ਤਸਵੀਰ ਧੰਨਵਾਦ ਸਹਿਤ ਰੋਜ਼ਾਨਾਂ ਅਜੀਤ ’ਚੋਂ
ਭਗਵੰਤ ਮਾਨ, ਕੇਜਰੀਵਾਲ ਤੇ ਸਿਸੋਦੀਆ ਡਾ. ਹਮਦਰਦ ਦੇ ਘਰ ਪਹੁੰਚੇ
ਬਾਬੂਸ਼ਾਹੀ ਨੈਟਵਰਕ
ਜਲੰਧਰ, 8 ਜਨਵਰੀ, 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਬੀਤੇ ਦਿਨ ਜਲੰਧਰ ਫੇਰੀ ਦੌਰਾਨ ਅਜੀਤ ਅਖ਼ਬਾਰ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਘਰ ਪਹੁੰਚੇ।
ਤਿੰਨਾਂ ਆਗੂਆਂ ਨੇ ਡਾ. ਹਮਦਰਦ ਦੇ ਮਾਤਾ ਜੀ ਪ੍ਰਕਾਸ਼ ਕੌਰ ਹਮਦਰਦ ਦੇ ਅਕਾਲ ਚਲਾਣੇ ’ਤੇ ਦੁੱਖ ਸਾਂਝਾ ਕੀਤਾ। ਇਸ ਮੌਕੇ ਉਹਨਾਂ ਡਾ. ਹਮਦਰਦ ਨਾਲ ਪੰਜਾਬ ਦੇ ਮਾਮਲਿਆਂ ਬਾਰੇ ਵਿਸਥਾਰ ਵਿਚ ਵਿਚਾਰ ਚਰਚਾ ਕੀਤੀ ਤੇ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਆਰੰਭੀ ਜੰਗ ਨਸ਼ਿਆਂ ਵਿਰੁੱਧ ਦੀ ਰਣਨੀਤੀ ਵੀ ਸਾਂਝੀ ਕੀਤੀ।