰਯੁਕਤ ਕਿਸਾਨ ਮੋਰਚਾ ਜਿਲਾ ਗੁਰਦਾਸਪੁਰ ਦੀ ਮੀਟਿੰਗ ਸਾਥੀ ਲਖਿੰਦਰ ਸਿੰਘ ਮੰਜਿਆਂਵਾਲੀ ਬੀਕੇਯੂ ਉਗਰਾਹਾਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦਾ ਮੁੱਖ ਏਜੰਡਾ ਪਿੰਡ ਘਰਾਲਾ ਦੀ 80 ਏਕੜ ਜਮੀਨ ਸ਼ਹਿਰੀ ਵਿਕਾਸ ਮਹਿਕਮੇ ਵੱਲੋਂ ਲੈਂਡ ਪੂਲਿੰਗ ਤਹਿਤ ਜਬਰੀ ਐਕਵਾਇਰ ਕਰਨ ਦਾ ਵਿਰੋਧ ਕਰਨ ਦੀ ਰਣਨੀਤੀ ਤਹਿ ਕਰਨਾ ਸੀ ਮੀਟਿੰਗ ਨੂੰ ਕਿਸਾਨ ਆਗੂਆਂ ਮੱਖਣ ਸਿੰਘ ਕੁਹਾੜ ,ਰਾਜ ਗੁਰਵਿੰਦਰ ਸਿੰਘ ਲਾਡੀ, ਬਲਬੀਰ ਸਿੰਘ ਕੱਤੋਵਾਲ, ਮੰਗਤ ਸਿੰਘ ਜੀਵਨ ਚੱਕ, ਗੁਰਦੀਪ ਸਿੰਘ ਮੁਸਤਫਾਬਾਦ ,ਰਘਬੀਰ ਸਿੰਘ ਚਾਹਲ, ਗੁਰਮੁਖ ਸਿੰਘ ਖਹਿਰਾ ਕੋਟਲੀ, ਕੁਲਜੀਤ ਸਿੰਘ ਸਿੱਧਵਾਂ ਜਮੀਤਾ ,ਅਤੇ ਘਰਾਲਾ ਸੰਘਰਸ਼ ਕਮੇਟੀ ਦੇ ਆਗੂ ਦਵਿੰਦਰ ਸਿੰਘ ਸੋਨਾ ਘਰਾਲਾ' ਅਤੇ ਰਣਜੀਤ ਸਿੰਘ ਰਾਣਾ ਨੇ ਵੀ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਇਹ ਜਮੀਨ ਗਰੀਬ ਕਿਸਾਨਾਂ ਤੋਂ ਸੱਸਤੇ ਭਾਅ 'ਤੇ ਲੈ ਕੇ ਕਈ ਗੁਣਾਂ ਵੱਧ ਮੁੱਲ ਤੇ ਵੇਚ ਕੇ ਮੁਨਾਫਾ ਕਮਾਉਣਾ ਚਾਹੁੰਦੀ ਹੈ। ਉਹਨਾਂ ਸਪਸ਼ਟ ਕੀਤਾ ਕਿ ਉੱਚ ਅਧਿਕਾਰੀਆਂ ਨੂੰ ਹਲਫੀਆ ਬਿਆਨਾਂ ਰਾਹੀਂ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਕਿਸੇ ਵੀ ਕੀਮਤ ,ਤੇ ਜਮੀਨ ਨਹੀਂ ਦੇਣਗੇ। ਅਜਿਹਾ ਹੋਣ ਨਾਲ ਉਹ ਉੱਜੜ ਜਾਣਗੇ ਅਤੇ ਭੁੱਖੇ ਮਰ ਜਾਣਗੇ। ਉਹਨਾਂ ਦੀ ਜਮੀਨ ਪਹਿਲਾਂ ਹੀ ਇੰਪਰੂਵਮੈਂਟ ਤਰੱਸਟ ਅਤੇ ਹਾਈਵੇ ਵਿੱਚ ਆ ਚੁੱਕੀ ਹੈ।
ਫੈਸਲਾ ਕੀਤਾ ਗਿਆ ਕਿ ਇਸ ਸਬੰਧੀ ਪਿੰਡ ਘਰਾਲਾ ਵਿਖੇ ਇਕ ਵੱਡੀ ਰੈਲੀ 2 ਜੁਲਾਈ ,(ਬੁੱਧਵਾਰ) ਨੂੰ 11 ਵਜੇ ਕੀਤੀ ਜਾਵੇਗੀ ਇਸ ਸਬੰਧੀ ਪਿੰਡ ਘਰਾਲਾ ਦੀ 11 ਮੈਂਬਰੀ ਸੰਘਰਸ਼ ਕਮੇਟੀ ਪ੍ਰਬੰਧ ਕਰੇਗੀ। ਇਹ ਵੀ ਫੈਸਲਾ ਕੀਤਾ ਗਿਆ ਕਿ 9 ਜੁਲਾਈ ਦੀ ਦੇਸ਼ ਵਿਆਪੀ ਸਾਂਝੀ ਟਰੇਡ ਯੂਨੀਅਨ ਦ ਹੜਤਾਲ ਵਿੱਚ ਵੱਡੀ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਟਰੇਡ ਯੂਨੀਅਨ ਆਗੂਆਂ ਸ਼ਿਵ ਕੁਮਾਰ, ਗੁਰਮੀਤ ਸਿੰਘ ਬਖਤਪੁਰ, ਮੁਰਾਰੀ ਲਾਲ, ਸੁਭਾਸ਼ ਕੈਰੇ, ਧਿਆਨ ਸਿੰਘ ਠਾਕੁਰ ,ਵਿਜੇ ਸੋਹਲ ਆਦਿ ਤੋਂ ਇਲਾਵਾ ਜਗਜੀਤ ਸਿੰਘ ਜੱਗਾ, ਬਲਪ੍ਰੀਤ ਸਿੰਘ ਪ੍ਰਿੰਸ, ਗੁਰਮੀਤ ਸਿੰਘ ਥਾਣੇਵਾਲ ,ਮੱਖਣ ਸਿੰਘ ਤੱਬੜ, ਬਲਬੀਰ ਸਿੰਘ ਉੱਚਾ ਧਕਾਲਾ ,ਪਲਵਿੰਦਰ ਸਿੰਘ! ਸਾਥੀ ਵਾਲੀਆ ਅਤੇ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।