ਗ੍ਰਾਮ ਪੰਚਾਇਤ ਬੱਲ੍ਹੋ ਨਵੇਂ ਸਾਲ ਦੀ ਯੋਜਨਾ ਲਈ ਆਮ ਇਜਲਾਸ ਕਰਵਾਉਣ ਦਾ ਫੈਸਲਾ
ਅਸ਼ੋਕ ਵਰਮਾ
ਰਾਮਪੁਰਾ ਫੂਲ, 28 ਦਸੰਬਰ 2025 : ਪਿੰਡ ਬੱਲ੍ਹੋ ਦੀ ਗ੍ਰਾਮ ਪੰਚਾਇਤ ਨੇ ਨਵੇ ਵਰ੍ਹੇ ਦੀ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਬਣਾਉਣ ਲਈ ਗ੍ਰਾਮ ਸਭਾ ਦਾ ਆਮ ਇਜਲਾਸ ਸੱਦਿਆ ਹੈ | ਸਰਪੰਚ ਅਮਰਜੀਤ ਕੌਰ ਨੇ ਦੱਸਿਆ ਕਿ ਆਮ ਇਜਲਾਸ 31 ਦਸੰਬਰ ਨੂੰ ਪਿੰਡ ਦੀ ਅਨਾਜ ਮੰਡੀ ਵਿੱਚ ਹੋਵੇਗਾ ਅਤੇ ਇਸ ਆਮ ਇਜਲਾਸ ਦੀ ਮੀਟਿੰਗ ਵਿੱਚ ਸਾਲ 2026-27 ਦੀ ਜੀ ਪੀ ਡੀ ਪੀ ਪਲਾਨ ਬਣਾਇਆ ਜਾਵੇਗਾ ਤਾਂ ਕਿ ਲੋਕਾਂ ਦੀ ਭਾਗੀਦਾਰੀ ਨਾਲ ਪਿੰਡ ਦੀਆਂ ਯੋਜਨਾਵਾਂ ਬਣ ਸਕਣ|
ਉਨਾਂ ਕਿਹਾ ਕਿ ਮਗਨਰੇਗਾ ਸਕੀਮ ਦੀ ਬਹਾਲੀ ਲਈ ਮਤੇ ਪਾਸ ਕੀਤੇ ਜਾਣਗੇ ਤਾਂ ਕਿ ਨਰੇਗਾ ਮਜਦੂਰਾਂ ਨੂੰ ਕੰਮ ਮਿਲ ਸਕੇ | ਪਰਮਜੀਤ ਸਿੰਘ ਵੀ ਡੀ ੳ ਨੇ ਦੱਸਿਆ ਕਿ ਵੱਖ ਵੱਖ ਸਕੀਮਾਂ ਦਾ ਲਾਭ ਲੈਣ ਲਈ ਲਾਭਪਾਤਰੀਆਂ ਦੀ ਚੋਣ ਕਰਨਾ ਹੋਣ ਵਾਲੇ ਵਿਕਾਸ ਕਾਰਜਾਂ ਵਾਰੇ ਟਿਕਾਊ ਵਿਕਾਸ ਦੇ ਟੀਚਿਆਂ ਨੂੰ ਜੀ ਪੀ ਡੀ ਪੀ ਵਿੱਚ ਸਾਮਲ ਕਰਨਾਂ ਸਮਾਜਿਕ ਮੁੱਦਿਆਂ ਤੇ ਵਿਚਾਰ ਚਰਚਾ ਵਾਤਾਵਰਨ ਦੇ ਸੁਧਾਰ ਲਈ ਸਿੱਖਿਆਂ ਸਿਹਤ ਤੇ ਖੇਡਾਂ ਵਾਰੇ ਮਤੇ ਪਾਸ ਕੀਤੇ ਜਾਣਗੇ |
ਇਸ ਤੋ ਇਲਾਵਾ ਸਰਪੰਚ ਦੀ ਆਗਿਆ ਨਾਲ ਹੋਰਨਾਂ ਵਿਕਾਸ ਕਾਰਜਾਂ ਤੇ ਵਿਚਾਰ ਵਟਾਦਰਾਂ ਕੀਤਾ ਜਾਵੇਗਾ | ਆਮ ਇਜਲਾਸ ਵਿੱਚ ਆਉਣ ਵਾਲੇ ਗ੍ਰਾਮ ਸਭਾ ਦੇ ਮੈਬਰਾਂ ਨੂੰ ਮੁਫਤ ਵਿੱਚ ਲੱਕੀ ਡਰਾਅ ਕੱਢਕੇ ਇਨਾਮ ਦਿੱਤੇ ਜਾਣਗੇ |