ਅੰੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ 'ਤੇੋਂ ਹਟਾਇਆ ਗਿਆ NSA, ਹੁਣ ਪੰਜਾਬ ਲਿਆਉਣ ਦੀ ਤਿਆਰੀ
ਰਵੀ ਜੱਖੂ
ਚੰਡੀਗੜ੍ਹ : 9 ਅਪ੍ਰੈਲ 2025 — ਵਾਰਿਸ ਪੰਜਾਬ ਦੇ ਮੁਖੀ ਅੰੰਮ੍ਰਿਤਪਾਲ ਸਿੰਘ ਦੇ ਨਜ਼ਦੀਕੀ ਸਾਥੀ ਪਪਲਪ੍ਰੀਤ ਸਿੰਘ 'ਤੇੋਂ ਰਾਸ਼ਟਰੀ ਸੁਰੱਖਿਆ ਐਕਟ (NSA) ਹਟਾ ਦਿੱਤਾ ਗਿਆ ਹੈ। ਉਹ ਇਸ ਵੇਲੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੈਦ ਹੈ, ਪਰ ਹੁਣ ਉਸਨੂੰ ਪੰਜਾਬ ਲਿਆਂਦਾ ਜਾਣ ਦੀ ਤਿਆਰੀ ਚੱਲ ਰਹੀ ਹੈ।
ਪਪਲਪ੍ਰੀਤ ਨੂੰ 2023 ਵਿੱਚ ਅੰੰਮ੍ਰਿਤਪਾਲ ਦੇ ਨਾਲ ਹੀ ਗ੍ਰਿਫਤਾਰ ਕਰਕੇ NSA ਹੇਠ ਰਾਸ਼ਟਰ ਵਿਰੋਧੀ ਗਤੀਵਿਧੀਆਂ ਦੇ ਆਰੋਪ ਲਾਏ ਗਏ ਸਨ। ਹੁਣ ਜਦਕਿ ਇਹ ਕਾਨੂੰਨੀ ਧਾਰਾ ਹਟਾ ਦਿੱਤੀ ਗਈ ਹੈ, ਉਸਨੂੰ ਸਧਾਰਨ ਮਾਮਲਿਆਂ ਹੇਠ ਮੁਕੱਦਮੇ ਦਾ ਸਾਹਮਣਾ ਕਰਨ ਲਈ ਪੰਜਾਬ ਲਿਆਂਦਾ ਜਾਵੇਗਾ।