ਆਲ ਇੰਡੀਆ ਇੰਟਰ ਯੂਨੀਵਰਸਿਟੀ ਕੁਸ਼ਤੀ ਮੁਕਾਬਲਿਆਂ ਵਿਚ ਚਮਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਪਹਿਲਵਾਨ, ਦੀਪਾਂਸ਼ੂ ਨੇ ਗ੍ਰੀਕੋ ਰੋਮਨ ਦੇ ਕੁਸ਼ਤੀ ਮੁਕਾਬਲੇ ਵਿਚ ਦੀਪਾਂਸ਼ੂ ਅਤੇ ਫਰੀਸਟਾਈਲ ਵਿਚ ਪਾਰਸ ਨੇ ਜਿੱਤਿਆ ਸੋਨੇ ਦਾ ਤਮਗਾ
ਚੰਡੀਗੜ੍ਹ ਯੂਨੀਵਰਸਿਟੀ 'ਚ ਹੋਈ ਆਲ—ਇੰਡੀਆ ਇੰਟਰ—ਯੂਨੀਵਰਸਿਟੀ ਕੁਸ਼ਤੀ ਮੁਕਾਬਲਿਆਂ ਵਿਚ 200 ਤੋਂ ਵੱਧ ਯੂਨੀਵਰਸਿਟੀਆਂ ਦੇ 2700 ਪਹਿਲਵਾਨ ਲੈ ਰਹੇ ਹਿੱਸਾ, 1500 ਤੋਂ ਵੱਧ ਹੋਏ ਮੁਕਾਬਲੇ
ਕਰਨਾਟਕ ਯੂਨੀਵਰਸਿਟੀ ਦੇ ਅਭਿਸ਼ੇਕ ਨੇ ਚੰਦਰਸ਼ੇਖਰ ਯੂਨੀਵਰਸਿਟੀ,ਯੂਪੀ ਦੇ ਰਾਮ ਨਿਹਾਲ ਯਾਦਵ ਨੂੰ 11—0 ਦੇ ਫਰਕ ਨਾਲ ਹਰਾਇਆ
ਚੰਡੀਗੜ੍ਹ/ਮੋਹਾਲੀ
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਆਲ ਇੰਡੀਆ ਇੰਟਰ ਯੂਨੀਵਰਸਿਟੀ (ਏਆਈਯੂ) ਕੁਸ਼ਤੀ ਚੈਂਪੀਅਨਸਿ਼ਪ ਫਾਰ ਮੈਨਜ਼ (ਫਰੀਸਟਾਈਲ ਅਤੇ ਗ੍ਰੀਕੋ—ਰੋਮਨ) ਦੇ ਮੁਕਾਬਲੇ ਵੀਰਵਾਰ ਨੂੰ ਚੌਥੇ ਦਿਨ ਵੀ ਕਰਵਾਏ ਗਏ। ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਇਸ 5 ਦਿਨਾ ਆਲ ਇੰਡੀਆ ਇੰਟਰ—ਯੂਨੀਵਰਸਿਟੀ (ਏਆਈਯੂ) ਕੁਸ਼ਤੀ ਚੈਂਪੀਨਅਸਿ਼ਪ 'ਚ ਦੇਸ਼ ਭਰ ਦੀਆਂ 218 ਤੋਂ ਵੱਧ ਯੂਨੀਵਰਸਿਟੀਆਂ ਤੋਂ 2700 ਤੋਂ ਵੱਧ ਪਹਿਲਵਾਨ ਹਿੱਸਾ ਲੈ ਰਹੇ ਹਨ। ਹੁਣ ਤੱਕ ਕੁਸ਼ਤੀ ਦੇ ਫਰੀਸਟਾਈਲ ਅਤੇ ਗ੍ਰੀਕੋ ਰੋਮਨ ਦੋਵਾਂ ਸ਼੍ਰੇਣੀਆਂ ਵਿਚ 20 ਭਾਰ ਵਰਗਾਂ ਵਿਚ 1500 ਤੋਂ ਵੱਧ ਮੁਕਾਬਲੇ ਹੋ ਗਏ ਹਨ।
