ਪੰਜਾਬ ਅੰਦਰ ਮੁੜ ਕਾਲਾ ਦੌਰ ਹੋਇਆ ਸ਼ੁਰੂ- ਜੈ ਇੰਦਰ ਕੌਰ
ਪਟਿਆਲਾ ਵਿਖੇ ਭਾਜਪਾ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਖਿਲਾਫ ਰੋਸ਼ ਪ੍ਰਦਰਸ਼ਨ
ਪਟਿਆਲਾ 8 ਅਪ੍ਰੈਲ 2025 : ਬੀਤੀ ਰਾਤ ਜਲੰਧਰ ਵਿਖੇ ਭਾਜਪਾ ਦੇ ਸਾਬਕਾ ਕੈਬਿਨਟ ਮੰਤਰੀ ਅਤੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੇ ਘਰ ਤਕਰੀਬਨ 1.15 ਮਿੰਟ ਤੇ ਜਬਰਦਸਤ ਗ੍ਰੇਨੇਡ ਧਮਾਕਾ ਹੋਇਆ। ਜਿਸ ਦੀ ਆਵਾਜ਼ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ, ਮੌਕੇ ਤੇ ਪੁਲਿਸ ਅਧਿਕਾਰੀਆਂ ਵੱਲੋਂ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ। ਇਹ ਹਮਲਾ ਘਰ ਦੇ ਅੰਦਰ ਵੇਹੜੇ ਵਿੱਚ ਹੋਇਆ ਹੈ ਜਿਸ ਨਾਲ ਵੇਹੜੇ ਵਿੱਚ ਦਰਵਾਜੇ ਅਤੇ ਗੱਡੀ ਦੇ ਸ਼ੀਸ਼ੇ ਤੱਕ ਟੁੱਟ ਗਏ। ਇਸ ਘਟਨਾ ਦੇ ਸਬੰਧ ਵਿੱਚ ਅੱਜ ਪਟਿਆਲਾ ਦੇ ਅਨਾਰਦਾਣਾ ਚੌਕ ਵਿਖੇ ਮਹਿਲਾ ਮੋਰਚਾ ਪੰਜਾਬ ਭਾਜਪਾ ਪ੍ਰਧਾਨ ਜੈ ਇੰਦਰ ਕੌਰ ਅਤੇ ਭਾਜਪਾ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜੈ ਇੰਦਰ ਕੌਰ ਨੇ ਦੱਸਿਆ ਕਿ "ਬੀਤੀ ਰਾਤ ਸਾਡੇ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਜੀ ਦੇ ਘਰ ਜੋਂ ਗ੍ਰੇਨੇਡ ਹਮਲਾ ਹੋਇਆ ਇਹ ਬਹੁਤ ਨਿੰਦਣਯੋਗ ਘਟਨਾ ਹੈ, ਪੰਜਾਬ ਅੰਦਰ ਇਸ ਸਮੇਂ ਕਾਨੂੰਨ ਵਿਵਸਥਾ ਦੀ ਸਥਿਤੀ ਬਿਲਕੁਲ ਵਿਗੜ ਚੁੱਕੀ ਹੈ, ਕਦੇ ਧਾਰਮਿਕ ਸਥਾਨਾਂ ਤੇ ਹਮਲੇ, ਕਦੇ ਪੁਲਿਸ ਚੌਂਕੀਆਂ ਉੱਪਰ ਹਮਲੇ, ਪਿਛਲੀ ਦਿਨੀਂ ਤਾਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਦੀ ਭੰਨਤੋੜ ਕੀਤੀ ਗਈ, ਮੈਂ ਪੁੱਛਣਾ ਚਾਹੁੰਦੀ ਹਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਕੀ ਤੁਸੀ ਇਸ ਰੰਗਲੇ ਪੰਜਾਬ ਦੀ ਗੱਲ ਕਰਦੇ ਸੀ ਚੋਣਾਂ ਤੋਂ ਪਹਿਲਾ ?
