ਡੀ ਐਮ ਸੀ ਰਹੇ ਡਾ.ਦਿਆਲ ਸਰੂਪ ਦੇ ਪੋਤਰੇ ਦੇ ਜਨਮ ਦਿਨ ਮੌਕੇ ਸਪੁੱਤਰ ਵਲੋਂ ਖੂਨਦਾਨ ਕੀਤਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 12 ਜੂਨ 2026
ਸਿਹਤ ਵਿਭਾਗ ਪੰਜਾਬ ਅਧੀਨ ਡੀ ਐਮ ਸੀ ਰਹੇ ਡਾ. ਦਿਆਲ ਸਰੂਪ ਅਤੇ ਉਹਨਾਂ ਦੇ ਪ੍ਰੀਵਾਰ ਵਲੋਂ ਨੰਨ੍ਹੇ ਇਸ਼ਾਨ ਦਿਆਲ ਦਾ ਜਨਮ ਦਿਨ ਸਥਾਨਕ ਬੀ.ਡੀ.ਸੀ ਵਿਖੇ ਮਨਾਇਆ ਗਿਆ। ਇਸ ਮੌਕੇ ਨੰਨ੍ਹੇ ਦੇ ਪਿਤਾ ਸ੍ਰੀ ਤਾਹਿਰ ਦਿਆਲ ਨੇ ਖੂਨਦਾਨ ਕੀਤਾ। ਜਿਕਰ ਕਰਨਾ ਬਣਦਾ ਹੈ ਜੁੱਗ ਜੁੱਗ ਜੀਓ ਟਾਈਟਲ ਹੇਠ ਨੰਨ੍ਹੇ ਦੀ ਤਸਵੀਰ ਸੰਸਥਾ ਦੇ ਭੱਟੀ ਮੈਮੋਰੀਅਲ ਹਾਲ ਦੀ ਸ਼ਾਨ ਵਧਾ ਰਹੀ ਹੈ। ਸੰਸਥਾ ਦੇ ਆਰੰਭਿਕ ਸਮੇਂ ਤੋਂ ਬੀਟੀਓ ਰਹੇ ਡਾ.ਦਿਆਲ ਸਰੂਪ ਅੱਜਕਲ੍ਹ ਭਾਵੇਂ ਲੰਬੀ ਛੁੱਟੀ ਤੇ ਹਨ ਪਰ ਉਹ ਬਤੌਰ ਲਾਈਫ ਮੈਂਬਰ ਹਰ ਸਰਗਰਮੀ ਵਿੱਚ ਸ਼ਾਮਲ ਹੁੰਦੇ ਹਨ। ਇਸ ਮੌਕੇ ਪਰਿਵਾਰ ਵਲੋਂ ਡਾ.ਦਿਆਲ ਸਰੂਪ ਤੇ ਧਰਮਪਤਨੀ ਆਸ਼ਾ ਰਾਣੀ, ਤਾਹਿਰ ਦਿਆਲ ਤੇ ਸੋਨੀਆਂ ਦਿਆਲ ਇਸ਼ਾਨ ਦਿਆਲ ਸਮੇਤ ਮੌਜੂਦ ਰਹੇ। ਸੰਸਥਾ ਦੇ ਪ੍ਰਧਾਨ ਐਡਵੋਕੇਟ ਐਸ.ਕੇ.ਸਰੀਨ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ , ਬੀਟੀਓ ਡਾ.ਅਜੇ ਬੱਗਾ, ਨਰਿੰਦਰ ਪਾਲ, ਮੈਡਮ ਰੇਖਾ ਜੈਨ,ਮੈਡਮ ਤ੍ਰਿਪਤਾ ਜੈਨ, ਡਾ. ਸੁਖਇੰਦਰ ਕੌਰ ਨਾਗਰਾ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਮੈਨੇਜਰ ਮਨਮੀਤ ਸਿੰਘ ਤੇ ਸਟਾਫ ਹਾਜਰ ਸੀ । ਪ੍ਰਧਾਨ ਐਸ ਕੇ ਸਰੀਨ ਦੀ ਅਗਵਾਈ ਵਿੱਚ ਸੰਸਥਾ ਵਲੋਂ ਦਿਆਲ ਪ੍ਰੀਵਾਰ ਨੂੰ ਨੰਨ੍ਹੇ ਇਸ਼ਾਨ ਦਿਆਲ ਦਾ ਜਨਮ ਦਿਨ ਭਵਨ ਤੇ ਮਨਾਉਣ ਲਈ ਧੰਨਵਾਦ ਕਰਦਿਆਂ ਨਿੱਘੀਆਂ ਵਧਾਈਆਂ ਅਤੇ ਸ਼ੁੱਭ- ਕਾਮਨਾਵਾਂ ਦਿੱਤੀਆਂ ਗਈਆਂ।