ਪੰਜਾਬ ਦੀ ਤਰੱਕੀ ਅਤੇ ਗੈਂਗਸਟਰਵਾਦ ਇਕੱਠੇ ਨਹੀਂ ਚੱਲ ਸਕਦੇ- ਰਾਣਾ ਬਲਾਚੌਰੀਆ ਦੇ ਕਤਲ ਤੇ ਸਿਹਤ ਮੰਤਰੀ ਦਾ ਵੱਡਾ ਬਿਆਨ
Babushahi Bureau
ਚੰਡੀਗੜ੍ਹ, 16 December 2025 : ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੀ ਤਰੱਕੀ ਅਤੇ ਗੈਂਗਸਟਰਵਾਦ ਇਕੱਠੇ ਨਹੀਂ ਚੱਲ ਸਕਦੇ। ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਕਾਂਡ ਬਾਰੇ ਬੋਲਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੇ ਆਪਣਾ ਮੈਂਬਰ ਖੋਹਿਆ ਇਸ ਵਾਰਦਾਤ ਵਿੱਚ, ਮੇਰੀ ਹਮਦਰਦੀ ਉਨ੍ਹਾਂ ਦੇ ਨਾਲ ਹੈ, ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ, ਤੇ ਦੂਜੀ ਗੱਲ ਗੈਂਗਸਟਰ ਜਿਹੜੇ ਜਿੰਨੇ ਵੀ ਹੈਗੇ ਆ, ਇਹ ਹੁਣ ਇਹਨਾਂ ਦਾ ਆਖਰੀ ਪੜਾਅ ਹੈ। ਬਹੁਤ ਘਿਨਾਉਣੀ ਹਰਕਤ ਕੀਤੀ ਹੈ ਉਹਨਾਂ ਨੇ।
ਬਲਬੀਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਨੇ ਗੈਂਗਸਟਰਵਾਦ ਨੂੰ ਪਾਲਿਆ, ਜਿਨ੍ਹਾਂ ਨੇ ਇਹਨਾਂ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਪੰਜਾਬ ਦੇ ਬੱਚਿਆਂ ਨੂੰ ਗਲਤ ਰਾਹ 'ਤੇ ਪਾਇਆ, ਉਹਨਾਂ ਦਾ ਆਖ਼ਰੀ ਸਮਾਂ ਆ ਗਿਆ ਹੈ। ਅਸੀਂ ਹਰ ਸੰਭਵ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਖ਼ਤਮ ਕਰਾਂਗੇ, ਜਿਸ ਤਰ੍ਹਾਂ ਅੱਤਵਾਦ ਨੂੰ ਖਤਮ ਕੀਤਾ ਸੀ। ਹੁਣ ਇਸ ਕਹਾਣੀ ਨੂੰ ਸਿਰੇ ਲਾਉਣ ਦਾ ਸਮਾਂ ਆ ਗਿਆ ਹੈ।
ਬਲਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਗੈਂਗਸਟਰਵਾਦ ਤੇ ਪੰਜਾਬ ਦੀ ਤਰੱਕੀ ਇਕੱਠੀਆਂ ਨਹੀਂ ਹੋ ਸਕਦੀਆਂ, ਜੇ ਪੰਜਾਬ ਨੇ ਤਰੱਕੀ ਕਰਨੀ ਹੈ, ਜੇ ਸਾਡੇ ਬੱਚਿਆਂ ਨੂੰ ਇੱਥੇ ਰੁਜ਼ਗਾਰ ਮਿਲਣਾ ਤਾਂ ਇਹ ਜਿਹੜੇ ਗੈਂਗਸਟਰ ਆ, ਉਹਨਾਂ ਦਾ ਸਫਾਇਆ ਕਰਨਾ ਪਏਗਾ।