ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਦੇ ਵੋਟਰਾਂ ਦੀ ਮੈਪਿੰਗ ਮੁਹਿੰਮ ਜਾਰੀ
ਅਸ਼ੋਕ ਵਰਮਾ
ਬਠਿੰਡਾ, 28 ਫਰਵਰੀ 2026 : ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਜ਼ੇਸ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ, 92-ਬਠਿੰਡਾ (ਸ਼ਹਿਰੀ) ਸ. ਬਲਕਰਨ ਸਿੰਘ ਮਾਹਲ ਵੱਲੋਂ ਦੱਸਿਆ ਗਿਆ ਹੈ ਕਿ ਹਲਕੇ ਵਿੱਚ ਵੋਟਰਾਂ ਦੀ ਮੈਪਿੰਗ ਸਬੰਧੀ ਚਲਾਈ ਗਈ ਵਿਸ਼ੇਸ਼ ਮੁਹਿੰਮ ਜਾਰੀ ਹੈ। ਮੈਪਿੰਗ ਦੀ ਪ੍ਰਤੀਸ਼ਤ ਦਰ ਨੂੰ ਵਧਾਉਣ ਲਈ ਸੈਕਟਰ ਅਫਸਰਾਂ, ਬੀ.ਐਲ.ਓਜ਼ ਅਤੇ ਸਵੀਪ ਟੀਮਾਂ ਨੂੰ ਸਾਂਝੇ ਤੌਰ ‘ਤੇ ਕੈਂਪ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਐਸ.ਆਈ.ਆਰ ਕੈਂਪ ਦੌਰਾਨ 2 ਮਾਰਚ ਦਿਨ ਸੋਮਵਾਰ ਸ੍ਰੀ ਅਮਨਦੀਪ ਸਿੰਘ ਮੋਬਾਇਲ ਨੰਬਰ 98788-26280 ਵੱਲੋਂ ਬੂਥ ਨੰਬਰ 49 ਤੋਂ 57 ਤੱਕ ਅਤੇ ਦਰਸ਼ਨ ਗੋਪਾਲ ਗਰਗ ਮੋਬਾਇਲ ਨੰਬਰ 70095-14507 ਵੱਲੋਂ ਬੂਥ ਨੰਬਰ 164, 173, 175,177, 178,183, 184, 185, 186, 187 ਦੇ ਵੋਟਰਾਂ ਦੀ ਮੈਪਿੰਗ ਕਰਵਾਈ ਜਾਵੇਗੀ।
ਇਸੇ ਤਰ੍ਹਾਂ 3 ਮਾਰਚ ਦਿਨ ਮੰਗਲਵਾਰ ਨੂੰ ਸ਼੍ਰੀ ਕਮਲ ਗਰਗ ਮੋਬਾਈਲ 94646-62772 ਵੱਲੋਂ ਬੂਥ ਨੰਬਰ 58 ਤੋਂ ਲੈਕੇ 65 ਤੱਕ ਅਤੇ ਸ੍ਰੀ ਸੁਰਿੰਦਰ ਵਰਮਾ ਮੋਬਾਇਲ ਨੰਬਰ 89683-85600 ਵੱਲੋਂ ਬੂਥ ਨੰਬਰ 174,176,179,180,181,182,188,189 ਅਤੇ 190 ਦੇ ਵੋਟਰਾਂ ਦੀ ਮੈਪਿੰਗ ਕੀਤੀ ਜਾਵੇਗੀ।
5 ਮਾਰਚ ਦਿਨ ਵੀਰਵਾਰ ਨੂੰ ਸ਼੍ਰੀ ਹਰਮਨਦੀਪ ਸਿੰਘ, ਮੋਬਾਈਲ ਨੰਬਰ 94656-09961 ਵੱਲੋਂ ਬੂਥ ਨੰਬਰ 66 ਤੋਂ ਲੈਕੇ 75 ਤੱਕ ਅਤੇ ਸ੍ਰੀ ਜਗਦੀਪ ਸਿੰਘ ਮੋਬਾਇਲ ਨੰਬਰ 94173-44464 ਵੱਲੋਂ ਬੂਥ ਨੰਬਰ 191, 192,194, 198,201,204,205,206 ਅਤੇ 207 ਦੇ ਵੋਟਰਾਂ ਦੀ ਮੈਪਿੰਗ ਯਕੀਨੀ ਬਣਾਈ ਜਾਵੇਗੀ।
6 ਮਾਰਚ ਦਿਨ ਸੁੱਕਰਵਾਰ ਨੂੰ ਸ੍ਰੀ ਜਸਵਿੰਦਰ ਸਿੰਘ ਮੋਬਾਇਲ ਨੰਬਰ 94785-48709 ਵੱਲੋਂ ਬੂਥ ਨੰਬਰ 76 ਤੋਂ 85 ਤੱਕ ਅਤੇ ਸ੍ਰੀ ਅਸ਼ਿਤ ਕੁਮਾਰ ਸ਼ਰਮਾ ਮੋਬਾਇਲ ਨੰਬਰ 90217-25268 ਵੱਲੋਂ ਬੂਥ ਨੰਬਰ 195,196,224,225,226,227,241,242,243 ਅਤੇ 244 ਦੇ ਵੋਟਰਾਂ ਦੀ ਮੈਪਿੰਗ ਕੀਤੀ ਜਾਵੇਗੀ।
ਚੋਣਕਾਰ ਰਜਿਸਟਰੇਸ਼ਨ ਅਫਸਰ ਨੇ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਦੇ ਸਬੰਧਤ ਬੂਥਾਂ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਿਤ ਤਾਰੀਖਾਂ ਨੂੰ ਕੈਂਪ ਵਿੱਚ ਪਹੁੰਚ ਕੇ ਆਪਣੀ ਮੈਪਿੰਗ ਜ਼ਰੂਰ ਕਰਵਾਕੇ ਲੋਕਤੰਤਰਕ ਪ੍ਰਕਿਰਿਆ ਵਿੱਚ ਆਪਣਾ ਯੋਗਦਾਨ ਪਾਓਣ।
Click to Follow Babushahi Facebook Page →