ਪੰਜਾਬ ਸਰਕਾਰ ਉੱਤੇ ਟਿੱਪਣੀ ਕਰਦੇ ਹੋਏ ਜੈ ਇੰਦਰ ਕੌਰ ਬੋਲੇ "ਕਾਨੂੰਨ ਦੀ ਉਲੰਘਣਾ ਨੇ ਪੰਜਾਬ ਅੰਦਰ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ, ਇਹ ਸਭ ਘਟਨਾਵਾਂ ਤੋਂ ਸਿੱਧ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਥਿਤੀ ਨੂੰ ਸੰਭਾਲਣ ਵਿੱਚ ਅਸਮਰੱਥ ਹੈ। ਮੁੱਖ ਮੰਤਰੀ ਨੂੰ ਇਨ੍ਹਾਂ ਘਟਨਾਵਾਂ ਦੀ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ।
ਅੱਗੇ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦੇ ਜੈ ਇੰਦਰ ਕੌਰ ਨੇ ਦੱਸਿਆ ਕਿ "ਪੰਜਾਬ ਵਿੱਚ ਕਾਲਾ ਦੌਰ ਸ਼ੁਰੂ ਹੋ ਚੁੱਕਿਆ ਹੈ, ਇਸ ਤਰ੍ਹਾ ਦੇ ਗ੍ਰੇਨੇਡ ਹਮਲਿਆਂ ਦਾ ਪੰਜਾਬ ਦੇ ਅਮਨ, ਲੋਕਤੰਤਰ ਅਤੇ ਕਾਨੂੰਨ-ਵਿਵਸਥਾ 'ਤੇ ਸਿੱਧਾ ਹਮਲਾ ਹੈ। ਭਗਵੰਤ ਮਾਨ ਦੀ ਸਰਕਾਰ ਦੀ ਲਾਚਾਰੀ ਨੇ ਪੰਜਾਬ ਨੂੰ ਗੈਂਗਸਟਰਾਂ, ਹਥਿਆਰਾਂ ਅਤੇ ਧਮਾਕਿਆਂ ਦਾ ਅੱਡਾ ਬਣਾ ਦਿੱਤਾ ਹੈ। ਰਾਜਨੀਤਿਕ ਲੀਡਰਾਂ ਦੇ ਘਰ ਜਦੋਂ ਸੁਰੱਖਿਅਤ ਨਹੀਂ, ਤਾਂ ਪੰਜਾਬ ਦੀ ਆਮ ਜਨਤਾ ਦਾ ਕੀ ਬਣੇਗਾ? ਇਸ ਸਮੇਂ ਖੁਦ ਭਗਵੰਤ ਮਾਨ ਤਾਂ ਅਰਵਿੰਦ ਕੇਜਰੀਵਾਲ ਨਾਲ ਸੈਰ ਸਪਾਟਿਆ ਉੱਪਰ ਮਸਤ ਹੈ, ਦੂਜੇ ਪਾਸੇ ਪੰਜਾਬ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਅੰਤ ਵਿੱਚ ਵਿੱਚ ਜੈ ਇੰਦਰ ਕੌਰ ਨੇ ਦੱਸਿਆ ਕਿ "ਜੇਕਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਸੰਭਾਲਣ ਵਿੱਚ ਅਸਮਰਥ ਹਨ, ਤਾਂ ਉਹਨਾਂ ਨੂੰ ਤਰੁੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਅਸੀਂ ਇਸ ਗੰਭੀਰ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਹਾਂ, ਤਾਂ ਜੋ ਸੱਚ ਸਾਹਮਣੇ ਆ ਸਕੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇ।
ਇਸ ਰੋਸ਼ ਪ੍ਰਦਰਸਨ ਦੌਰਾਨ ਭਾਜਪਾ ਪਟਿਆਲਾ ਜਿਲ੍ਹਾ ਪ੍ਰਧਾਨ ਵਿਜੈ ਕੁਮਾਰ ਕੂਕਾ, ਕੌਂਸਲਰ ਵੰਦਨਾ ਜੋਸ਼ੀ,ਕੌਂਸਲਰ ਅਨੁਜ ਖੋਸਲਾ,ਜਿਲ੍ਹਾ ਯੂਥ ਪ੍ਰਧਾਨ ਨਿਖਿਲ ਕੁਮਾਰ, ਜਨਰਲ ਸਕੱਤਰ ਹਰਦੇਵ ਬੱਲੀ, ਅਤੁਲ ਜੋਸ਼ੀ, ਨਿਖਿਲ ਬਾਤਿਸ਼,ਸਾਬਕਾ ਕੌਂਸਲਰ ਸੰਦੀਪ ਮਲਹੋਤਰਾ, ਕੇ ਕੇ ਸ਼ਰਮਾ,ਸਚਿਨ ਸ਼ਰਮਾ,ਕੇ ਕੇ ਮਲਹੌਤਰਾ ਅਤੇ ਅਨਿਲ ਮੰਗਲਾ ਆਦਿ ਮੌਜੂਦ ਰਹੇ।