ਇਨ੍ਹਾਂ ਮੁਕਾਬਲਿਆਂ ਵਿਚ ਦੇਸ਼ ਭਰ ਵਿਚੋਂ ਪਹਿਲਵਾਨ ਆਪਣੀ ਤਾਕਤ ਤੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਪੁੱਜੇ ਹਨ। ਜਿ਼ਕਰਯੋਗ ਹੈ ਕਿ ਮੁਕਾਬਲਿਆਂ ਦੀ ਸ਼ੁਰੂਆਤ ਦੌਰਾਨ ਮੁੱਖ ਮਹਿਮਾਨ ਵਜੋਂ ਸਾਬਕਾ ਭਾਰਤੀ ਪਹਿਲਵਾਨ, ਓਲੰਪਿਕ ਮੈਡਲ ਜੇਤੂ, ਅਰਜੁਨਾ ਅਵਾਰਡੀ, ਖੇਡ ਰਤਨ ਅਤੇ ਪਦਮਸ਼੍ਰੀ ਨਾਲ ਸਨਮਾਨਿਤ ਸ਼ਖ਼ਸੀਅਤ ਯੋਗੇਸ਼ਵਰ ਦੱਤ ਸ਼ਾਮਲ ਹੋਏ ਸਨ। ਉਥੇ ਹੀ ਸਾਬਕਾ ਭਾਰਤੀ ਕਬੱਡੀ ਖਿਡਾਰੀ ਅਤੇ ਅਰਜੁਨਾ ਅਵਾਰਡੀ ਮਨਜੀਤ ਛਿੱਲਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਸੀ।
65 ਕਿਲੋਗ੍ਰਾਮ ਫਰੀਸਟਾਈਲ ਸ਼੍ਰੇਣੀ ਦੇ ਫਾਈਨਲ ਮੁਕਾਬਲੇ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਪਹਿਲਵਾਨ ਦੀਪਾਂਸ਼ੂ ਨੇ ਪੀਯੂ ਚੰਡੀਗੜ੍ਹ ਦੇ ਪਹਿਲਵਾਨ ਸਚਿਨ ਨੂੰ 10—0 ਅੰਕਾਂ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਇਸੇ ਭਾਰ ਵਰਗ ਵਿਚ ਐੱਮਡੀਯੂ, ਹਰਿਆਣਾ ਦੇ ਪਹਿਲਵਾਨ ਰੋਹਿਤ ਨੇ ਭਾਰਤੀ ਵਿਦਿਆਪੀਠ ਯੂਨੀਵਰਸਿਟੀ ਮਹਾਰਾਸ਼ਟਰ ਦੇ ਪਹਿਲਵਾਨ ਆਦਰਸ਼ ਨੂੰ 11—0 ਅੰਕਾਂ ਦੇ ਫਰਕ ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ।
79 ਕਿਲੋਗ੍ਰਾਮ ਫਰੀਸਟਾਈਲ ਸ਼੍ਰੇਣੀ ਦੇ ਫਾਈਨਲ ਮੁਕਾਬਲੇ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਪਾਰਸ ਨੇ ਐੱਮਐੱਸਬੀਯੂ ਰਾਜਸਥਾਨ ਦੇ ਪਹਿਲਵਾਨ ਅੰਕਿਤ ਨੂੰ 11—8 ਅੰਕਾਂ ਨਾਲ ਸਖ਼ਤ ਟੱਕਰ ਦਿੰਦਿਆਂ ਸੋਨੇ ਤਮਗਾ ਜਿੱਤਿਆ।ਇਸੇ ਭਾਰ ਵਰਗ ਵਿਚ ਸਿੰਘਾਨੀਆ ਯੂਨੀਵਰਸਿਟੀ ਦੇ ਪਹਿਲਵਾਨ ਵਿਜੇ ਅਤੇ ਸੀਬੀਐਲਯੂ, ਹਰਿਆਣਾ ਦੇ ਪਹਿਲਵਾਨ ਅਮਿਤ ਨੇ ਆਪਣੇ—ਆਪਣੇ ਮੈਚ ਜਿੱਤ ਕੇ ਕਾਂਸੀ ਦੇ ਤਮਗੇ ਹਾਸਲ ਕੀਤੇ।
