BREAKING: ਲੁਧਿਆਣਾ ਦੇ ਕਮਿਸ਼ਨਰ ਨਗਰ ਨਿਗਮ ਦਾ ਤਬਾਦਲਾ, ਪੜ੍ਹੋ ਹੁਣ ਕਿਸਨੂੰ ਮਿਲੀ ਜ਼ਿੰਮੇਵਾਰੀ?
IAS ਓਜਸਵੀ ਬਣੇ ਲੁਧਿਆਣਾ ਨਗਰ ਨਿਗਮ ਦੇ ਨਵੇਂ ਕਮਿਸ਼ਨਰ
ਗਲੈਡਾ (GLADA) ਦੇ Additional Chief Administrator ਵਜੋਂ ਸੇਵਾਵਾਂ ਨਿਭਾ ਰਹੇ ਸਨ IAS ਓਜਸਵੀ
ਸੁਖਮਿੰਦਰ ਭੰਗੂ
ਚੰਡੀਗੜ੍ਹ/ਲੁਧਿਆਣਾ, 13 ਜੂਨ 2026- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਇੱਕ ਅਹਿਮ ਤਬਦੀਲੀ ਕਰਦਿਆਂ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਦੀ ਬਦਲੀ ਕੀਤੀ ਗਈ ਹੈ। ਸਾਲ 2020 ਬੈਚ ਦੇ IAS ਅਫ਼ਸਰ ਓਜਸਵੀ ਨੂੰ ਲੁਧਿਆਣਾ ਨਗਰ ਨਿਗਮ (Municipal Corporation, Ludhiana) ਦਾ ਨਵਾਂ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਉਹ ਮੌਜੂਦਾ ਕਮਿਸ਼ਨਰ ਸ੍ਰੀਮਤੀ ਨੀਰੂ ਕਾਤਿਆਲ ਗੁਪਤਾ (IAS) ਦੀ ਜਗ੍ਹਾ 'ਤੇ ਇਹ ਅਹੁਦਾ ਸੰਭਾਲਣਗੇ।

ਪੰਜਾਬ ਸਰਕਾਰ ਦੇ ਮੁੱਖ ਸਕੱਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ, IAS ਓਜਸਵੀ ਦੀਆਂ ਸੇਵਾਵਾਂ ਹੁਣ ਸਥਾਨਕ ਸਰਕਾਰਾਂ ਵਿਭਾਗ (Department of Local Government) ਨੂੰ ਸੌਂਪੀਆਂ ਗਈਆਂ ਹਨ ਤਾਂ ਜੋ ਉਨ੍ਹਾਂ ਨੂੰ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਤਾਇਨਾਤ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਇਸ ਨਵੀਂ ਨਿਯੁਕਤੀ ਤੋਂ ਪਹਿਲਾਂ IAS ਓਜਸਵੀ ਲੁਧਿਆਣਾ ਵਿਖੇ ਹੀ 'ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ' (GLADA) ਦੇ ਵਧੀਕ ਮੁੱਖ ਪ੍ਰਸ਼ਾਸਕ (Additional Chief Administrator) ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ।
- Download Babushahi App
-
-