New Zealand: ਟੈਕਸ ਅੱਪਡੇਟ - ਟੈਕਸ ਵਿੱਚ ਛੋਟਾ ਜਿਹਾ ਬਦਲਾਅ ਇਲੈਕਟ੍ਰਿਕ ਵਾਹਨਾਂ (5Vs) ਦੀ ਵਰਤੋਂ ਵਿੱਚ ਲਿਆ ਸਕਦਾ ਹੈ ਵੱਡੀ ਤੇਜ਼ੀ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 01 ਜੂਨ, 2026:-ਨਿਊਜ਼ੀਲੈਂਡ ਵਿੱਚ 60 ਤੋਂ 70 ਫ਼ੀਸਦੀ ਨਵੀਆਂ ਕਾਰਾਂ ਕਾਰੋਬਾਰੀ ਅਦਾਰਿਆਂ (ਕੰਪਨੀਆਂ) ਵੱਲੋਂ ਖਰੀਦੀਆਂ ਜਾਂਦੀਆਂ ਹਨ, ਇਸ ਲਈ ਟੈਕਸ ਵਿੱਚ ਕੀਤੇ ਗਏ ਇਸ ਬਦਲਾਅ ਦਾ ਤੁਰੰਤ ਅਸਰ ਦੇਖਣ ਨੂੰ ਮਿਲੇਗਾ।
ਇੱਕ ਇਲੈਕਟ੍ਰਿਕ ਵਾਹਨ ਐਡਵੋਕੇਸੀ ਗਰੁੱਪ ਦਾ ਕਹਿਣਾ ਹੈ ਕਿ ਇਸ ਸਾਲ ਦੇ ਬਜਟ ਵਿੱਚ ਟੈਕਸ ਨਿਯਮਾਂ ’ਚ ਕੀਤੇ ਗਏ ਬਦਲਾਅ ਸਦਕਾ ਆਮ ਖਰੀਦਦਾਰਾਂ ਲਈ ਪੁਰਾਣੀਆਂ (ਸੈਕੰਡ-ਹੈਂਡ) ਇਲੈਕਟ੍ਰਿਕ ਕਾਰਾਂ ਵਧੇਰੇ ਕਿਫਾਇਤੀ ਦਰਾਂ ’ਤੇ ਉਪਲਬਧ ਹੋਣਗੀਆਂ।
ਸਰਕਾਰ ਨੇ ਮੋਟਰ ਵਾਹਨਾਂ ਲਈ ’ਫ੍ਰਿੰਜ-ਬੈਨਿਫਿਟ ਟੈਕਸ’ (6ringe-2enefit “ax - 62“) ਦੀਆਂ ਦਰਾਂ ਵਿੱਚ ਬਦਲਾਅ ਕੀਤਾ ਹੈ। ਅਗਲੇ ਸਾਲ ਅਪ੍ਰੈਲ ਤੋਂ, ਪੈਟਰੋਲ ਅਤੇ ਡੀਜ਼ਲ ਇੰਜਣਾਂ ਦੇ ਮੁਕਾਬਲੇ 5Vs ਅਤੇ ਹਾਈਬ੍ਰਿਡ ਵਾਹਨਾਂ ’ਤੇ ਘੱਟ ਟੈਕਸ ਲੱਗੇਗਾ।
‘ਡਰਾਈਵ ਇਲੈਕਟ੍ਰਿਕ’ ਮੁਤਾਬਕ, ਇਸ ਫੈਸਲੇ ਨਾਲ ਕੰਪਨੀਆਂ ਦੂਜੇ ਵਾਹਨਾਂ ਦੀ ਬਜਾਏ 5Vs ਖਰੀਦਣ ਲਈ ਉਤਸ਼ਾਹਿਤ ਹੋਣਗੀਆਂ। ਜਦੋਂ ਇਹ ਕੰਪਨੀਆਂ ਕੁਝ ਸਮੇਂ ਬਾਅਦ ਆਪਣੀਆਂ ਗੱਡੀਆਂ ਬਦਲਣਗੀਆਂ, ਤਾਂ ਮਾਰਕੀਟ ਵਿੱਚ ਵੱਡੀ ਗਿਣਤੀ ਵਿੱਚ ਸੈਕੰਡ-ਹੈਂਡ 5Vs ਵਿਕਣ ਲਈ ਆਉਣਗੀਆਂ।
ਟੈਕਸ ਦੀਆਂ ਨਵੀਆਂ ਦਰਾਂ
ਪਹਿਲਾਂ ਸਾਰੀਆਂ ਗੱਡੀਆਂ ’ਤੇ ਇੱਕੋ ਜਿਹਾ 20 ਫ਼ੀਸਦੀ ਟੈਕਸ ਲੱਗਦਾ ਸੀ, ਪਰ ਹੁਣ ਇਸ ਵਿੱਚ ਬਦਲਾਅ ਕੀਤਾ ਗਿਆ ਹੈ:
-ਪੈਟਰੋਲ ਅਤੇ ਡੀਜ਼ਲ ਕਾਰਾਂ: 22.8 ਫ਼ੀਸਦੀ ਟੈਕਸ
-ਹਾਈਬ੍ਰਿਡ ਵਾਹਨ: 19.6 ਫ਼ੀਸਦੀ ਟੈਕਸ
- ਇਲੈਕਟ੍ਰਿਕ ਵਾਹਨ : 17 ਫ਼ੀਸਦੀ ਟੈਕਸ
‘ਡਰਾਈਵ ਇਲੈਕਟ੍ਰਿਕ’ ਦੀ ਚੇਅਰਪਰਸਨ ਕਰਸਟਨ ਕੋਰਸਨ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਇਸ ਬਦਲਾਅ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਉਨ੍ਹਾਂ ਕਿਹਾ, ਇਹ ਮੰਗ ਵਧਾਉਣ ਵਾਲੀ ਇੱਕ ਬੇਹੱਦ ਮਹੱਤਵਪੂਰਨ ਨੀਤੀ ਹੈ।
ਉਦਾਹਰਨ ਵਜੋਂ, ਜੇਕਰ ਕੋਈ ਕੰਪਨੀ 60,000 ਡਾਲਰ ਦੀ ਕੀਮਤ ਵਾਲੀ 5V ਖਰੀਦਦੀ ਹੈ, ਤਾਂ ਉਸ ਨੂੰ ਹੁਣ ਪਹਿਲਾਂ ਦੇ ਮੁਕਾਬਲੇ ਸਾਲਾਨਾ 1800 ਡਾਲਰ ਘੱਟ ਟੈਕਸ ਦੇਣਾ ਪਵੇਗਾ। ਦੂਜੇ ਪਾਸੇ, ਉਸੇ ਕੀਮਤ ਵਾਲੀ ਪੈਟਰੋਲ ਜਾਂ ਡੀਜ਼ਲ ਕਾਰ ’ਤੇ 1680 ਡਾਲਰ ਵਧੇਰੇ ਟੈਕਸ ਦੇਣਾ ਪਵੇਗਾ। ਕੋਰਸਨ ਨੇ ਦੱਸਿਆ, ਜਦੋਂ ਕੋਈ ਕੰਪਨੀ ਆਪਣੇ ਪੂਰੇ ਕਾਰੋਬਾਰੀ ਖਰਚਿਆਂ ਦੇ ਨਜ਼ਰੀਏ ਤੋਂ ਦੇਖਦੀ ਹੈ, ਤਾਂ ਇਹ ਇੱਕ ਬਹੁਤ ਵੱਡੀ ਬੱਚਤ ਹੈ।