ਚੰਡੀਗੜ੍ਹ ਯੂਨੀਵਰਸਿਟੀ ਦੇ ਪਹਿਲਵਾਨ ਕਪਿਲ ਦਲਾਲ ਨੇ ਬੀਐੱਮਯੂ, ਹਰਿਆਣਾ ਦੇ ਪਹਿਲਵਾਨ ਸਾਹਿਲ ਨੂੰ 15—7 ਅੰਕਾਂ ਦੇ ਅੰਤਰ ਨਾਲ ਹਰਾ ਕੇ 60 ਕਿਲੋਗ੍ਰਾਮ ਦੀ ਗਰੀਕੋ ਰੋਮਨ ਸ਼੍ਰੇਣੀ ਵਿਚ ਸੋਨ ਤਮਗਾ ਜਿੱਤਿਆ।ਐੱਲਪੀਯੂ, ਪੰਜਾਬ ਦੇ ਪਹਿਲਵਾਨ ਸ਼ੁਭਮ ਸ਼ਰਮਾ ਅਤੇ ਡੀਆਰਐੱਸਪੀਐੱਮ ਝਾਰਖੰਡ ਦਸ ਪਹਿਲਵਾਨ ਅਭਿਸ਼ੇਕ ਕੁਮਾਰ ਨੂੰ ਆਪਣੇ ਮੁਕਾਬਲਿਆਂ ਵਿਚ ਕਾਂਸੀ ਦੇ ਤਮਗਿਆਂ ਨਾਲ ਸਬਰ ਕਰਨਾ ਪਿਆ।
97 ਕਿਲੋਗ੍ਰਾਮ ਗਰੀਕੋ ਰੋਮਨ ਸ਼੍ਰੇਣੀ ਦੇ ਫਾਈਨਲ ਮੁਕਾਬਲੇ ਵਿਚ ਆਈਪੀ ਯੂਨੀਵਰਸਿਟੀ ਦੇ ਪਹਿਲਵਾਨ ਬਿੰਦੂ ਨੂੰ ਪੀਯੂ ਦੇ ਆਪਣੇ ਵਿਰੋਧੀ ਪਹਿਲਵਾਨ ਜਸਕਰਨ ਵਿਰੁੱਧ ਵਾਕਓਵਰ ਕਰਨ ਕਰ ਕੇ ਬਿਨ੍ਹਾਂ ਖੇਡਿਆਂ ਜੇਤੂ ਕਰਾਰ ਦਿੱਤਾ।ਇਸੇ ਸ਼੍ਰੇਣੀ ਵਿਚ ਯੂਨੀਵਰਸਿਟੀ ਆਫ਼ ਟੈਕਨਾਲੋਜੀ ਜੈਪੁਰ ਦੇ ਨਿਸ਼ਾਂਤ ਨੇ ਕਰਨਾਟਕ ਯੂਨੀਵਰਸਿਟੀ ਦੇ ਪਹਿਲਵਾਨ ਵਿਜੇ ਨੂੰ 8—0 ਅੰਕਾਂ ਨਾਲ ਹਰਾਇਆ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਪਹਿਲਵਾਨ ਸੋਨੂੰ ਨੇ ਬਾਗਲਕੋਟ ਯੂਨੀਵਰਸਿਟੀ ਕਰਨਾਟਕ ਦੇ ਪਹਿਲਵਾਨ ਵਰੂਣ ਨੂੰ 10—0 ਅੰਕਾਂ ਦੇ ਫਰਕ ਨਾਲ ਹਰਾ ਕੇ ਕਾਂਸੀ ਦੇ ਤਮਗੇ ਜਿੱਤੇ।
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਕੁਸ਼ਤੀ ਮੁਕਾਬਲਿਆਂ ਵਿਚ 125 ਕਿਲੋਗ੍ਰਾਮ ਵਰਗ ਦੇ ਕੁਸ਼ਤੀ ਫਰੀਸਟਾਈਲ ਮੁਕਾਬਲੇ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੇ ਪਹਿਲਵਾਨ ਲੱਕੀ ਦਾ ਰਾਉਂਡ ਮੁਕਾਬਲਾ ਬੀਯੂ,ਕਰਨਾਟਕਾ ਦੇ ਮਾਰੂਤੀਗੋਵਡਾ ਨਾਲ ਹੋਇਆ, ਜਿਸ ਨੂੰ 10—0 ਨਾਲ ਵੱਡੇ ਫਰਕ ਨਾਲ ਹਰਾਇਆ।ਇਸੇ ਵਰਗ ਵਿਚ ਕੁਆਰਟਰ ਫਾਈਨਲ ਕੁਸ਼ਤੀ ਮੁਕਾਬਲੇ ਵਿਚ ਸੀਯੂ ਦੇ ਪਹਿਲਵਾਨ ਲੱਕੀ ਨੇ ਜੀਯੂਜੀ ਦੇ ਪਹਿਲਵਾਨ ਰੋਹਿਤ ਨੂੰ 4—0 ਦੇ ਅੰਤਰ ਨਾਲ ਹਰਾਇਆ। ਇਸ ਤੋਂ ਇਲਾਵਾ, 125 ਕਿਲੋਗ੍ਰਾਮ ਫਰੀਸਟਾਈਲ ਦੀ ਪ੍ਰੀ ਕੁਆਰਟਰ ਕੁਸ਼ਤੀ ਮੁਕਾਬਲਿਆਂ ਵਿਚ ਆਰਐੱਮਪੀਐੱਸ,ਯੂਪੀ ਦੇ ਪਹਿਲਵਾਨ ਪ੍ਰਸ਼ਾਂਤ ਨੇ ਪੀਯੂ, ਚੰਡੀਗੜ੍ਹ ਦੇ ਪਹਿਲਵਾਨ ਸ਼ਾਹਬਾਜ ਨੂੰ 10—0 ਦੇ ਫਰਕ ਨਾਲ ਹਰਾਇਆ।ਇਸੇ ਤਰ੍ਹਾਂ ਕੁਸ਼ਤੀ ਦੇ ਸੈਮੀਫਾਈਨਲ ਮੁਕਾਬਲਿਆਂ ਵਿਚ ਸੀਯੂ ਦੇ ਪਹਿਲਵਾਨ ਲੱਕੀ ਨੇ ਆਰਐੱਮਪੀਐੱਸ,ਯੂਪੀ ਦੇ ਪਹਿਲਵਾਨ ਪ੍ਰਸ਼ਾਂਤ ਨੂੰ 6—0 ਦੇ ਫਰਕ ਨਾਲ ਹਰਾਇਆ।ਇਸ ਦੇ ਨਾਲ ਹੀ, 125 ਕਿਲੋਗ੍ਰਾਮ ਫਰੀਸਟਾਈਲ ਦੇ ਕੁਸ਼ਤੀ ਸੈਮੀਫਾਈਨਲ ਮੁਕਾਬਲੇ ਵਿਚ ਸੀਯੂ, ਪੰਜਾਬ ਦੇ ਪਹਿਲਵਾਨ ਜਸਪੂਰਨ ਨੇ ਡੀਯੂ ਦੇ ਪਹਿਲਵਾਨ ਰੌਣਕ ਨਾਲ ਹੋਏ ਫਸਵੇਂ ਮੁਕਾਬਲੇ ਵਿਚ 2—0 ਦੇ ਫਰਕ ਨਾਲ ਹਰਾਇਆ।
70 ਕਿਲੋਗ੍ਰਾਮ ਭਾਰ ਵਰਗ ਦੇ ਫਰੀਸਟਾਈਲ ਕੁਸ਼ਤੀ ਮੁਕਾਬਲਿਆਂ ਵਿਚ ਸੀਸੀਐੱਸਯੂ, ਯੂਪੀ ਦੇ ਪਹਿਲਵਾਨ ਸੱਤਿਅਮ ਖੌਖਰ ਨੇ ਯੂਯੂ,ਦੇਹਰਾਦੂਨ ਦੇ ਪਹਿਲਵਾਨ ਆਰੀਅਨ ਸੂਦ ਨੂੰ 11—0 ਦੇ ਫਰਕ ਨਾਲ ਹਰਾਇਆ।70 ਕਿਲੋਗ੍ਰ਼ਾਮ ਵਿਚ ਰਾਉਂਡ 1 ਦੇ ਯੂਯੂ, ਦੇਹਰਾਦੂਨ ਦੇ ਪਹਿਲਵਾਨ ਮੋਹਿਤ ਦਹੀਆ ਦਾ ਮੁਕਾਬਲਾ ਏਵੀ ਦੇ ਪਹਿਲਵਾਨ ਜਰਸਿੰਘ ਜੀਵਨ ਕੁਮਾਰ ਨਾਲ ਹੋਇਆ, ਜਿਸ ਨੂੰ 10—0 ਦੇ ਫਰਕ ਨਾਲ ਹਰਾਇਆ।
