ਨਿਊਜ਼ੀਲੈਂਡ: ਸਥਾਨਕ ਲੋਕਾਂ ਦੇ ਇੱਕ ਗਰੁੱਪ ਨੇ ਫਿਰ ਨਗਰ ਕੀਰਤਨ ’ਚ ਖਲਲ ਪਾਉਣ ਦੀ ਕੀਤੀ ਕੋਸ਼ਿਸ਼
ਹਰਜਿੰਦਰ ਸਿੰਘ ਬਸਿਆਲਾ
ਬਾਬੂਸ਼ਾਹੀ ਨੈਟਵਰਕ
ਔਕਲੈਂਡ, 11 ਜਨਵਰੀ, 2026: ਸਥਾਨਕ ਲੋਕਾਂ ਨੇ ਇਥੇ ਨਗਰ ਕੀਰਤਨ ਵਿਚ ਫਿਰ ਤੋਂ ਖਲਲ ਪਾਉਣ ਦੀ ਕੋਸ਼ਿਸ਼ ਕੀਤੀ। ਇਹ ਮਾਓਰੀ ਲੋਕ ਪਹਿਲਾਂ ਦੀ ਤਰ੍ਹਾਂ ਨੀਲੇ ਰੰਗ ਦੇ ਕੱਪੜੇ ਅਤੇ ਬੈਨਰ
ਲੈ ਕੇ ਆਏ ਸਾਹਮਣੇ-ਹਾਕਾ ਕੀਤਾ ਤੇ ਚਲੇ ਗਏ।
ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਤੋਂ ਸਜਿਆ ਕੀਰਤਨ ਜਦੋਂ ਪਹਿਲੇ ਪੜਾਅ ਤੋਂ ਬਾਅਦ ਅੱਗੇ ਵਧਿਆ ਤਾਂ ਪਤਾ ਲੱਗਾ ਕਿ ਵਾਪਸੀ ਵਾਲੇ ਰਾਹ ਉਤੇ ਉਹੀ ਸ਼ਰਾਰਤੀ ਅਨਸਰ ਜਿਨ੍ਹਾਂ ਨੇ ਪਹਿਲਾਂ ਔਕਲੈਂਡ ਵਿਖੇ ਨਗਰ ਕੀਰਤਨ ਦੇ ਵਿਚ ਖਲਲ ਪਾਇਆ ਸੀ ਇਕੱਤਰ ਹੋਏ ਹਨ ਤਾਂ ਪੁਲਿਸ ਨੇ ਨਗਰ ਕੀਰਤਨ ਦਾ ਰੂਟ ਬਦਲਣ ਦੀ ਸਲਾਹ ਦਿੱਤੀ।
.jpg)
ਨਗਰ ਕੀਰਤਨ ਗੁਰੂ ਦੇ ਜਸ ਗਾਉਂਦਾ ਅੱਗੇ ਵਧਿਆ ਐਨੇ ਨੂੰ ਓਹ ਸ਼ਰਾਰਤੀ ਦੂਜੇ ਪਾਸੇ ਹੋ ਕੇ ਪਹਿਲਾਂ ਹੀ ਆਪਣਾ ਹਾਕਾ ਕਰਨ ਲੱਗੇ। ਪੁਲਿਸ ਨੇ ਆਪਣੀ ਲਾਈਨ ਬਣਾ ਲਈ ਅਤੇ ਹੋਰ ਸੰਗਤ ਵੀ ਸੁਚੇਤ ਹੋ ਗਈ ਸੀ। ਕੁਝ ਮਿੰਟਾ ਦਾ ਹਾਕਾ ਕਰਕੇ ਉਹ ਖਿਸਕ ਗਏ ਅਤੇ ਨਗਰ ਕੀਰਤਨ ਸਫਲਤਾ ਪੂਰਵਕ ਗੁਰਦੁਆਰਾ ਸਾਹਿਬ ਬਿਨਾਂ ਕਿਸੇ ਬੇਅਦਬੀ ਦੇ ਪਹੁੰਚ ਗਿਆ। ਸਿੱਖ ਕੌਂਸਿਲ ਆਫ ਨਿਊਜ਼ੀਲੈਂਡ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਔਕਲੈਂਡ ਦੇ ਮੁਕਾਬਲੇ ਬਿਲਕੁਲ ਨਾ ਮਾਤਰ ਖਲਲ ਸੀ। ਸਮੂਹ ਸੰਗਤ ਬੜੇ ਆਰਾਮ ਨਾਲ ਵਾਪਿਸ ਪਹੁੰਚੀ। ਹਾਕਾ ਕਰਕੇ ਨੌਜਵਾਨ ਚਲੇ ਗਏ। ਪੁਲਿਸ ਨੇ ਸੰਜਮ ਦੇ ਨਾਲ ਸਾਰੀ ਸਥਿਤੀ ਨੂੰ ਕਾਬੂ ਕੀਤਾ।
ਵਰਨਣਯੋਗ ਹੈ ਕਿ ਇਸਦੇ ਪਿੱਛੇ ਬ੍ਰਾਇਨ ਟਾਮਾਕੀ ਨਾਂਅ ਦਾ ਸਖਸ਼ ਹੈ ਅਤੇ ਉਸਨੇ ਇਸ ਸਬੰਧੀ ਕਈ ਪੋਸਟਾਂ ਅੱਜ ਪਾਈਆਂ।