ਮਾਸਟਰ ਕੇਡਰ ਯੂਨੀਅਨ ਵੱਲੋਂ ਆਨ ਲਾਈਨ ਸਕਰੀਨਿੰਗ ਪੇਪਰ ਚੈਕਿੰਗ ਦਾ ਵਿਰੋਧ
*" ਅਧਿਆਪਕਾਂ ਨੂੰ ਮਾਨਸਿਕ ਪਰੇਸ਼ਾਨ ਕਰਨ ਦਾ ਇੱਕ ਹੋਰ ਨਾਦਰਸ਼ਾਹੀ ਫਰਮਾਨ"*
ਪ੍ਰਮੋਦ ਭਾਰਤੀ
ਨਵਾਂਸ਼ਹਿਰ 24 ਮਾਰਚ 2026
ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ, ਸੂਬਾ ਜਨਰਲ ਗੁਰਮੀਤ ਸਿੰਘ ਭੁੱਲਰ ,ਸੂਬਾ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ, ਹਰਮਿੰਦਰ ਸਿੰਘ ਉੱਪਲ, ਜੁਆਇੰਟ ਸਕੱਤਰ ਦਲਜੀਤ ਸਿੰਘ ਸੱਬਰਵਾਲ, ਸੀਨੀਅਰ ਮੀਤ ਪ੍ਰਧਾਨ ਹਰਬੰਸ ਲਾਲ, ਅਮਰਵੀਰ ਸਿੰਘ, ਇੰਦਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸ਼ਾਂਤਪੁਰੀ, ਜਥੇਬੰਦਕ ਸਕੱਤਰ ਹਰਸੇਵਕ ਸਿੰਘ ਸਾਧੂਵਾਲਾ , ਸੁਖਰਾਜ ਸਿੰਘ ਬੁੱਟਰ ਨੇ ਸਾਂਝੇ ਤੌਰ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਪੰਜਾਬ ਸਰਕਾਰ ਪੰਜਾਬ ਦੇ ਅਧਿਆਪਕਾਂ ਤੇ ਨਵੇਂ ਨਵੇਂ ਤਜਰਬੇ ਥੋਪ ਰਹੀ ਹੈ। ਆਮ ਆਦਮੀ ਪਾਰਟੀ ਦੇ ਆਕਾ ਮਨੀਸ਼ ਸਿਸ਼ੋਦੀਆ ਵੱਲੋਂ ਪੰਜਾਬ ਸੂਬੇ ਵਿੱਚ ਆ ਕੇ ਆਪਣੀਆਂ ਮਨ ਮਰਜੀਆਂ ਸਿੱਖਿਆ ਵਿਭਾਗ ਵਿੱਚ ਸਿੱਖਿਆ ਮੰਤਰੀ ਨਾਲ ਮਿਲ ਕੇ ਨਵੇਂ ਨਵੇਂ ਤਜਰਬੇ ਕਰਕੇ ਅਧਿਆਪਕਾਂ ਨੂੰ ਮਾਨਸਿਕ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਤਹਿਤ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਸਮਾਜਿਕ ਸਿੱਖਿਆ ਅਧਿਆਪਕਾਂ ਨੂੰ ਦਸਵੀਂ ਜਮਾਤ ਦੇ ਸਮਾਜਿਕ ਦਾ ਪੇਪਰ ਆਨਲਾਈਨ ਚੈੱਕ ਕਰਵਾਉਣ ਲਈ ਨਾਦਰਸ਼ਾਹੀ ਹੁਕਮ ਥੋਪਿਆ ਗਿਆ ਹੈ ਜਿਸ ਨਾਲ ਸਾਰੇ ਸਮਾਜਿਕ ਸਿੱਖਿਆ ਅਧਿਆਪਕਾਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਆਗੂਆਂ ਨੇ ਕਿਹਾ ਕਿ ਆਨਲਾਈਨ ਸਕਰੀਨਿੰਗ ਵਿੱਚ ਬਹੁਤ ਸਾਰੀਆਂ ਊਣਤਾਈਆਂ ਹਨ ਜਿਵੇਂ ਕਿ ਸਕੂਲਾਂ ਵਿੱਚ ਕਈ ਸਮੇਂ ਨੈੱਟ ਦੀ ਸਮੱਸਿਆ, ਸਾਈਟ ਦਾ ਹੌਲੀ ਹੋ ਜਾਣਾ ,ਨਿਗਾ ਤੇ ਜਿਆਦਾ ਜ਼ੋਰ ਪੈ ਜਾਣਾ ,ਮਾਨਸਿਕ ਤੌਰ ਤੇ ਦਬਾਅ ,ਅਧਿਆਪਕਾਂ ਵੱਲੋਂ ਟੈਕਨੀਕਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਣਾ ,ਇਸ ਨਾਲ ਸਮੇਂ ਦੀ ਬਰਬਾਦੀ ,ਆਦਿ ਸਮੱਸਿਆਵਾਂ ਕਰਕੇ ਆਨਲਾਈਨ ਸਕਰੀਨਿੰਗ ਦਾ ਤਜਰਬਾ ਅਧਿਆਪਕਾਂ ਨੂੰ ਜਾਣ ਬੁਝ ਕੇ ਮਾਨਸਿਕ ਪਰੇਸ਼ਾਨ ਕਰਨਾ ਹੈ |ਜਿਸ ਦਾ ਮਾਸਟਰ ਕੇਡਰ ਯੂਨੀਅਨ ਵਿਰੋਧ ਕਰਦੀ ਹੈ ਅਤੇ ਇਸ ਆਨਲਾਈਨ ਸਕਰੀਨਿੰਗ ਨੂੰ ਨਕਾਰਦੀ ਹੈ। ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਇਸ ਤਰ੍ਹਾਂ ਦੇ ਤਜਰਬੇ ਨਾ ਥੋਪ ਕੇ ਸਿੱਖਿਆ ਨੂੰ ਸਹੀ ਦਿਸ਼ਾ ਵੱਲ ਲਿਜਾਇਆ ਜਾਵੇ ਇਸ ਸਮੇਂ ਹੋਰਾਂ ਤੋਂ ਇਲਾਵਾ ਮਨਜਿੰਦਰ ਸਿੰਘ ਢਿੱਲੋ ,ਇੰਦਰਪਾਲ ਸਿੰਘ ਮੋਗਾ , ਧਰਮਿੰਦਰ ਗੁਪਤਾ ,ਸ਼ਮਸ਼ੇਰ ਸਿੰਘ ਮੋਗਾ ,ਧਰਮਿੰਦਰ ਸਿੰਘ ਫਰੀਦਕੋਟ , ਪ੍ਰਿਤਪਾਲ ਸਿੰਘ ਰਾਣਾ ਰੋਪੜ,ਬਲਵਿੰਦਰ ਸਿੰਘ ਫਾਜ਼ਿਲਕਾ, ਗੁਰਮੀਤ ਬਰਾੜ ਸ੍ਰੀ ਮੁਕਤਸਰ ਸਾਹਿਬ ਵਿਨੇ ਸ਼ਰਮਾ ਕੁਲਵੀਰ ਸਿੰਘ ਨਰਿੰਦਰ ਸਿੰਘ ਭਾਰਟਾ ਚੰਦਰ ਸ਼ੇਖਰ ਦੇਸ ਰਾਜ ਜਤਿੰਦਰ ਸਿੰਘ ਪਾਬਲਾ ਦੇਸ ਰਾਜ ਅੰਮ੍ਰਿਤਪਾਲ ਸਿੰਘ ਨਵਾਂ ਸ਼ਹਿਰ ਅਸ਼ਵਨੀ ਕੁਮਾਰ ਅੰਮ੍ਰਿਤਸਰ, ਹਰਜਿੰਦਰ ਸਿੰਘ ਫਾਜ਼ਿਲਕਾ ਆਦਿ ਹਾਜ਼ਰ ਸਨ|*