ਗੁਰਦਾਸਪੁਰ: ਸਕੂਟਰੀ ਸਵਾਰ ਨੂੰ ਬਚਾਉਂਦਿਆਂ ਰੇਤ ਨਾਲ ਭਰਿਆ ਟਰਾਲਾ ਪਲਟਿਆ; ਲੋਕਾਂ ਨੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਡਰਾਈਵਰ
ਸਕੂਟਰੀ ਨਾਲ ਟੱਕਰ ਹੋਣ ਤੋਂ ਬਚਾਉਂਦਿਆ ਰੇਤ ਦਾ ਭਰਿਆ ਟਰਾਲਾ ਪਲਟਿਆ, ਜ਼ਖਮੀ ਡਰਾਈਵਰ ਨੂੰ ਸ਼ੀਸ਼ੇ ਤੋੜ ਕੇ ਲੋਕਾਂ ਨੇ ਕੱਢਿਆ ਬਾਹਰ
ਰੋਹਿਤ ਗੁਪਤਾ, ਗੁਰਦਾਸਪੁਰ
ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਗਾਂਧੀ ਚੌਂਕ ਵਿਖੇ ਇੱਕ ਰੇਤ ਦੇ ਨਾਲ ਭਰਿਆ ਟਰਾਲਾ ਪਲਟ ਗਿਆ ਜਿਸ ਨਾਲ ਡਰਾਈਵਰ ਟਰਾਲੇ ਦੇ ਅੰਦਰ ਹੀ ਫਸ ਗਿਆ। ਉੱਥੇ ਮੌਜੂਦ ਲੋਕਾਂ ਵੱਲੋਂ ਸ਼ੀਸ਼ੇ ਤੋੜ ਕੇ ਟਰਾਲੇ ਵਿੱਚ ਫਸੇ ਡਰਾਈਵਰ ਨੂੰ ਬਾਹਰ ਕੱਢਿਆ ਗਿਆ। ਜਾਣਕਾਰੀ ਅਨੁਸਾਰ ਇੱਕ ਕੋਠੜੀ ਨਾਜ ਟੱਕਰ ਹੋਣ ਤੋਂ ਬਚਾਂਦੇ ਸਮੇਂ ਅਚਾਨਕ ਟਰਾਲੇ ਤੇ ਡਰਾਈਵਰ ਦਾ ਕੰਟਰੋਲ ਨਹੀਂ ਰਿਹਾ ਤੇ ਉਹ ਪਲਟ ਗਿਆ , ਜਿਸ ਕਾਰਨ ਆਵਾਜਾਈ ਵੀ ਕਾਫੀ ਦੇਰ ਪ੍ਰਭਾਵਿਤ ਹੋਈ ਅਤੇ ਰੋਡ ਤੇ ਲੰਬੇ ਜਾਮ ਲੱਗ ਗਿਆ।
ਗੱਲਬਾਤ ਦੌਰਾਨ ਚਸ਼ਮਦੀਦ ਅਤੇ ਡਰਾਈਵਰ ਨੇ ਦੱਸਿਆ ਕਿ ਸਵੇਰੇ 5.30 ਦਾ ਸਮਾਂ ਸੀ ਇੱਕਦਮ ਧਮਾਕਾ ਹੋਇਆ ਤੇ ਦੇਖਿਆ ਕਿ ਰੇਤ ਦਾ ਭਰਿਆ ਟਰਾਲਾ ਚੌਂਕ ਤੇ ਬਿਲਕੁਲ ਵਿਚਕਾਰ ਪਲਟ ਗਿਆ ਹੈ। ਅਸੀਂ ਸ਼ੀਸ਼ੇ ਤੋੜ ਕੇ ਡਰਾਈਵਰ ਨੂੰ ਜ਼ਖਮੀ ਹਾਲਤ ਵਿੱਚ ਬਾਹਰ ਕੱਢਿਆ ਐਬੂਲੈਂਸ ਬੁਲਾਈ ਤੇ ਇਸ ਦੀ ਮਰਹਮ ਪੱਟੀ ਕਰਾਈ। ਦੂਸਰੇ ਪਾਸੇ ਡਰਾਈਵਰ ਨੇ ਜਾਣਕਾਰੀ ਦਿੱਤੀ ਕਿ ਦੋ ਟਰਾਲੇ ਅਸੀਂ ਪਠਾਨਕੋਟ ਤੋਂ ਲੈ ਕੇ ਨਿਕਲੇ ਸੀ ਮੇਰੇ ਅੱਗੇ ਸਕੂਟਰੀ ਆ ਗਈ ਜਿਸ ਨੂੰ ਬਚਾਉਂਦੇ ਹੋਏ ਟਰਾਲਾ ਪਲਟ ਗਿਆ ਹੈ ਅਤੇ ਸਾਰਾ ਟਰੈਫਿਕ ਵੀ ਜਾਮ ਹੈ ਕਿਉਂਕਿ ਇਹ ਰੋਡ ਅੰਮ੍ਰਿਤਸਰ ਤੋਂ ਜੰਮੂ ਕਸ਼ਮੀਰ ਜਾਂਦਾ ਹੈ ਤੇ ਮੇਨ ਚੌਂਕ ਹੈ।
Click to Follow Babushahi Facebook page →