ਚੰਡੀਗੜ੍ਹ ਯੂਨੀਵਰਸਿਟੀ ਦੇ ਪਹਿਲਵਾਨ ਸਾਹਿਲ ਨੇ ਫਰੀਸਟਾਈਲ ਸ਼੍ਰੇਣੀ ਦੇ 74 ਕਿਲੋਗ੍ਰਾਮ ਵਰਗ ਦੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਬਾਗਲਕੋਟ ਯੂਨੀਵਰਸਿਟੀ, ਕਰਨਾਟਕ ਦੇ ਪਹਿਲਵਾਨ ਉਮੇਸ਼ ਸਿ਼ਰਾਗੁੰਪੀ ਨੂੰ 10—0 ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗਰੀਕੋ ਰੋਮਨ ਸ਼੍ਰੇਣੀ ਦੇ 82 ਕਿਲੋਗ੍ਰਾਮ ਵਰਗ ਦੇ ਫਾਈਨਲ ਕੁਸ਼ਤੀ ਮੁਕਾਬਲੇ ਵਿਚ ਪਹਿਲਵਾਨ ਉਮੇਸ਼ ਨੇ ਜੀਯੂਜੀ ਦੇ ਪਹਿਲਵਾਨ ਵਿਜੇ ਨੂੰ 10—2 ਨਾਲ ਹਰਾਇਆ। ਇਸ ਤੋਂ ਪਹਿਲਾਂ, ਸੈਮੀਫਾਈਨਲ ਮੁਕਾਬਲੇ ਵਿਚ ਪਹਿਲਵਾਨ ਉਮੇਸ਼ ਨੇ ਸੀਬੀਐਲਯੂ, ਹਰਿਆਣਾ ਦੇ ਰਾਹੁਲ ਨੂੰ 9—0 ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।ਫਰੀਸਟਾਈਲ ਸ਼੍ਰੇਣੀ ਦੇ 70 ਕਿਲੋਗ੍ਰਾਮ ਵਰਗ ਦੇ ਰਾਉਂਡ 1 ਵਿਚ ਕਰਨਾਟਕ ਯੂਨੀਵਰਸਿਟੀ ਧਰਵਾੜ, ਕਰਨਾਟਕ ਦੇ ਪਹਿਲਵਾਨ ਅਭਿਸ਼ੇਕ ਕੁਮਾਰ ਨੇ ਜਨਨਾਇਕ ਚੰਦਰਸ਼ੇਖਰ ਯੂਨੀਵਰਸਿਟੀ ਬਲੀਆ, ਉੱਤਰ ਪ੍ਰਦੇਸ਼ ਦੇ ਪਹਿਲਵਾਨ ਰਾਮ ਨਿਹਾਲ ਯਾਦਵ ਨੂੰ 11—0 ਦੇ ਵੱਡੇ ਅੰਤਰ ਨਾਲ ਹਰਾਇਆ।
ਚੰਡੀਗੜ੍ਹ ਯੂਨੀਵਰਸਿਟੀ ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਕੁਸ਼ਤੀ ਸਿਰਫ਼ ਇੱਕ ਖੇਡ ਨਹੀਂ ਹੈ। ਬਲਕਿ ਸਾਡੇ ਦੇਸ਼ ਦੇ ਸੱਭਿਆਚਾਰ ਦਾ ਮਾਣ ਹੈ। ਸਾਡੀ ਯੂਨੀਵਰਸਿਟੀ ਨੌਜਵਾਨ ਖਿਡਾਰੀਆਂ ਨੂੰ ਰਵਾਇਤੀ ਖੇਡਾਂ ਨਾਲ ਜੋੜਨ ਲਈ ਵਚਨਬੱਧ ਹੈ।