''ਕੁਦਰਤ ਤੇ ਕਾਨੂੰਨ ਦੋਨੋ ਹੀ ਲੜਕੀਆਂ ਨੂੰ ਜਨਮ ਲੈਣ ਤੇ ਪ੍ਰਾਪਤੀਆਂ ਹਾਸਲ ਕਰਨ ਲਈ ਅਧਿਕਾਰਤ ਕਰਦੇ ਹਨ''
ਪ੍ਰਮੋਦ ਭਾਰਤੀ
ਨਵਾਂਸ਼ਹਿਰ 09 ਜਨਵਰੀ ,2026
ਇੱਥੋ ਨਜ਼ਦੀਕ ਪਿੰਡ ਸੁੱਜੋਂ ਵਿਖੇ ਨਵ-ਜਨਮੀਆਂ ਧੀਆਂ ਦੀ ਲੋਹੜੀ ਪਾਉਣ ਲਈ ਪਿਆਰਾ ਸਿੰਘ ਤਰਲੋਕ ਸਿੰਘ ਗਿੱਦਾ ਵੈਲਫੇਅਰ ਸੋਸਾਇਟੀ ਵਲੋਂ ਗੁਰਦਵਾਰਾ ਸਿੰਘ ਸਭਾ ਵਿਖੇ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਮਾਜ ਸੇਵੀ ਬੁਲਾਰਿਆਂ ਨੇ ਧੀਆਂ ਪੁੱਤਰਾਂ ਨੂੰ ਬਰਾਬਰ ਪਿਆਰ ਸਤਿਕਾਰ ਅਤੇ ਮੌਕੇ ਦੇਣ ਤੇ ਜੋਰ ਦਿੱਤਾ। ਜੇ.ਐਸ.ਗਿੱਦਾ ਪ੍ਰਧਾਨ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ, ਤਰਸੇਮ ਪਠਲਾਵਾ ਵਿੱਤ ਸਕੱਤਰ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਦੇਸ ਰਾਜ ਬਾਲੀ ਸਕੱਤਰ ਉਪਕਾਰ ਸੋਸਾਇਟੀ ਨੇ ਵਿਚਾਰ ਰੱਖਦਿਆਂ ਆਖਿਆ ਕਿ ਸਮਾਜ ਸੇਵੀ ਸੰਸਥਾਵਾਂ ਤਾਂ ਬੁਰਾਈਆਂ ਦੀ ਰੋਕਥਾਮ ਲਈ ਜਾਗਰੂਕਤਾ ਹੀ ਕਰ ਸਕਦੀਆਂ ਹਨ ਪਰ ਬੁਰਾਈਆਂ ਵਿੱਚ ਲੱਗੇ ਹੋਏ ਤੱਤਾਂ ਤੇ ਕਾਨੂੰਨੀ ਸਖਤੀ ਕਰਨੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੁੰਦੀ ਹੈ। ਜਦੋਂ ਪ੍ਰਸ਼ਾਸਨ ਸਮਾਜ ਸੇਵੀ ਸੰਸਥਾਵਾਂ ਤੇ ਸਬੰਧਤ ਵਿਭਾਗਾਂ ਤੇ ਅਧਾਰਿਤ ਸਰਕਾਰੀ ਮਸੀਨਰੀ ਨੂੰ ਨਾਲ੍ਹ ਲੈ ਕੇ ਚੱਲਦਾ ਹੈ ਤਾਂ ਉਹ ਨਵਾਂਸ਼ਹਿਰ ਮਾਡਲ ਬਣ ਜਾਂਦਾ ਹੈ। ਸਿਵਲ ਸਰਜਨ ਦਫਤਰ ਅਨੁਸਾਰ ਲੰਗੇ ਸਾਲ ਜਿਲ੍ਹੇ ਵਿੱਚ ਇੱਕ ਸਾਲ ਦੀ ਉਮਰ ਵਿੱਚ ਔਸਤ ਲਿੰਗ ਅਨੁਪਾਤ 923 ਲੜਕੀਆਂ ਪ੍ਰਤੀ ਇੱਕ ਹਜਾਰ ਲੜਕੇ ਸੀ ਜਦਕਿ ਨਵੰਬਰ ਮਹੀਨੇ ਇਹ ਅਨੁਪਾਤ 1025 ਲੜਕੀਆਂ ਪ੍ਰਤੀ ਹਜਾਰ ਲੜਕੇ ਦਰਜ਼ ਕੀਤਾ ਗਿਆ ਸੀ । ਪਿੰਡ ਵਿੱਚ ਨਵ-ਜਨਮੀਆਂ ਸੱਤ ਧੀਆਂ ਵਰਿੰਦਰ ਜੋਸ਼ੀ , ਸਿਦਕ ਕੌਰ, ਪਰਨਾਜ਼ ਕੌਰ, ਮੰਨਤ ਕੌਰ, ਅੰਸਿਕਾ ਕੁਮਾਰੀ , ਰਵਨੂਰ ਕੌਰ ਤੇ ਹਰਗੁਨ ਕੌਰ ਨੂੰ ਏਕ-ਨੂਰ ਤੇ ਉਪਕਾਰ ਤੋਹਫੇ ਅਤੇ ਆਯੋਜਿਕ ਸੰਸਥਾ ਵਲੋਂ ਇੱਕਵੰਜਾ ਸੌ ਰੁਪਏ ਪ੍ਰਤੀ ਬੱਚੀ ਸ਼ਗਨ ਦਿੱਤੇ ਗਏ ਜਦ ਕਿ ਪਿੰਡ ਦੇ ਨੌਜਵਾਨ ਮਾਪੇ ਕਮਲਜੀਤ ਸਿੰਘ ਟੋਨੀ ਤੇ ਗੁਰਪ੍ਰੀਤ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜੋ ਆਪਣੀਆਂ ਤਿੰਨ ਧੀਆਂ ਜੈਸਮੀਨ , ਪ੍ਰਭਜੋਤ ਤੇ ਅਮਨਜੋਤ ਦਾ ਪਾਲਣ-ਪੋਸਣ ਨਿਵੇਕਲੇ ਤੇ ਪ੍ਰਸੰਸਾਯੋਗ ਤਰੀਕੇ ਨਾਲ੍ਹ ਕਰ ਰਹੇ ਹਨ। ਆਯੋਜਿਕ ਸੰਸਥਾ ਵਲੋਂ ਏਕ ਨੂਰ ਸਵੈ ਸੇਵੀ ਸੰਸਥਾ, ਗੁਰਦੁਆਰਾ ਪ੍ਰਬੰਧਕ ਕਮੇਟੀ, ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨਵਾਂਸ਼ਹਿਰ ਤੇ ਸਮਾਜ ਭਲਾਈ ਸਵੈ-ਸੇਵੀ ਸੰਸਥਾ ਸੁੱਜੋਂ ਅਤੇ ਸਮਾਜ ਸੇਵਕਾਂ ਨੂੰ ਸਨਮਾਨਿਤ ਕੀਤਾ ਗਿਆ। ਹਾਜਰ ਸ਼ਖ਼ਸੀਅਤਾਂ ਵਿੱਚ ਭਾਈ ਗੁਰਦੀਪ ਸਿੰਘ, ਜੇ.ਐਸ.ਗਿੱਦਾ, ਰਘਬੀਰ ਸਿੰਘ ਗਿੱਦਾ, ਜਸਵੀਰ ਸਿੰਘ ਜੱਸੀ, ਅੰਗਰੇਜ਼ ਸਿੰਘ ਗਿੱਦਾ, ਅਮਰੀਕ ਸਿੰਘ ਗਿੱਦਾ, ਦੇਸ ਰਾਜ ਬਾਲੀ, ਬੀਰਬਲ ਤੱਖੀ, ਕੁਲਵਿੰਦਰ ਕੌਰ ਗਿੱਦਾ, ਮਹਿੰਦਰ ਸਿੰਘ ਚੌਹੜ੍ਹ, ਭੁਪਿੰਦਰ ਸਿੰਘ ਸੁੱਖਾ, ਦਵਿੰਦਰ ਸਿੰਘ ਸੁੱਖਾ, ਡਾ.ਅਵਤਾਰ ਸਿੰਘ , ਇੰਦਰਜੀਤ ਸਿੰਘ ਵਾਰੀਆ, ਕੁਲਵਿੰਦਰ ਕੌਰ ਵਾਰੀਆ, ਤਰਸੇਮ ਪਠਲਾਵਾ, ਤਰਲੋਚਨ ਪਠਲਾਵਾ, ਹਰਜੀਤ ਸਿੰਘ ਜੀਤਾ, ਬਲਵਿੰਦਰ ਕੌਰ, ਹਰਪ੍ਰੀਤ ਕੌਰ, ਸਾਰਿਕਾ ਸੋਨੀ, ਕੁਲਵੰਤ ਕੌਰ, ਬਲਵੀਰ ਕੌਰ ਗਿੱਦਾ, ਊਸ਼ਾ ਰਾਣੀ, ਹਰਪ੍ਰੀਤ ਕੌਰ, ਰਤਨਾ, ਜਸਵਿੰਦਰ ਕੌਰ, ਕਮਲਜੀਤ ਕੌਰ ਨੌਰਾ, ਸੂਰਾਂਪੁਰ ਤੋਂ ਪਰਮਜੀਤ ਸਿੰਘ , ਅਮਰਜੀਤ ਸਿੰਘ, ਆਤਮਾ ਸਿੰਘ, ਸਿਮਰਨਪ੍ਰੀਤ ਕੌਰ ਤੇ ਸਰਬਜੋਤ ਸਿੰਘ, ਆਂਗਣਵਾੜੀ ਵਰਕਰ ਸੁਖਵਿੰਦਰ ਕੌਰ, ਅਮਰਜੀਤ ਕੌਰ, ਉਪਕਾਰ ਮਹਿਲਾਵਾਂ ਹਰਬੰਸ ਕੌਰ, ਜਯੋਤੀ ਬੱਗਾ, ਰਾਜਿੰਦਰ ਕੌਰ ਗਿੱਦਾ, ਪਲਵਿੰਦਰ ਕੌਰ ਬਡਵਾਲ੍ਹ, ਕਮਲਜੀਤ ਕੌਰ, ਸ਼ਮਾਂ ਮਲਹੱਣ, ਜਸਵਿੰਦਰ ਕੌਰ ਢੱਲ, ਦਰਸ਼ਨ ਕੌਰ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਹਰਪਾਲ ਸਿੰਘ ਹੰਸਰੋਂ, ਹਰਬੰਸ ਸਿੰਘ ਸੁੱਜੋਂ, ਗੁਰੂ ਕੀ ਰਸੋਈ ਤੋਂ ਸਤਨਾਮ ਸਿੰਘ ਹਾਜਰ ਸਨ। ਸਮਾਗਮ ਉਪ੍ਰੰਤ ਗੁਰੂ ਦੇ ਲੰਗਰ ਵਰਤਾਏ ਗਏ।