'ਐਮਰਜੈਂਸੀ' ਦੀ ਮਾਰ ਹੇਠ ਆਈਆਂ ਨਾਮੀ ਹਸਤੀਆਂ ਨੇ ਸੁਣਾਈਆਂ ਹੱਡਬੀਤੀਆਂ- ਸਾਂਝੇ ਕੀਤੇ ਸਬਕ ਅਤੇ ਲੋਕਤੰਤਰ ਨੂੰ ਖ਼ਤਰੇ
'ਐਮਰਜੈਂਸੀ: ਸਬਕ ਅਤੇ ਯਾਦਾਂ' ਵਿਸ਼ੇ 'ਤੇ ਕਰਵਾਇਆ ਗਿਆ ਵਿਸ਼ੇਸ਼ ਸੈਮੀਨਾਰ
- ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਕੀਤੀ ਗਈ ਪ੍ਰਧਾਨਗੀ, ਮੁੱਖ ਬੁਲਾਰੇ ਵਜੋਂ ਪ੍ਰੋਫੈਸਰ ਚਮਨ ਲਾਲ, ਬਲਜੀਤ ਬੱਲੀ ਅਤੇ ਗੁਰਦਰਸ਼ਨ ਬਾਹੀਆ ਰਹੇ ਮੌਜੂਦ
ਪ੍ਰੀਤ ਗੁਰਪ੍ਰੀਤ
ਚੰਡੀਗੜ੍ਹ , 27 ਜੂਨ 2025- ਅੱਜ ਪੰਜਾਬ ਪ੍ਰੋਗਰੈਸਿਵ ਡੈਮੋਕਰੇਟਿਕ ਫਰੰਟ ਦੇ ਵੱਲੋਂ ਕੌਮੀ ਸੈਮੀਨਾਰ "ਐਮਰਜੈਂਸੀ: ਸਬਕ ਅਤੇ ਯਾਦਾਂ" ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਸਾਬਕਾ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਵੱਲੋਂ ਕੀਤੀ ਗਈ। ਇਸ ਵਿੱਚ ਮੁੱਖ ਬੁਲਾਰੇ ਦੇ ਤੌਰ 'ਤੇ ਪ੍ਰੋਫੈਸਰ ਚਮਨ ਲਾਲ ਉੱਘੇ ਚਿੰਤਕ ਅਤੇ ਇਤਿਹਾਸਕਾਰ, ਬਲਜੀਤ ਬੱਲੀ ਸੀਨੀਅਰ ਪੱਤਰਕਾਰ, ਗੁਰਦਰਸ਼ਨ ਸਿੰਘ ਬਾਈਆ ਸੀਨੀਅਰ ਪੱਤਰਕਾਰ ਵੱਲੋਂ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ।

ਇਸ ਮੌਕੇ ਪ੍ਰੋਫੈਸਰ ਚਮਨ ਲਾਲ ਹੋਰਾਂ ਵੱਲੋਂ ਇੰਦਰਾ ਗਾਂਧੀ ਦੇ ਵੱਲੋਂ ਲਾਈ ਗਈ ਐਮਰਜੰਸੀ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਅਤੇ ਉਸ ਸਮੇਂ ਕੱਟੇ ਗਏ ਦਿਨਾਂ ਅਤੇ ਯਾਦਾਂ ਨੂੰ ਤਾਜ਼ਾ ਕੀਤਾ ਗਿਆ। ਪ੍ਰੋਫੈਸਰ ਚਮਨ ਲਾਲ ਹੋਰਾਂ ਦੇ ਵੱਲੋਂ ਕੇਂਦਰ ਵਿਚਲੀ ਭਾਜਪਾ ਸਰਕਾਰ ਉੱਤੇ ਵੀ ਨਿਸ਼ਾਨੇ ਵਿੰਨੇ ਗਏ। ਚਮਨ ਲਾਲ ਹੋਰਾਂ ਨੇ ਇੰਦਰਾ ਗਾਂਧੀ ਦੇ ਵੱਲੋਂ ਲਾਈ ਗਈ ਐਮਰਜੰਸੀ ਅਤੇ ਉਸ ਦੌਰਾਨ ਕੀਤੀ ਗਈ ਨਸਬੰਦੀ ਦਾ ਜ਼ਿਕਰ ਕੀਤਾ ਅਤੇ ਕਿਹਾ ਗਿਆ ਉਥੇ ਸਮੇਂ ਦੀ ਸਰਕਾਰ ਨੇ ਆਬਾਦੀ ਘਟਾਉਣ ਦੇ ਲਈ ਇਹ ਸਭ ਕੁਝ ਕੀਤਾ ਸੀ, ਪਰ ਇਸ ਦਾ ਵਿਰੋਧ ਸਭ ਤੋਂ ਪਹਿਲਾਂ ਪੰਜਾਬ ਤੋਂ ਸ਼ੁਰੂ ਹੋਇਆ ਸੀ।

ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੇ ਬੋਲਦਿਆਂ ਹੋਇਆਂ ਜਿੱਥੇ ਉਸ ਵੇਲੇ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਉਥੇ ਹੀ ਕਿਹਾ ਕਿ ਉਹ ਐਮਰਜੰਸੀ ਦੇ ਦੌਰ ਬਹੁਤ ਭੈੜਾ ਸੀ ਅਤੇ ਉਸ ਦੌਰਾਨ ਬਹੁਤ ਸਾਰੇ ਲੋਕਾਂ ਦਾ ਸ਼ਰੇਆਮ ਕਤਲ ਕੀਤਾ ਗਿਆ ਅਤੇ ਪੁਲਿਸ ਮੁਕਾਬਲੇ ਬਣਾ ਕੇ ਬਹੁਤਿਆਂ ਨੂੰ ਸ਼ਹੀਦ ਕੀਤਾ ਗਿਆ। ਬੱਲੀ ਨੇ ਦੱਸਿਆ ਕਿ ਉਸ ਉੱਤੇ ਵੀ ਡੀਆਈਆਰ ਲਗਾਇਆ ਗਿਆ ਸੀ ਅਤੇ ਉਹਨਾਂ ਦਾ ਪੂਰਾ ਪਰਿਵਾਰ ਅੰਡਰਗਰਾਊਂਡ ਰਿਹਾ। ਹਾਲਾਂਕਿ ਉਹਨਾਂ ਦੇ ਭਰਾਵਾਂ ਤੋਂ ਇਲਾਵਾ ਹੋਰ ਨਾ ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਪ੍ਰੰਤੂ ਉਸ ਨੂੰ ਪੁਲਿਸ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਬਲਜੀਤ ਬੱਲੀ ਨੇ ਆਖਿਆ ਕਿ ਉਸ ਵੇਲੇ ਜਿੱਥੇ ਅਖਬਾਰਾਂ ਤੇ ਪੂਰੇ ਤਰ੍ਹਾਂ ਦੇ ਨਾਲ ਐਮਰਜੰਸੀ ਲਗਾ ਦਿਤੀ ਗਈ ਅਤੇ ਅਖਬਾਰਾਂ ਨੂੰ ਛਪਨ ਤੋਂ ਰੋਕਿਆ ਗਿਆ, ਉਥੇ ਹੀ ਦੂਜੇ ਪਾਸੇ ਬਹੁਤ ਸਾਰੇ ਪੱਤਰਕਾਰਾਂ ਨੂੰ ਵੀ ਗਿਰਫਤਾਰ ਕਰਕੇ ਜੇਲਾਂ ਦੇ ਅੰਦਰ ਸੁੱਟਿਆ ਗਿਆ।

ਬਲਜੀਤ ਬੱਲੀ ਤੋਂ ਬਾਅਦ ਸੀਨੀਅਰ ਪੱਤਰਕਾਰ ਗੁਰਦਰਸ਼ਨ ਬਾਹੀਆ ਨੇ ਦੱਸਿਆ ਸੰਬੋਧਨ ਕਰਦਿਆਂ ਹੋਇਆਂ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਸ ਸਮੇਂ ਪੰਜਾਬੀਆਂ ਅਤੇ ਸਿੱਖਾਂ ਤੋਂ ਇਲਾਵਾ ਦੇਸ਼ ਵਾਸੀਆਂ ਦੇ ਹੱਕਾਂ ਦਾ ਘਾਣ ਕੀਤਾ ਗਿਆ। ਗੁਰਦਰਸ਼ਨ ਬਾਹੀਆ ਨੇ ਦੱਸਿਆ ਕਿ ਉਹਨਾਂ ਨੇ ਲੰਮਾ ਸਮਾਂ ਜਥੇਦਾਰ ਗੁਰਚਰਨ ਸਿੰਘ ਟੌੜਾ ਦੇ ਨਾਲ ਕੱਟਿਆ, ਜਿਨਾਂ ਦਾ ਸਿੱਖ ਸੰਘਰਸ਼ ਕਾਫੀ ਲੰਬਾ ਰਿਹਾ ਹੈ ਅਤੇ ਉਹਨਾਂ ਨੇ ਪੰਜਾਬ ਅਤੇ ਸਿੱਖਾਂ ਦੀ ਹਮੇਸ਼ਾ ਗੱਲ ਕੀਤੀ। ਹਾਲਾਂਕਿ ਉਹਨਾਂ ਇਹ ਕਿਹਾ ਕਿ ਸਿੱਖਾਂ ਨੂੰ ਜਾਂ ਫਿਰ ਪੰਜਾਬੀਆਂ ਨੂੰ ਦਿੱਲੀ ਨਾਲ ਟੱਕਰ ਲੈਣ ਦੀ ਬਜਾਏ, ਬੈਠ ਕੇ ਮਸਲੇ ਹੱਲ ਕਰਨੇ ਚਾਹੀਦੇ ਹਨ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ ਪੰਜਾਬ ਨੇ ਲੜ ਝਗੜ ਕੇ ਆਪਣਾ ਹੀ ਨੁਕਸਾਨ ਕੀਤਾ ਹੈ।

ਇਸ ਤੋਂ ਬਾਅਦ ਬੋਲਦੇ ਹੋਏ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਐਮਰਜੰਸੀ ਦਾ ਵੇਲਾ ਬਹੁਤ ਭਿਆਨਕ ਸੀ ਉਸ ਵੇਲੇ ਮੈਂ ਕਾਲਜ ਪੜ੍ਹਦਾ ਸੀ ਅਤੇ ਪੀਐਸਯੂ ਦਾ ਲੀਡਰ ਸੀ। ਸਾਨੂੰ ਉਦੋਂ ਪਤਾ ਵੀ ਨਹੀਂ ਹੁੰਦਾ ਸੀ ਕਿ ਐਮਰਜੰਸੀ ਕੀ ਹੁੰਦੀ ਹੈ? ਅਖਬਾਰਾਂ ਵੀ ਉਸ ਸਮੇਂ ਛਪਣੀਆਂ ਬੰਦ ਹੋ ਗਈਆਂ ਸਨ। ਅਖਬਾਰਾਂ ਤੋਂ ਹੀ ਜਾਣਕਾਰੀ ਮਿਲਦੀ ਹੁੰਦੀ ਸੀ ਕਿ ਅਗਲੇ ਦਿਨ ਕੀ ਹੋਣ ਵਾਲਾ ਹੈ ਜਾਂ ਫਿਰ ਬੀਤੇ ਦਿਨ ਕੀ ਹੋਇਆ ਸੀ। ਪਰ ਜਦੋਂ ਅਖਬਾਰਾਂ ਹੀ ਨਾ ਛਪੀਆਂ ਤਾਂ ਸਾਨੂੰ ਦੋ ਦਿਨਾਂ ਬਾਅਦ ਪਤਾ ਲੱਗਿਆ ਕਿ, ਦੇਸ਼ ਦੇ ਅੰਦਰ ਐਮਰਜੈਂਸੀ ਲੱਗ ਗਈ ਹੈ, ਮੈਨੂੰ ਵੀ ਗਿਰਫਤਾਰ ਕਰ ਲਿਆ ਗਿਆ ਸੀ। ਉਹਨਾਂ ਨੇ ਕਿਹਾ ਕਿ ਇਸ ਵੇਲੇ ਬਹੁਤ ਲੋੜ ਹੈ ਕਿ ਕਾਲਜਾਂ ਦੇ ਵਿੱਚ ਸਟੂਡੈਂਟ ਚੋਣਾਂ ਕਰਵਾਈਆਂ ਜਾਣ, ਕਿਉਂਕਿ ਇਹਨਾਂ ਦੇ ਵਿੱਚੋਂ ਹੀ ਚੰਗੇ ਲੀਡਰ ਨਿਕਲਦੇ ਹਨ ਅਤੇ ਜੇਕਰ ਕਾਲਜਾਂ ਵਿਚੋਂ ਚੰਗੇ ਲੀਡਰ ਨਿਕਲਣਗੇ ਤਾਂ ਹੀ ਦੇਸ਼ ਦਾ ਭਲਾ ਹੋ ਸਕਦਾ ਹੈ।

ਸਿੱਖ ਨੇਤਾ ਕਰਨੈਲ ਸਿੰਘ ਪੰਜੌਲੀ ਵੀ ਐਮਰਜੈਂਸੀ ਦੇ ਸ਼ਿਕਾਰ ਵਜੋਂ ਬੋਲੇ। ਭਰੇ ਹੋਏ ਹਾਲ ਵਿਚ ਜੇਲ੍ਹ ਵਿਚ ਰਹੇ ਬਲਜੀਤ ਬੱਲੀ ਦੇ ਨਜ਼ਦੀਕੀ ਰਿਸ਼ਤੇਦਾਰ ਗੁਰਨਾਮ ਸਿੰਘ ਅਤੇ ਉਸ ਦੌਰ ਵਿਚ ਪੁਲਿਸ ਧੱਕੇ ਦਾ ਸ਼ਿਕਾਰ ਹੋਈ ਉਸਦੀ ਭੈਣ ਪੁਸ਼ਪਾ ਵੀ ਇਸ ਮੌਕੇ ਮੌਜੂਦ ਸੀ। ਸਭ ਨੇ ਐਮਰਜੈਂਸੀ ਦੇ ਆਪਣੇ ਆਪਣੇ ਹੰਢਾਏ ਤਜਰਬੇ ਤੇ ਅੱਡ ਬੀਤੀਆਂ ਕੁਝ ਜਗ ਬੀਤੀਆਂ ਉਸ ਦੌਰ ਦੀਆਂ ਸੁਣਾਈਆਂ ਗੋਸ਼ਟੀ ਦਾ ਵਿਸ਼ਾ ਸੀ ਕਿ ਐਮਰਜੈਂਸੀ ਦੇ ਸਬਕ ਕੀ ਨੇ, ਸੋ ਇਸ ਪੱਖੋਂ ਐਮਰਜੈਂਸੀ ਪਿੱਛੋਂ ਅਤੇ ਹੁਣ ਦੇ ਦੌਰ ਨਾਲ ਇਸ ਦੀ ਕੀ ਰੈਲੇਵੈਂਸ ਹੈ ਇਸ ਬਾਰੇ ਵੀ ਚਰਚਾ ਹੋਈ। ਗੁਰੂ ਗੋਬਿੰਦ ਸਿੰਘ ਕਾਲਜ ਸਿੱਖਿਆ ਸੁਸਾਇਟੀ ਨੂੰ ਵਾਲੀ ਸਿੰਘ ਕਾਲੀ ਨੂੰ ਕਾਲਜ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਚਲਾਉਣ ਵਾਲੀ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਤੇ ਸਾਬਕਾ ਇਸ ਗੁਰਦੇਵ ਸਿੰਘ, ਇਸ ਸੁਸਾਇਟੀ ਦੇ ਸਕੱਤਰ ਕਰਨਲ ਅਜਮੇਰ ਸਿੰਘ ਬਾਲਾ ਅਤੇ ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਵੀ ਆਪਣੇ ਤਜਰਬੇ ਪੰਜਾਬ ਅਤੇ ਕੇਂਦਰ ਦੇ ਰਿਸ਼ਤੇ ਅਤੇ ਐਮਰਜੈਂਸੀ ਨਾਲ ਇਸ ਦੇ ਸਬੰਧ ਦੇ ਚਰਚਾ ਕੀਤੀ।

