ਵੱਡੀ ਖ਼ਬਰ: ਦਿੱਲੀ ਵਿਧਾਨ ਸਭਾ ਵੱਲੋਂ ਜਲੰਧਰ ਪੁਲਿਸ ਨੂੰ ਨੋਟਿਸ; ਆਤਿਸ਼ੀ ਦੀ ਵੀਡੀਓ ਮਾਮਲੇ 'ਚ ਮੰਗਿਆ ਜਵਾਬ
Babushahi Network
ਨਵੀਂ ਦਿੱਲੀ 10 ਜਨਵਰੀ 2026- ਦਿੱਲੀ ਵਿਧਾਨ ਸਭਾ ਸਕੱਤਰੇਤ ਨੇ ਜਲੰਧਰ ਪੁਲਿਸ ਕਮਿਸ਼ਨਰ ਨੂੰ ਇੱਕ ਨੋਟਿਸ ਜਾਰੀ ਕਰਕੇ ਦਿੱਲੀ ਦੀ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨਾਲ ਸਬੰਧਤ ਇੱਕ ਵੀਡੀਓ ਕਲਿੱਪ ਮਾਮਲੇ ਵਿੱਚ ਦਰਜ FIR 'ਤੇ ਸਖ਼ਤ ਸਟੈਂਡ ਲਿਆ ਹੈ।
ਦਰਅਸਲ, ਦਿੱਲੀ ਵਿਧਾਨ ਸਭਾ ਦੀ 6 ਜਨਵਰੀ 2026 ਦੀ ਕਾਰਵਾਈ ਦੀ ਇੱਕ ਵੀਡੀਓ ਸਬੰਧੀ ਬੀਤੇ ਦਿਨੀਂ ਜਲੰਧਰ ਵਿੱਚ FIR ਦਰਜ ਕੀਤੀ ਗਈ ਸੀ। ਜਲੰਧਰ ਪੁਲਿਸ ਅਤੇ ਇਸ ਵਿੱਚ ਆਮ ਆਦਮੀ ਪਾਰਟੀ (ਸੱਤਾਧਿਰ ਪੰਜਾਬ) ਨੇ ਦਾਅਵਾ ਕੀਤਾ ਸੀ ਕਿ ਫੋਰੈਂਸਿਕ ਜਾਂਚ ਵਿੱਚ ਪਾਇਆ ਗਿਆ ਕਿ ਆਤਿਸ਼ੀ ਦੀ ਉਕਤ ਵੀਡੀਓ ਨਾਲ ਜਾਣਬੁੱਝ ਕੇ ਛੇੜਛਾੜ (Doctored) ਕੀਤੀ ਗਈ ਸੀ।
ਹਾਲਾਂਕਿ ਇਸ ਸਾਰੇ ਮਾਮਲੇ ਤੇ ਹੁਣ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਪੰਜਾਬ ਪੁਲਿਸ ਦੀ ਦਖ਼ਲਅੰਦਾਜ਼ੀ 'ਤੇ ਗੰਭੀਰ ਚਿੰਤਾ ਪ੍ਰਗਟਾਈ ਹੈ, ਕਿਉਂਕਿ ਵਿਧਾਨ ਸਭਾ ਦੀ ਕਾਰਵਾਈ ਸਦਨ ਦਾ ਨਿੱਜੀ ਮਾਮਲਾ ਹੁੰਦੀ ਹੈ।
ਦਿੱਲੀ ਵਿਧਾਨ ਸਭਾ ਸਕੱਤਰੇਤ ਨੇ ਜਲੰਧਰ ਪੁਲਿਸ ਨੂੰ ਹਦਾਇਤ ਕੀਤੀ ਹੈ ਕਿ ਉਹ 48 ਘੰਟਿਆਂ ਦੇ ਅੰਦਰ (12 ਜਨਵਰੀ 2026 ਤੱਕ) ਆਪਣਾ ਲਿਖਤੀ ਸਪੱਸ਼ਟੀਕਰਨ ਅਤੇ ਸਾਰੇ ਸਬੰਧਤ ਦਸਤਾਵੇਜ਼ ਸਕੱਤਰੇਤ ਕੋਲ ਜਮ੍ਹਾਂ ਕਰਵਾਉਣ। ਇਹ ਸਾਰਾ ਮਾਮਲਾ ਪਹਿਲਾਂ ਹੀ ਦਿੱਲੀ ਵਿਧਾਨ ਸਭਾ ਦੀ 'ਵਿਸ਼ੇਸ਼ ਅਧਿਕਾਰ ਕਮੇਟੀ' (Committee of Privileges) ਕੋਲ ਵਿਚਾਰ ਅਧੀਨ ਹੈ।