← Go Back
ਕੈਨੇਡਾ ਵੱਲੋਂ ਮੁੰਬਈ ’ਚ ਨਵੇਂ ਕੌਂਸਲਰ ਜਨਰਲ ਦੀ ਨਿਯੁਕਤੀ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 2 ਅਗਸਤ, 2025: ਕੈਨੇਡਾ ਨੇ ਜੈਫ ਡੇਵਿਡ ਨੂੰ ਮੁੰਬਈ ਵਿਚ ਨਵਾਂ ਕੌਂਸਲਰ ਜਨਰਲ ਨਿਯੁਕਤ ਕਰ ਦਿੱਤਾ ਹੈ। ਇਹ ਨਿਯੁਕਤੀ ਬੀਤੇ ਸਮੇਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਰਮਿਆਨ ਹੋਈ ਮੀਟਿੰਗ ਵਿਚ ਸੰਬੰਧ ਸੁਧਾਰਨ ਲਈ ਲਏ ਫੈਸਲੇ ਤੋਂ ਬਾਅਦ ਹੋਈ ਹੈ। ਕੈਨੇਡਾ ਦੇ ਇਸ ਤੋਂ ਪਹਿਲਾਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਅਤਿਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤ ਸਰਦਾਰ ਦੇ ਏਜੰਟਾਂ ਦੇ ਸ਼ਾਮਲ ਹੋਣ ਦਾ ਬਿਆਨ ਦੇਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਸੰਬੰਧ ਬਹੁਤ ਖਰਾਬ ਹੋ ਗਏ ਸਨ ਤੇ ਦੋਵਾਂ ਮੁਲਕਾਂ ਨੇ ਇਕ ਦੂਜੇ ਦੇ ਡਿਪਲੋਮੈਟ ਕੱਢ ਦਿੱਤੇ ਸਨ। ਹੁਣ ਕਾਰਨੀ ਤੇ ਮੋਦੀ ਵੱਲੋਂ ਸੰਬੰਧ ਸੁਧਾਰਨ ਲਈ ਯਤਨ ਕੀਤੇ ਜਾ ਰਹੇ ਹਨ।
Total Responses : 5707