ਕੌਂਸਲਰ ਰਵਿੰਦਰਪਾਲ ਕੌਰ ਮਾਲਵਾ ਨੇ ਜਿੱਤ ਦੀ ਖੁਸ਼ੀ ‘ਚ ਸੁਖਮਨੀ ਸਾਹਿਬ ਦਾ ਪਾਠ ਕਰਵਾ ਕੇ ਕੀਤਾ ਸ਼ੁਕਰਾਨਾ
ਜਗਰਾਓਂ, 13 ਜੂਨ (ਦੀਪਕ ਜੈਨ)ਵਾਰਡ ਨੰਬਰ 5 ਦੇ ਨਵੇ ਬਣੇ ਕੌਂਸਲਰ ਰਵਿੰਦਰਪਾਲ ਕੌਰ ਮਾਲਵਾ ਨੇ ਆਪਣੀ ਜਿੱਤ ਦੀ ਖੁਸ਼ੀ ਵਿਚ ਆਪਣੇ ਵਾਰਡ ਅੰਦਰ ਪੈਂਦੇ ਗੁਰਦਵਾਰਾ ਸ੍ਰੀ ਗੁਰੂ ਰਾਮਦਾਸ ਸਾਹਿਬ ਵਿਖੇ ਅੱਜ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ। ਉਥੇ ਹੀ ਆਪਣੇ ਸਾਰੇ ਵਾਰਡ ਦੇ ਵੋਟਰਾਂ ਦਾ ਧੰਨਵਾਦ ਕੀਤਾ। ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰੂ ਦਾ ਕੀਰਤਨ ਹੋਇਆ ਅਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਇਸ ਮੌਕੇ ‘ਤੇ ਵਾਰਡ ਨੰਬਰ 5 ਦੇ ਸਾਰੇ ਵੋਟਰਾਂ ਦੇ ਨਾਲ-ਨਾਲ ਜਗਰਾਓਂ ਦੇ ਐਮ ਐਲ ਏ ਸਰਬਜੀਤ ਮਾਣੂੰਕੇ ਪ੍ਰੋਫੈਸਰ ਸੁੱਖਵਿੰਦਰ ਸਿੰਘ ਮਾਣੂੰਕੇ, ਸੀਨੀਅਰ ਆਪ ਨੇਤਾ ਗੋਪੀ ਸ਼ਰਮਾ
ਡਿਪਟੀ ਜੁਆਇੰਟ ਡਾਇਰੈਕਟਰ ਦਵਿੰਦਰ ਸਿੰਘ ਤੂਰ, ਈ.ਓ. ਅਮਰਿੰਦਰ ਸਿੰਘ, ਐਕਸੀਅਨ ਗੁਰਪ੍ਰੀਤਮਹਿੰਦਰ ਸਿੰਘ ਸਿੱਧੂ, ਕੌਂਸਲਰ ਕਰਮਜੀਤ ਸਿੰਘ ਕੈਂਥ, ਕੌਂਸਲਰ ਡਾਕਟਰ ਰਾਮਪ੍ਰੀਤ ਸਿੰਘ, ਕੌਂਸਲਰ ਕੁਲਵੰਤ ਕਾਮਰੇਡ, ਜ਼ਿਲਾ ਪ੍ਰਧਾਨ ਵਿਕਰਮਜੀਤ ਸਿੰਘ ਵਿੱਕੀ ਥਿੰਦ, ਸੀ.ਏ. ਬਲਪ੍ਰੀਤ ਸਿੰਘ ਮਾਲਵਾ, ਐਡਵੋਕੇਟ ਹਰਸਿਮਰਨ ਸਿੰਘ ਮਾਲਵਾ, ਐਡਵੋਕੇਟ ਕੁਲਦੀਪ ਸਿੰਘ ਘਾਗੂ, ਐਡਵੋਕੇਟ ਐਸ.ਐਸ. ਛਾਬੜਾ, ਸਰਪੰਚ ਪਾਲੀ ਡੱਲਾ, ਧਰਮਿੰਦਰ ਸਿੰਘ ਧਾਲੀਵਾਲ, ਐਡਵੋਕੇਟ ਰਾਕੇਸ਼ ਘਈ, ਡਾਕਟਰ ਦਲਜੀਤ ਸਿੰਘ, ਗੁਰਦੇਵ ਸਿੰਘ, ਟਹਿਲ ਸਿੰਘ, ਜਗਜੀਤ ਸਿੰਘ ਅਤੇ ਭਾਰੀ ਗਿਣਤੀ ਵਿਚ ਵਾਰਡ ਵਾਸੀ ਵੀ ਮੌਜੂਦ ਸਨ।