ਦੇਸ਼ ਦੀ ਤਰੱਕੀ ਤੇ ਵਿਕਾਸ ਲਈ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਸਾਡੀਆਂ ਜੜ੍ਹਾਂ ਨਾਲ ਜੁੜਨਾ ਜਰੂਰੀ ਹੈ। ਅਸੀਂ ਸਾਡੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਅਤੇ ਸਕਾਲਰਸਿ਼ਪ ਪ੍ਰਦਾਨ ਕਰ ਰਹੇ ਹਾਂ ਤਾਂ ਕਿ ਅਖਾੜੇ ਵਿਚੋਂ ਨਿਕਲ ਕੇ ਓਲੰਪਿਕ ਤਕ ਦਾ ਸਫ਼ਰ ਤੈਅ ਕਰ ਸਕਣ।
ਦੀਪਇੰਦਰ ਸਿੰਘ ਸੰਧੂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਸਾਲ 2024 ਵਿਚ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿਚ ਸਭ ਤੋਂ ਵੱਧ 71 ਮੈਡਲ ਜਿੱਤ ਕੇ ਵੱਕਾਰੀ ਮੌਲਾਨਾ ਅਬੁਲ ਕਲਾਮ ਅਜ਼ਾਦ (ਮਾਕਾ ਟਰਾਫੀ) ਜਿੱਤਣ ਵਾਲੀ ਦੇਸ਼ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਬਣੀ ਸੀ। ਇਸਦੇ ਨਾਲ ਹੀ, ਲਗਾਤਾਰ ਦੋ ਸਾਲ 2024 ਅਤੇ 2025 ਵਿਚ ਖੇਲੋ ਇੰਡੀਆ ਗੇਮਜ਼ ਜਿੱਤ ਕੇ ਚੈਂਪੀਅਨਸਿ਼ਪ ਟਰਾਫੀ ਆਪਣੇ ਨਾਮ ਕੀਤੀ ਸੀ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹੁਣ ਤੱਕ 138 ਨੈਸ਼ਨਲ ਅਤੇ 87 ਇੰਟਰਨੈਸ਼ਨਲ ਮੈਡਲਾਂ ਸਮੇਤ 610 ਮੈਡਲ ਜਿੱਤੇ ਹਨ।ਸੀਯੂ ਆਪਣੇ ਵਿਦਿਆਰਥੀ ਅਥਲੀਟਾਂ ਨੂੰ 6.5 ਕਰੋੜ ਰੁਪਏ ਦੇ ਸਲਾਨਾ ਬਜਟ ਦੇ ਨਾਲ ਸਪੋਰਟਸ ਸਕਾਲਰਸਿ਼ਪ ਵੀ ਪ੍ਰਦਾਨ ਕਰਦੀ ਹੈ। ਯੂਨੀਵਰਸਿਟੀ ਵੱਲੋਂ ਅਥਲੀਟਾਂ ਅਤੇ ਖਿਡਾਰੀਆਂ ਲਈ ਵਿਸ਼ੇਸ਼ ਡਾਈਟ, ਸਪੋਰਟਸ ਕਿੱਟਾਂ, ਸਫ਼ਰ, ਕੋਚਿੰਗ, ਹੋਸਟਲ ਅਤੇ ਹੋਰ ਸਹੂਲਤਾਂ ਵੀ ਮੁਫ਼ਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਸੀਯੂ ਵਿਚ 562 ਲੜਕੀਆਂ ਸਮੇਤ 1183 ਵਿਦਿਆਰਥੀ ਅਥਲੀਟ ਸਕਾਲਰਸਿ਼ਪ ਦਾ ਲਾਭ ਲੈ ਰਹੇ ਹਨ।